Breaking News
Home / ਵਿਦੇਸ਼ / ਮੈਂ ਉਹੀ ਕੀਤਾ ਜੋ ਇਕ ਪਿਤਾ ਜਾਂ ਪਤੀ ਕਰਦਾ ਹੈ -ਪ੍ਰਿੰਸ ਹੈਰੀ

ਮੈਂ ਉਹੀ ਕੀਤਾ ਜੋ ਇਕ ਪਿਤਾ ਜਾਂ ਪਤੀ ਕਰਦਾ ਹੈ -ਪ੍ਰਿੰਸ ਹੈਰੀ

ਲੰਡਨ, 28 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੇ ਰਾਜਕੁਮਾਰ ਹੈਰੀ ਨੇ ਆਪਣੀ ਇਕ ਟੀ.ਵੀ. ਮੁਲਾਕਾਤ ਵਿਚ ਕਿਹਾ ਹੈ ਕਿ ਉਸ ਨੇ ਉਹੀ ਕੀਤਾ ਜੋ ਇੱਕ ਪਿਤਾ ਜਾਂ ਪਤੀ ਕਰਦਾ ਹੈ। ਉਸ ਨੇ ਆਪਣੀ ਪਤਨੀ ਅਤੇ ਬੇਟੇ ਦੀ ਸੁਰੱਖਿਆ ਲਈ ਸ਼ਾਹੀ ਪਰਿਵਾਰ ਦੇ ਮੂਹਰਲੀ ਕਤਾਰ ਦੇ ਮੈਂਬਰ ਵਜੋਂ ਕੰਮ ਤੋਂ ਹਟਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਅਹੁਦਾ ਛੱਡਣ ਦੀ ਬਜਾਏ ਪਿੱਛੇ ਹਟ ਰਿਹਾ ਸੀ। ਇਹ ਬਹੁਤ ਮੁਸ਼ਕਿਲ ਸਮਾਂ ਸੀ, ਬਹੁਤ ਸਾਰੇ ਲੋਕਾਂ ਨੇ ਵੇਖਿਆ ਹੋਵੇਗਾ, ਅਸੀਂ ਕਦੇ ਵੀ ਪਰ÷ ੍ਹੇ ਗਏ ਨਹੀਂ, ਮੈਂ ਸੋਚਦਾ ਸੀ ਕਿ ਆਪਣੇ ਪਰਿਵਾਰ ਨੂੰ ਇਥੋਂ ਕਿਵੇਂ ਬਾਹਰ ਕੱਢਾਂ।

ਮਹਾਰਾਣੀ ਵਲੋਂ ਹੈਰੀ ਅਤੇ ਮੇਗਨ ਦਾ ਸ਼ਾਹੀ ਖਿਤਾਬ ਵਾਪਿਸ ਲੈਣ ਤੋਂ ਬਾਅਦ ਉਨ੍ਹਾਂ ਦੀ ਇਹ ਪਹਿਲੀ ਮੁਲਾਕਾਤ ਹੈ, ਜਿਸ ਨੂੰ 7 ਮਾਰਚ ਨੂੰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਮਹਾਰਾਣੀ ਐਲਿਜਾਬੈੱਥ ਨੇ ਪ੍ਰਿੰਸ ਹੈਰੀ ਨਾਲ ਫੋਨ ‘ਤੇ ਗੱਲਬਾਤ ਦੌਰਾਨ ਕਿਹਾ ਹੈ ਕਿ ਮੇਗਨ ਮਾਰਕਲ ਨਾਲ ਉਨ੍ਹਾਂ ਨੂੰ ਖੁਸ਼ ਵੇਖ ਕੇ ਪ੍ਰਸੰਨ ਹਨ ਅਤੇ ਉਸ ਲਈ ਚੰਗਾ ਲੋਚਦੇ ਹਨ। ਉਨ੍ਹਾਂ ਨਾਲ ਹੀ ਪਰਿਵਾਰਕ ਕਦਰਾਂ ਕੀਮਤਾਂ ਬਣਾਈ ਰੱਖਣ ਦੀ ਵੀ ਚਿਤਾਵਨੀ ਦਿੱਤੀ।

About admin

Check Also

ਬਰੈਂਪਟਨ ‘ਚ ਦੋ ਟਰੱਕਾਂ ਦਾ ਹਾਦਸਾ, ਪੰਜਾਬੀ ਦੀ ਮੌਤ

ਬਰੈਂਪਟਨ ਦੇ ਗੋਰਵੇਅ ਅਤੇ ਇੰਟਰਮੋਡਲ (Goreway and Intermodel) ਲਾਗੇ ਟ੍ਰੀਪਲ ਐਮ ਮੇਟਲ ਕੰਪਨੀ ( Triple …

%d bloggers like this: