ਦਰਜਨ ਦੇ ਕਰੀਬ ਭਾਰਤੀ ਲੋਕਾਂ ਵਲੋਂ ਕਨੇਡਾ ਦੇ ਮੈਂਬਰ ਪਾਰਲੀਮੈਂਟ ਤੇ NDP ਪਾਰਟੀ ਦੇ ਮੁੱਖੀ ਸ. ਜਗਮੀਤ ਸਿੰਘ ਦੇ ਦਫਤਰ ਬਾਹਰ ਧਰਨਾਂ ਦਿੱਤਾ ਗਿਆ, ਧਰਨਾਂਕਾਰੀਆਂ ਦਾ ਕਹਿਣਾ ਸੀ ਕਿ ਜਗਮੀਤ ਸਿੰਘ ਕਿਸਾਨ ਅੰਦੋਲਨ ਦੀ ਸੁਪੋਰਟ ਕਰਕੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਪੈਦਾ ਕਰ ਰਹੇ ਹਨ ਤੇ ਉਹਨਾਂ ਨੇ ਜਗਮੀਤ ਸਿੰਘ ਉਤੇ ਖਾਲਿਸਤਾਨੀ ਲਹਿਰ ਦਾ ਸਮਰਥਨ ਕਰਨ ਦਾ ਵੀ ਦੋਸ਼ ਲਗਾਇਆ।
ਨਵੇਂ ਖੇਤੀ ਕਾਨੂੰਨਾਂ ਦੇ ਸਮਰਥਨ ਕਰਨ ਵਾਲੇ ਇਹਨਾਂ ਭਾਰਤੀਆਂ ਅਨੁਸਾਰ ਉਹਨਾਂ ਨੂੰ ਧ ਮ ਕੀ ਆਂ ਮਿਲ ਰਹੀਆਂ ਹਨ। ਇਸ ਸਬੰਧ ‘ਚ ਭਾਰਤੀ ਵਿਦੇਸ਼ ਮੰਤਰਾਲੇ ਨੇ ਇਹ ਮੁੱਦਾ ਕੈਨੇਡਾਈ ਅਧਿਕਾਰੀਆਂ ਦੇ ਸਾਹਮਣੇ ਚੁੱਕਿਆ। ਕੈਨੇਡਾ ‘ਚ ਭਾਰਤੀ ਮੂਲ ਦੇ ਕੁਝ ਲੋਕਾਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਕੁਝ ਲੋਕ ਐੱਨਡੀਪੀ ਸੰਸਦ ਮੈਂਬਰ ਜਗਮੀਤ ਸਿੰਘ ਦੇ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਦੇ ਨਜ਼ਰ ਆਏ। ਪ੍ਰਦਰਸ਼ਨ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ‘ਚ ਚੱਲ ਰਹੇ ਕਿਸਾਨਾਂ ਦੇ ਵਿਰੋਧ-ਪ੍ਰਦਰਸ਼ਨ ਦੇ ਚੱਲਦਿਆਂ ਉਨ੍ਹਾਂ ਨੂੰ ਖਾਲਿਸਤਾਨੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਦਰਜਨ ਦੇ ਕਰੀਬ ਭਾਰਤੀ ਲੋਕਾਂ ਵਲੋਂ ਕਨੇਡਾ ਦੇ ਮੈਂਬਰ ਪਾਰਲੀਮੈਂਟ ਤੇ NDP ਪਾਰਟੀ ਦੇ ਮੁੱਖੀ ਸ. ਜਗਮੀਤ ਸਿੰਘ ਦੇ ਦਫਤਰ ਬਾਹਰ ਧਰਨਾਂ ਦਿੱਤਾ ਗਿਆ, ਧਰਨਾਂਕਾਰੀਆਂ ਦਾ ਕਹਿਣਾ ਸੀ ਕਿ ਜਗਮੀਤ ਸਿੰਘ ਕਿਸਾਨ ਅੰਦੋਲਨ ਦੀ ਸੁਪੋਰਟ ਕਰਕੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਪੈਦਾ ਕਰ ਰਹੇ ਹਨ pic.twitter.com/viMAPfSPV1
— Punjab Spectrum (@PunjabSpectrum) February 27, 2021
ਖੇਤੀ ਕਾਨੂੰਨਾਂ ਦੇ ਸਮਰਥਨ ‘ਚ ਤਿਰੰਗਾ ਰੈਲੀ ਕੱਢਣ ‘ਤੇ ਕੈਨੇਡਾ ‘ਚ ਭਾਰਤੀ ਭਾਈਚਾਰਾ ਦੇ ਕੁਝ ਮੈਂਬਰਾਂ ਨੂੰ ਧਮਕੀਆਂ ਮਿਲਣ ਸਬੰਧੀ ਰਿਪੋਰਟਾਂ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰਾ ਅਨੁਰਾਗ ਸ੍ਰੀਵਾਸਤਵ ਨੇ ਵੀ ਆਪਣਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਭਾਰਤੀ ਭਾਈਚਾਰੇ ਦੇ ਕੁਝ ਮੈਂਬਰਾਂ ਨੂੰ ਧ ਮ ਕੀ ਆਂ ਮਿਲਣ ਤੇ ਡ ਰਾ ਉ ਣ ਸਬੰਧਿਤ ਰਿਪੋਰਟ ਸਾਹਮਣੇ ਆਈ ਹੈ। ਇਹ ਧ ਮ ਕੀ ਆਂ ਕੈਨੇਡਾ ‘ਚ ਕੁਝ ਤੱਤਾਂ ਵੱਲੋਂ ਆਈ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਨਾਗਰਿਕਾਂ ਨੂੰ ਅਜਿਹੀ ਕਿਸੇ ਵੀ ਘਟਨਾ ਸਬੰਧੀ ਰਿਪੋਰਟ ਸਥਾਨਕ ਕੈਨੇਡਾਈ ਪੁਲਿਸ ਨੂੰ ਕਰਨ ਦੀ ਸਲਾਹ ਦਿੱਤੀ ਗਈ ਹੈ।
ਭਾਰਤੀ ਕੌਂਸਲੇਟ ਵੱਲੋਂ ਭਾਰਤੀ ਮੂਲ ਦੇ ਲੋਕਾਂ ਨੂੰ ਕਿਸਾਨੀ ਕਨੂੰਨਾਂ ਦੇ ਹੱਕ ਅਤੇ ਖਾਲਿਸਤਾਨੀਆਂ ਦੇ ਵਿਰੋਧ ਵਿੱਚ ਮਜ਼ਾਹਰੇ ਕਰਣ ਨੂੰ ਕਿਹਾ ਜਾ ਰਿਹਾ। ਇੱਕ ਦੋ ਜਗ੍ਹਾ ਇਹ ਕੋਸ਼ਿਸ਼ ਹੋਈ ਵੀ ਹੈ ਪਰ ਇਹ 12 ਬੰਦੇ ਇਕੱਠੇ ਕਰਣ ਤੋਂ ਵੱਧ ਕੁੱਝ ਨਹੀਂ ਕਰ ਸਕੇ ਪਰ ਇਸਦੇ ਉਲਟ ਪੰਜਾਬੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨੀ ਕਨੂੰਨਾਂ ਵਿਰੋਧੀ ਮੁਜ਼ਾਹਰੇ ਕੀਤੇ ਹਨ। ਬਹੁਤੇ ਭਾਰਤੀਆਂ ਨੇ ਇਸ ਵੱਲੋਂ ਪਾਸਾ ਹੀ ਨਹੀਂ ਵੱਟਿਆ ਸਗੋਂ ਉਹ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਹੇ ਹਨ।