Breaking News
Home / ਦੇਸ਼ / ਕੇਂਦਰ ਨੂੰ ਖੇਤੀ ਕਾਨੂੰਨ 3 ਸਾਲ ਲਈ ਮੁਅੱਤਲ ਕਰਨੇ ਚਾਹੀਦੇ ਹਨ-ਰਾਮਦੇਵ

ਕੇਂਦਰ ਨੂੰ ਖੇਤੀ ਕਾਨੂੰਨ 3 ਸਾਲ ਲਈ ਮੁਅੱਤਲ ਕਰਨੇ ਚਾਹੀਦੇ ਹਨ-ਰਾਮਦੇਵ

ਪਾਣੀਪਤ, 28 ਫਰਵਰੀ -ਪਾਣੀਪਤ ਦੇ ਸਮਾਲਖਾ ਪੁੱਜੇ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਤਿੰਨ ਸਾਲ ਲਈ ਖੇਤੀ ਕਾਨੂੰਨਾਂ ਨੂੰ ਮੁਅੱਤਲ ਕਰ ਦੇਣਾ ਚਾਹੀਦਾ ਹੈ | ਕਿਸਾਨਾਂ ਤੇ ਸਰਕਾਰ ਨੂੰ ਇਕੱਠਿਆਂ ਬੈਠ ਕੇ ਕਿਸਾਨਾਂ ਤੇ ਦੇਸ਼ ਹਿੱਤ ਦੀਆਂ ਨੀਤੀਆਂ ‘ਤੇ ਚਰਚਾ ਕਰਕੇ ਕਾਨੂੰਨ ਬਣਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਬੁਲਾਰੇ ਨਹੀਂ ਹਨ ਅਤੇ ਨਾ ਹੀ ਉਹ ਖ਼ੁਦ ‘ਕਾਂਟਰੈਕਟ’ ਖੇਤੀ ਕਰਨਾ ਚਾਹੁੰਦੇ ਹਨ, ਪਰ ਸੁਧਾਰ ਦੀ ਜ਼ਰੂਰਤ ਹਰ ਖੇਤਰ ‘ਚ ਹੈ | ਬਾਬਾ ਰਾਮਦੇਵ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਅੰਦੋਲਨ ਕਰ ਰਹੇ ਹਨ |

ਨਾ ਸਰਕਾਰ ਮੰਨਣ ਨੂੰ ਤਿਆਰ ਹੈ ਤੇ ਨਾ ਹੀ ਕਿਸਾਨ ਪਰ ਇਹ ਤਕਰਾਰ ਖ਼ਤਮ ਹੋਣੀ ਚਾਹੀਦੀ ਹੈ | ਹਰ ਸਮੱਸਿਆ ‘ਚ ਵਿਚਕਾਰਲਾ ਰਸਤਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਹੀ ਡੇਢ ਸਾਲ ਤੱਕ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਨਾ ਕਰਨ ਦੀ ਗੱਲ ਕਹਿ ਚੁੱਕੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਹ ਸਮਾਂ ਘੱਟ ਲਗਦਾ ਹੈ ਤਾਂ ਇਸ ਨੂੰ ਵਧਾ ਕੇ 3 ਸਾਲ ਕਰ ਲਵੇ | ਇਸ ਦੌਰਾਨ ਕਿਸਾਨ ਤੇ ਸਰਕਾਰ ਇਕੱਠੇ ਬੈਠ ਕੇ ਕਿਸਾਨ ਤੇ ਦੇਸ਼ ਦੇ ਹਿੱਤਾਂ ‘ਤੇ ਚਰਚਾ ਕਰਨ, ਜੋ ਸਹੀ ਹੋਵੇ ਉਸ ‘ਤੇ ਕਾਨੂੰਨ ਬਣਾਏ ਜਾਣ |

About admin

Check Also

ਯੋਗੀ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ ਨੇ ਕਿਹਾ ਫੇਕ ਹੈ ਵੀਡੀਉ, ਜਾਂਚ ਦੇ ਹੁਕਮ

ਯੋਗੀ ਅਦਿਤਿਆਨਾਥ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ …

%d bloggers like this: