Breaking News
Home / ਪੰਜਾਬ / ਕਾਮਰੇਡ ਨਹੀਂ ਟੱਲਦੇ, ਕਾਮਰੇਡਾਂ ਦੀਆਂ ਕਰਤੂਤਾਂ ਤੋਂ ਅੱਕੇ ਰਵੀ ਸਿੰਘ ਹੋਰਾਂ ਨੇ ਕੀਤਾ ਟਵੀਟ

ਕਾਮਰੇਡ ਨਹੀਂ ਟੱਲਦੇ, ਕਾਮਰੇਡਾਂ ਦੀਆਂ ਕਰਤੂਤਾਂ ਤੋਂ ਅੱਕੇ ਰਵੀ ਸਿੰਘ ਹੋਰਾਂ ਨੇ ਕੀਤਾ ਟਵੀਟ

26 ਜਨਵਰੀ ਦੇ ਸੰਬੰਧ ਵਿੱਚ ਚੱਲ ਰਹੀ ਪੋਸਟ ਦਾ ਜਵਾਬ।

31 ਅਕਤੂਬਰ 1984 ਨੂੰ ਇੰਦਰਾਂ ਗਾਂਧੀ ਦਾ ਕ-ਤ- ਲ ਉਸ ਦੇ ਦੋ ਸਿੱਖ ਸੁਰੱਖਿਆ ਮੁਲਾਜ਼ਮਾਂ ਵੱਲੋਂ ਕਰ ਦਿੱਤਾ ਗਿਆ ਸੀ। ਇੰਦਰਾਂ ਗਾਂਧੀ ਦੇ ਕ-ਤ-ਲ ਤੋਂ ਬਾਅਦ ਕਾਂਗਰਸ ਪਾਰਟੀ ਨੇ ਇਸ ਗੱਲ ਦਾ ਬਦਲਾ ਸਮੁੱਚੇ ਸਿੱਖ ਭਾਈਚਾਰੇ ਖਿਲਾਫ ਜ-ਹਿ-ਰ ਉਗਲਕੇ ਅਤੇ ਸਿੱਖਾਂ ਦੀ ਨ-ਸ-ਲ-ਕੁ-ਸ਼ੀ ਕਰਵਾਕੇ ਲਿਆ। ਇਸ ਪੂਰੇ ਵਰਤਾਰੇ ਨੂੰ ਸਹਿਜ ਦਰਸਾਉਣ ਲਈ ਅਜਿਹੇ ਬਿਆਨ ਦਾ-ਗੇ ਗਏ ਕਿ

‘ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ।’

ਅੱਜ ਇਸ ਘਟਨਾ ਨੂੰ 30 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਘੱਟਗਿਣਤੀ ਸਿੱਖਾਂ ਨੂੰ ਅਦਾਲਤੀ ਇਨਸਾਫ ਮਿਲਣਾ ਤਾਂ ਦੂਰ ਦੀ ਗੱਲ ਸਗੋਂ ਕਈ ਲਿਬਰਲਾਂ ਦੇ ਮਨਾਂ ਵਿੱਚ ਅੱਜ ਤੱਕ ਇਹ ਸਭ ਘਟਨਾਵਾਂ ਰਾਜੀਵ ਗਾਂਧੀ ਵੱਲੋਂ ਵਰਤੇ ਮੁਹਾਵਰੇ ਵਾਂਗੂ ਸਹਿਜ ਹਨ ਕਿ ‘ਜਦੋਂ ਕੋਈ ਵੱਡਾ ਦਰੱਖਤ ਡਿੱਗਣਾ ਸੀ ਤਾਂ ਧਰਤੀ ਹਿੱਲਣੀ ਸੀ।’ ਇਸੇ ਮੁਹਾਵਰੇ ਦੀ ਤਰਜ ਉੱਤੇ ਪਿਛਲੇ ਸਾਲਾਂ ਵਿੱਚ ਹਰਨੇਕ ਨੇਕੀ ਵਰਗੇ ਕੱਚਗਰੜ ਵਿਦਵਾਨਾਂ ਨੇ ਇਹ ਸਾਬਿਤ ਕਰਨ ਉੱਤੇ ਜੋਰ ਲਾਇਆ ਕਿ ਸਿੱਖ ਨਸਲਕੁਸ਼ੀ ਹੋਣ ਦਾ ਅਸਲ ਕਾਰਨ ਕਾਂਗਰਸ ਨਹੀਂ ਸੀ। ਸਗੋਂ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਸੀ ਜਿੰਨਾਂ ਨੇ ਇੰਦਰਾਂ ਗਾਂਧੀ ਦਾ ਕ-ਤ-ਲ ਕੀਤਾ। ਅੱਜ ਦੇ ਸਮੇਂ ਵਿੱਚ ਓਦਾਰਵਾਦੀ (ਲਿਬਰਲ ਧੜਾ) ਇਸ ਤਰ੍ਹਾਂ ਦੇ ਤਰਕ ਦੇਕੇ ਕਾਂਗਰਸ ਨੂੰ ਮੁਕੰਮਲ ਬਰੀ ਕਰਕੇ, ਭਾਰਤੀ ਸੱਤਾ ਦੇ ਫਿ ਰ ਕੂ ਕਿਰਦਾਰ ਨੂੰ ਅਣਡਿੱਠ ਕਰਕੇ ਉਹਨਾਂ 1984 ਵਿੱਚ ਹੋਏ ਸਾਰੇ ਕ-ਤ-ਲਾਂ ਨੂੰ, ਸਾਰੀਆਂ ਬੇ ਪ ਤੀ ਆਂ ਨੂੰ ਸਤਵੰਤ ਸਿੰਘ, ਬੇਅੰਤ ਸਿੰਘ ਦੇ ਸਿਰ ਥੋਪ ਰਹੇ ਹਨ।

ਉਹਨਾਂ ਨੂੰ ਸ਼ਾਇਦ ਇਹ ਲੱਗਣ ਲੱਗ ਗਿਆ ਹੈ ਕਿ ਸਰਕਾਰ ਨੇ ਤਾਂ ਇਵੇਂ ਕਰਨਾ ਹੀ ਹੁੰਦਾ ਹੈ।
ਪਿਛਲੇ ਦਿਨਾਂ ਤੋਂ ਇੱਕ ਪੋਸਟ ਘੁੰਮ ਰਹੀ ਹੈ ਜੋ ਕਿ 26 ਜਨਵਰੀ ਦੀ ‘ਲਾਲ ਕਿਲਾ ਘਟਨਾ’ ਦੇ ਸੰਦਰਭ ਵਿੱਚ ਹੈ ਕਿ ਉਸ ਦਿਨ ਦਿੱਲੀ ਵਿੱਚ ਬੈਠੇ ਸਿੱਖਾਂ ਦੇ ਹਲਕ ਵਿੱਚੋਂ ਬੁਰਕੀ ਨਹੀਂ ਲੰਘੀ ਆਦਿ ਆਦਿ। ਦਰਅਸਲ ਇਹ ਪੋਸਟ ਵੀ ਸਰਕਾਰ ਦਾ ਫਿ-ਰ-ਕੂ ਕਿਰਦਾਰ ਬੇਪਰਦ ਕਰੇ ਬਗੈਰ, ਘੱਟਗਿਣਤੀਆਂ ਨੂੰ ਵਰਜਣ ਲਈ ਘੜੀ ਗਈ ਹੈ ਕਿ ਜੇਕਰ ਤੁਸੀਂ ਕੋਈ ਵੀ ਵਧਵੀਂ ਕਾਰਵਾਈ ਕਰੋਗੇ ਤਾਂ ਤੁਹਾਡੀਆਂ ਨਸਲਾਂ ਖ-ਤ-ਮ ਕਰ ਦਿੱਤੀਆਂ ਜਾਣਗੀਆਂ। ਉਹ ਗੱਲ ਵੱਖਰੀ ਹੈ ਕਿ ਉਸ ਦਿਨ ਇਹੋ ਜਿਹੀ ਕੋਈ ਕਾਰਵਾਈ ਨਹੀਂ ਹੋਈ ਜਿਸ ਨਾਲ ਬਹੁਗਿਣਤੀ ਹਿੰਦੂਆਂ ਦੀਆਂ “ਭਾਵਨਾਵਾਂ ਭ-ੜ-ਕ ਜਾਣ” ਪਰ ਤਾਂ ਵੀ ਇੱਕ ਝੂਠਾ ਬਿਰਤਾਂਤ ਘੜਿਆ ਗਿਆ।

ਵੈਸੇ ਅਜਿਹੀਆਂ ਪੋਸਟਾਂ ਆਰ.ਐਸ.ਐਸ ਚਲਾਵੇ ਤਾਂ ਗੱਲ ਸਮਝ ਵਿੱਚ ਆਉਂਦੀ ਹੈ। ਪਰ ਪੰਜਾਬ ਦੇ ਖੱਬੇਪੱਖੀਆਂ ਵੱਲੋਂ ਅਜਿਹੀ ਸੋਚ ਰੱਖਣਾ ਉਹਨਾਂ ਦੀ ਘੱਟਗਿਣਤੀ ਪ੍ਰਤੀ ਮਾੜੀ ਸਮਝ ਅਤੇ ਸਰਕਾਰੀ ਰਵੱਈਏ ਦੀ ਹਾਂ ‘ਚ ਹਾਂ ਮਿਲਾਉਣ ਦੀ ਕਿਵਾਇਦ ਹੈ।


ਇਕ ਸਵਾਲ ਹੋਰ। ਪਿਛਲੇ ਸਾਲ ਦਿੱਲੀ ਵਿੱਚ ਨਾਗਰਿਕਤਾ ਵਿਰੋਧੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਮੁਸਲਮਾਨਾਂ ਨੇ ਧਰਨਾ ਦਿੱਤਾ। ਸ਼ਹੀਨ ਬਾਗ਼ ਦਾ ਧਰਨਾ। ਮੁਸਲਮਾਨਾਂ ਨੇ ਇਹ ਧਰਨਾ ਬਹੁਤ ਬੀਬੇ ਰਾਸ਼ਟਰਵਾਦੀ ਬੱਚੇ ਬਣਕੇ ਦਿੱਤਾ। ਉਨ੍ਹਾਂ ਕੋਈ ਲਾਲ ਕਿਲੇ ਤੇ ਝੰਡਾ ਨਹੀਂ ਝੁਲਾਇਆ। ਕੋਈ ਕਿਸੇ ਨੂੰ ਭ-ੜ-ਕਾ-ਇਆ ਨਹੀਂ। ਫੇਰ ਵੀ ਪਿਛਲੇ ਸਾਲ ਇਨ੍ਹਾਂ ਦਿਨਾਂ ਚ ਮੁਸਲਮਾਨਾਂ ਦੇ ਖੂ-ਨ ਦੀ ਹੋਲੀ ਦਿੱਲੀ ‘ਚ ਖੇਡੀ ਗਈ। ਮੁਸਲਮਾਨਾਂ ਨੂੰ ਮਾ-ਰਿ-ਆ ਵੀ ਗਿਆ, ਓਹਨਾਂ ਨੂੰ ਰੋਣ ਵੀ ਨਹੀਂ ਦਿੱਤਾ ਅਤੇ ਪਰਚੇ ਵੀ ਓਹਨਾਂ ‘ਤੇ ਹੀ ਪਏ।

ਜੇ ਛੱਬੀ ਜਨਵਰੀ ਨੂੰ ਹੋਣ ਵਾਲੇ ਨੁਕਸਾਨ ਵਾਸਤੇ ਸਿੱਖ ਜਿੰਮੇਵਾਰ ਹੁੰਦੇ ਤਾਂ ਫੇਰ ਮੁਸਲਮਾਨਾਂ ਨੇ ਵੀ ਜ਼ਰੂਰ ਕੋਈ ਗਲਤੀ ਕੀਤੀ ਹੋਊ। ਜਿਹੜਾ ਉਨਾਂ ਨਾਲ ਇਹ ਸਭ ਕੁੱਝ ਹੋਇਆ।

#ਪੰਜ_ਤੀਰ #ਮਹਿਕਮਾ_ਪੰਜਾਬੀ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: