Breaking News
Home / ਪੰਜਾਬ / ਦੀਪ ਸਿੱਧੂ ਨਾਲ ਕੋਈ ਖੜੇ ਜਾਂ ਨਾਂ ਖੜੇ ਮੈ ਦੀਪ ਸਿੱਧੂ ਨਾਲ ਡੱਟ ਕੇ ਖੜਾ – ਮਨਜਿੰਦਰ ਸਿੰਘ ਸਿਰਸਾ

ਦੀਪ ਸਿੱਧੂ ਨਾਲ ਕੋਈ ਖੜੇ ਜਾਂ ਨਾਂ ਖੜੇ ਮੈ ਦੀਪ ਸਿੱਧੂ ਨਾਲ ਡੱਟ ਕੇ ਖੜਾ – ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ‘ਬਹੁਤ ਸਾਰੇ ਲੋਕਾਂ ਨੇ ਮੈਨੂੰ ਦੀਪ ਸਿੱਧੂ ਬਾਰੇ ਹਾਲਚਾਲ ਪੁੱਛਣ ਲਈ ਫੋਨ ਕੀਤਾ। ਮੈਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਕਰਨਾ ਚਾਹੁੰਦਾ ਹਾਂ ਕਿ ਜਿਸ ਦਿਨ ਉਸ ਨੂੰ ਰਿਮਾਂਡ ਦਿੱਤਾ ਗਿਆ ਸੀ, ਮੈਂ ਉਸ ਨਾਲ ਇੱਕ ਟੈਲੀਫੋਨਿਕ ਗੱਲਬਾਤ ਕੀਤੀ ਸੀ। ਉਹ ਬਿਲਕੁਲ ਠੀਕ ਹੈ, ਸਿਹਤ ਪੱਖੋਂ ਵੀ। ਮੈਂ ਉਸਨੂੰ ਵਿਸ਼ਵਾਸ ਦਿਵਾਇਆ ਹੈ ਕਿ ਡੀਐਸਜੀਐਮਸੀ ਸਾਰੀ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗੀ ਅਤੇ ਇਹ ਸੁਨਿਸ਼ਚਿਤ ਕਰੇਗੀ ਕਿ ਉਹ ਜਲਦੀ ਹੀ ਜੇ ਲ੍ਹ ਤੋਂ ਬਾਹਰ ਆਵੇ।’

ਕਿਸਾਨੀ ਸੰਘਰਸ਼ ਦੇ ਆਰੰਭ ਵਿੱਚ ਹੀ ਬਾਲੀਵੁੱਡ ਨੂੰ ਛੱਡ ਪੰਜਾਬ ਆਏ ਸੰਦੀਪ ਸਿੰਘ (ਦੀਪ ਸਿੱਧੂ) ਦਾ ਨਾਮ ਹਰ ਜ਼ੁਬਾਨ ਉੱਪਰ ਆ ਗਿਆ ਸੀ। ਪੇਸ਼ੇ ਤੋਂ ਵਕੀਲ ਅਤੇ ਵਧੀਆ ਸਿੱਖਿਆ ਅਦਾਰਿਆਂ ਵਿੱਚੋਂ ਤਾਲੀਮ ਯਾਫ਼ਤਾ ਹੋਣ ਕਰਕੇ ਉਸ ਦਾ ਗੱਲ ਕਹਿਣ ਦਾ ਢੰਗ, ਪੇਸ਼ਕਾਰੀ ਅਤੇ ਮੁਹਾਵਰਾ ਹਰੇਕ ਨੂੰ ਮੋਹਣ ਵਾਲਾ ਸੀ। ਆਰੰਭ ਦੇ ਵਿੱਚ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਜੋ ਕਿਸੇ ਨਾ ਕਿਸੇ ਖੇਤਰ ਵਿੱਚ ਪਹਿਲਾਂ ਵੀ ਸਰਗਰਮ ਸਨ ਉਸ ਨਾਲ ਜੁੜੇ ਅਤੇ ਉਸ ਦਾ ਕਾਫ਼ਲਾ ਵੱਡਾ ਹੁੰਦਾ ਗਿਆ। ਬਹੁਤੇ ਸਰਗਰਮ ਨੌਜਵਾਨ ਉਸ ਨਾਲ ਇਸ ਆਸ ਨਾਲ ਜੁੜੇ ਕਿ ਉਹ ਸਾਡਾ ਪਿਛਲੱਗ ਬਣੇਗਾ ਪਰ ਉਹ ਅਜਿਹਾ ਲੰਬੀ ਦੋੜ ਦਾ ਘੋੜਾ ਸੀ ਜਿਸ ਨੂੰ ਸਵਾਰੀ ਲਈ ਨਹੀਂ ਸ਼ਿੰਗਾਰਿਆ ਜਾ ਸਕਦਾ ਸੀ ਬੱਸ ਜਾਂ ਨਾਲ ਤੁਰਿਆ ਜਾ ਸਕਦਾ ਸੀ ਅਤੇ ਜਾਂ ਪਿੱਛੇ। ਹੌਲੀ ਹੌਲੀ ਉਸ ਦੀ ਸਵਾਰੀ ਬਣਾਉਣ ਵਾਲੇ ਸਵਾਰਥੀ ਲੋਕ ਉਸ ਦਾ ਸਾਥ ਛੱਡਦੇ ਗਏ। ਉਸ ਦੀ ਹਾਜ਼ਰ-ਜਵਾਬੀ ਅਤੇ ਗੱਲਬਾਤ ਦੀ ਕਲਾ ਤੋਂ ਹਰ ਕੋਈ ਮੁਤਾਸਰ ਹੋ ਜਾਂਦਾ ਹੈ। ਪੱਤਰਕਾਰਾਂ ਦੇ ਹਰ ਸਵਾਲ ਦਾ ਜਵਾਬ ਜਿਸ ਤਰ੍ਹਾਂ ਸਹਿਜ ਅਤੇ ਬੇਬਾਕੀ ਨਾਲ ਉਹ ਦਿੰਦਾਂ ਹੈ ਉਸ ਨਾਲ ਪ੍ਰੈਸ ਮਿਲਣੀ ਵਿੱਚ ਬੈਠੇ ਬਾਕੀ ਲੋਕ ਆਪਣੇ ਆਪ ਨੂੰ ਬੌਣਾ ਮਹਿਸੂਸ ਕਰਦੇ ਹਨ।

ਕਿਸਾਨ ਸੰਘਰਸ਼ ਦੌਰਾਨ ਆਰੰਭ ਵਿੱਚ ਹੀ ਕਿਸਾਨ ਆਗੂਆਂ ਨਾਲ ਇਕੱਠੀ ਹੋਈ ਪ੍ਰੈਸ ਮਿਲਣੀ ਵਿੱਚ ਬਹੁਤੇ ਕਿਸਾਨ ਆਗੂ ਭਾਂਪ ਗਏ ਸਨ ਕਿ ਇਸ ਨੂੰ ਆਪਣੇ ਨਾਲ ਰੱਖਣਾ ਅੱਗ ਦੇ ਨਾਲ ਖੇਡਣ ਸਮਾਨ ਹੈ। ਦੀਪ ਕਿਸਾਨ ਆਗੂਆਂ ਦੇ ਪਹਿਲੇ ਸੰਘਰਸ਼ਾਂ ਦੇ ਤਜਰਬਿਆਂ ਤੋਂ ਚੰਗੀ ਤਰ੍ਹਾਂ ਵਾਕਿਫ ਹੋ ਚੁੱਕਾ ਸੀ ਅਤੇ ਕਿਸਾਨ ਆਗੂ ਵੀ ਜਾਣ ਗਏ ਸਨ ਕਿ ਜੇਕਰ ਦੀਪ ਸਿੱਧੂ ਨੂੰ ਨਾਲ ਰੱਖਿਆ ਤਾਂ ਇਸ ਨੇ ਪੰਜਾਬ ਦੇ ਹਿੱਤਾਂ ਦੀ ਅਣਦੇਖੀ ਵਾਲਾ ਸਮਝੌਤਾ ਸਿਰੇ ਨਹੀਂ ਚੜ੍ਹਨ ਦੇਣਾ। ਜਲਦੀ ਹੀ ਦੀਪ ਸਿੱਧੂ ਵੀ ਉਹਨਾਂ ਦੀ ਮਾਨਸਿਕਤਾ ਨੂੰ ਸਮਝ ਗਿਆ ਅਤੇ ਉਸ ਦੇ ਬਿਆਨ ਵਿਚਲੀ ਸੱਚਾਈ ਨੇ ਕਈਆਂ ਦੇ ਚਿਹਰਿਆਂ ਦੀ ਰੌਣਕ ਖੋਹ ਲਈ। ਉਸ ਨੇ ਪ੍ਰੈਸ ਦੇ ਸਾਹਮਣੇ ਜਿਥੇ ਪੰਜਾਬ ਦੀ ਖੁਦਮੁਖਤਿਆਰੀ ਦੀ ਵਕਾਲਤ ਬਹੁਤ ਹੀ ਵਧੀਆਂ ਢੰਗ ਨਾਲ ਕੀਤੀ ਉੱਥੇ ਨਾਲ ਹੀ ਆਗੂਆਂ ਦੇ ਅਤੀਤ ਬਾਰੇ ਕਹਿ ਦਿੱਤਾ ਕਿ ਹੁਣ ਮੇਜ਼ ਉੱਪਰ ਰੱਸਗੁੱਲੇ ਰੱਖ ਕੇ ਸਮਝੌਤਾ ਨਹੀਂ ਕਰਨ ਦੇਣਾ।


ਉਸ ਦੇ ਇਸ ਬਿਆਨ ਨਾਲ ਆਗੂ ਪ੍ਰਨਾਲੀ ਨੇ ਉਸ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਅਤੇ ਦੀਪ ਸਿੱਧੂ ਨੇ ਇਕੱਲੇ ਨੇ ਹੀ ਸ਼ੰਭੂ ਬਾਰਡਰ ਉੱਪਰ ਮੋਰਚਾ ਗੱਡ ਦਿੱਤਾ। ਬੇਸ਼ਕ ਕਿ ਕਿਸਾਨ ਆਗੂ ਵੀ ਸਾਰੇ ਪੰਜਾਬ ਵਿੱਚ ਵੱਖਰੇ ਵੱਖਰੇ ਪ੍ਰੋਗ੍ਰਾਮ ਕਰਦੇ ਰਹੇ ਪਰ ਦੀਪ ਸਿੱਧੂ ਵਲੋਂ ਲਗਾਏ ਸ਼ੰਭੂ ਮੋਰਚੇ ਨੇ ਪੰਜਾਬ ਦੇ ਹਰ ਨੌਜਵਾਨ ਅੰਦਰ ਹੋਂਦ ਦੀ ਜੰਗ ਦਾ ਮੁਹਾਵਰਾ ਸਿਰਜ ਦਿੱਤਾ। ਪੰਜਾਬ ਦੀਆਂ ਹੱਕੀ ਮੰਗਾਂ, ਸੂਬਿਆਂ ਦੇ ਵੱਧ ਅਧਿਕਾਰਾਂ ਅਤੇ ਅਨੰਦਪੁਰ ਸਾਹਿਬ ਦੇ ਮਤੇ ਦੇ ਬਾਰੇ ਪੜ੍ਹਨ ਅਤੇ ਸਮਝਣ ਦੀ ਰੁੱਚੀ ਪੰਜਾਬ ਵਿੱਚ ਦੁਬਾਰਾ ਪਨਪੀ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: