Breaking News
Home / ਦੇਸ਼ / ਅਭਿਨੰਦਨ ਦੀ ਨਵੀਂ ਵੀਡੀਓ ਵਿੱਚ ਕੀ ਹੈ ਅਤੇ ਇਮਰਾਨ ਖ਼ਾਨ ਨੇ ਭਾਰਤ ਉੱਪਰ ਕਿਹੜੇ ਦਬਾਅ ਦੀ ਗੱਲ ਕੀਤੀ

ਅਭਿਨੰਦਨ ਦੀ ਨਵੀਂ ਵੀਡੀਓ ਵਿੱਚ ਕੀ ਹੈ ਅਤੇ ਇਮਰਾਨ ਖ਼ਾਨ ਨੇ ਭਾਰਤ ਉੱਪਰ ਕਿਹੜੇ ਦਬਾਅ ਦੀ ਗੱਲ ਕੀਤੀ

ਅਭਿਨੰਦਨ ਦੀ ਨਵੀਂ ਵੀਡੀਓ ਵਿੱਚ ਕੀ ਹੈ ਅਤੇ ਇਮਰਾਨ ਖ਼ਾਨ ਨੇ ਭਾਰਤ ਉੱਪਰ ਕਿਹੜੇ ਦਬਾਅ ਦੀ ਗੱਲ ਕੀਤੀ..ਪਾਕਿਸਤਾਨ ਨੇ ਭਾਰਤੀ ਪਾਇਲਟ ਦਾ ਇੱਕ ਹੋਰ ਵੀਡੀਓ ਜਾਰੀ ਕਰਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਹਨ

ਦੋ ਸਾਲ ਪਹਿਲਾਂ ਪਾਕਿਸਤਾਨ ਵਿੱਚ ਫੜੇ ਗਏ ਭਾਰਤੀ ਏਅਰ ਫੋਰਸ ਅਧਿਕਾਰੀ ਅਭਿਨੰਦਨ ਦੀ ਪਾਕਿਸਤਾਨ ਵਲੋਂ ਨਵੀਂ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿੱਚ ਉਹ ਪਾਕਿਸਤਾਨੀ ਫੌਜ ਦੀ ਪ੍ਰਸ਼ੰਸਾ ਕਰਦੇ ਨਜਰ ਆ ਰਹੇ ਹਨ। ਇਸ ਤੋਂ ਇਲਾਵਾ ਅਭਿਨੰਦਨ ਨੇ ਕਿਹਾ ਕਿ ਜਹਾਜ਼ ਵਿਚੋਂ ਹੇਠਾਂ ਵੇਖਦਿਆਂ ਦੋਵੇਂ ਦੇਸ਼ ਇਕੋ ਜਿਹੇ ਲਗਦੇ ਸਨ, ਉਸ ਨੂੰ ਪਤਾ ਹੀ ਨਹੀਂ ਚਲਿਆ ਕਿ ਉਹ ਭਾਰਤ ਵਿੱਚ ਹੈ ਜਾਂ ਪਾਕਿਸਤਾਨ ਵਿੱਚ । ਵੀਡੀਓ ਵਿੱਚ ਅੱਗੇ ਬੋਲਦਿਆਂ ਅਭਿਨੰਦਨ ਕਹਿ ਰਿਹਾ ਹੈ, ਕਿ ਉਹਨਾਂ ਨੂੰ ਨਹੀਂ ਪਤਾ ਕਿ ਭਾਰਤ ਤੇ ਪਾਕਿਸਤਾਨ ਵਿੱਚ ਜੰਗ ਦਾ ਮਹੌਲ ਕਿਓਂ ਹੈ।

ਅਭਿਨੰਦਨ ਨੂੰ ਫ ੜ ਨ ਦੇ ਕੁਝ ਦਿਨਾਂ ਬਾਅਦ ਪਾਕਿਸਤਾਨ ਨੇ ਪੁਛਗਿੱਛ ਕਰਨ ਮਗਰੋਂ ਉਸ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਸੀ। ਉਧਰ ਭਾਰਤੀ ਮੀਡੀਆ ਨੇ ਇਸ ਵੀਡੀਓ ਤੇ ਪ੍ਰਤੀਕਰਮ ਦਿੰਦਿਆ ਇਸ ਨੂੰ ਪਾਕਿਸਤਾਨ ਦਾ ਝੂਠਾ ਪ੍ਰਾਪੇਗੰਡਾ ਐਲਾਨਿਆ ਹੈ।

ਜਨਸੱਤਾ ਅਖ਼ਬਾਰ ਦੀ ਖ਼ਬਰ ਦੇ ਮੁਤਾਬਕ ਬਾਲਾਕੋਟ ਹਵਾਈ ਹ ਮ ਲੇ ਦੀ ਦੂਜੀ ਬਰਸੀ ਮੌਕੇ ਪਾਕਿਸਤਾਨ ਨੇ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੀ ਯਾਦ ਤਾਜ਼ਾ ਕੀਤੀ ਹੈ।

ਪਾਕਿਸਤਾਨ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਕਥਿਤ ਤੌਰ ਤੇ ਪਾਇਲਟ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਦੇ ਬਾਰੇ ਵਿੱਚ ਗੱਲ ਕਰਦੇ ਦਿਖਾਈ ਦੇ ਰਹੇ ਹਨ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਦੇ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਗੱਲਬਾਤ ਅਤੇ ਵਧੀਆ ਰਿਸ਼ਿਤਿਆਂ ਲਈ ਮਹੌਲ ਤਿਆਰ ਕਰਨ ਦਾ ਭਾਰਤ ਉੱਪਰ ਦਬਾਅ ਹੈ।

ਇਮਰਾਨ ਖ਼ਾਨ ਦਾ ਇਹ ਬਿਆਨ ਭਾਰਤ ਦੇ ਇਸ ਦਾਅਵੇ ਦੇ ਉਲਟ ਹੈ ਕਿ ਰਿਸ਼ਤਿਆਂ ਲਈ ਜ਼ਮੀਨ ਤਿਆਰ ਕਰਨਾ ਪਾਕਿਸਤਾਨ ਦੀ ਜ਼ਿੰਮੇਵਾਰੀ ਹੈ।

About admin

Check Also

ਯੋਗੀ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ ਨੇ ਕਿਹਾ ਫੇਕ ਹੈ ਵੀਡੀਉ, ਜਾਂਚ ਦੇ ਹੁਕਮ

ਯੋਗੀ ਅਦਿਤਿਆਨਾਥ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ …

%d bloggers like this: