Breaking News
Home / ਪੰਜਾਬ / ਕਾਮਰੇਡ ਰਜਿੰਦਰ ਦੀ ਸਕਿਉਰਟੀ ਦੀ ਵੀਡੀਉ ਵਾਇਰਲ

ਕਾਮਰੇਡ ਰਜਿੰਦਰ ਦੀ ਸਕਿਉਰਟੀ ਦੀ ਵੀਡੀਉ ਵਾਇਰਲ

ਸਰਕਾਰ ਨਾਲ ਸ਼ਾਂਤੀ, ਲੋਕਾਂ ਖਿਲਾਫ ਹ ਥਿ ਆ ਰ !ਥੋੜੇ ਦਿਨ ਪਹਿਲਾਂ ਦੀਪ ਸਿੱਧੂ ਦੀ ਮੌਬ ਲਿੰ ਚਿੰ ਗ ਦੀ ਕੋਸ਼ਿਸ਼ ‘ਤੇ ਜੋ ਲੋਕ ਠਹਾਕੇ ਲਾ ਰਹੇ ਸਨ‌। ਅੱਜ ਉਨ੍ਹਾਂ ਦੇ ਆਗੂਆਂ ਨੂੰ ਹੀ ਲੋਕਾਂ ਵਿੱਚ ਜਾਣ ਵੇਲੇ ਆਪਣੀ ਸੁਰੱਖਿਆ ਦਾ ਇੰਤਜ਼ਾਮ ਕਰਨਾ ਪੈ ਰਿਹਾ ਹੈ।


ਜੇ ਕਿਤੇ ਲੋਕ ਹਿੱਤਾਂ ਦੀ ਗੱਲ ਕੀਤੀ ਹੁੰਦੀ ਤਾਂ ਅੱਜ ਇਸ ਤਰ੍ਹਾਂ ਟਿਕਰੀ ਬਾਡਰ ‘ਤੇ ਲੋਕਾਂ ਵਿਚੋਂ ਲੰਘਣ ਲਈ ਵੀ ਹ ਥਿ ਆ ਰ ਨਾ ਰੱਖਣੇ ਪੈਂਦੇ। ਸਰਕਾਰ ਨਾਲ ਤਾਂ ਕਿਸਾਨ ਆਗੂਆਂ ਨੇ ਸ਼ਾਂਤੀ ਰੱਖਣੀ ਆ। ਪਰ ਲੱਗਦਾ ਅਜਿਹੇ ਆਗੂਆਂ ਨੇ ਹੁਣ ਹ ਥਿ ਆ ਰ ਲੋਕਾਂ ਖਿਲਾਫ ਹੀ ਚੁੱਕ ਲਏ ਨੇ। ਇਹ ਕਾਮਰੇਡ ਆਗੂ ਰਜਿੰਦਰ ਸਿੰਘ ਹੈ। ਜਿਸ ਨੇ ਹੁਣ ਆਪਣੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਹੈ। ਇਸ ਨੇ ਹੀ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਨੂੰ ਸਟੇਜ ਤੋਂ ਗੱ ਦਾ ਰ ਕਿਹਾ ਸੀ।

ਕਾਮਰੇਡ ਰਜਿੰਦਰ ਦਾ ਹਰ ਉਸ ਬੰਦੇ ਨਾਲ ਵੈ ਰ ਹੈ, ਜੋ ਕਿਸਾਨ ਮੋਰਚੇ ਦੇ ਹੱਕ ‘ਚ ਚੱਲਦਾ ਹੈ ਜਾਂ ਉਸ ਨਾਲੋਂ ਵੱਧ ਮਕਬੂਲੀਅਤ ਹਾਸਲ ਕਰਨ ਦੀ ਸਮਰੱਥਾ ਰੱਖਦਾ ਹੈ। ਬਿਨਾਂ ਕਿਸੇ ਵਿਚਾਰਧਾਰਾ ਤੋਂ ਸਿਰਫ ਈਰਖਾ ਵੱਸ ਉਹ ਪਹਿਲਾਂ ਦੀਪ ਸਿੱਧੂ ਦੇ ਬਾਈਕਾਟ ਦਾ ਹੋਕਾ ਦਿੰਦਾ ਹੈ, ਫੇਰ ਲੱਖੇ ਸਿਧਾਣੇ ਦਾ ਵਿਰੋਧ ਕਰਦਾ ਹੈ, ਨੌਜਵਾਨਾਂ ਨੂੰ ਮਾੜੇ ਲਫ਼ਜ਼ ਬੋਲਦਾ ਹੈ, ਸਿੱਖਾਂ ਨੂੰ “ਸਰਦਾਰ ਨਹੀਂ ਗ ਦਾ ਰ” ਦੱਸਦਾ ਹੈ। ਹੁਣ ਮਾਉਵਾਦੀਆਂ ਦੀ ਕਿਸਾਨ ਯੂਨੀਅਨ ਜੋ ਕਿ ਵੋਟਾਂ ਜਾਂ ਮੁੱਖ ਧਰਾਈ ਸਿਆਸਤ ਵਿਚ ਯਕੀਨ ਹੀ ਨਹੀਂ ਰੱਖਦੇ ਉਨ੍ਹਾਂ ਨੂੰ ਕਾਂਗਰਸੀ ਦੱਸ ਕੇ ਉਨ੍ਹਾਂ ਦੀ ਕਾਨਫਰੰਸ ਫੇਲ ਕਰਵਾਉਣਾ ਚਾਹੁੰਦਾ ਹੈ। ਪਹਿਲਾਂ ਇਹਦੇ ਸਮਰਥਕ ਮਹਿਰਾਜ ਰੈਲੀ ਨੂੰ ਕਾਂਗਰਸੀ ਸਿਰਫ ਇਸ ਕਰਕੇ ਕਹਿ ਰਹੇ ਸਨ ਕਿ ਉਹ ਕੈਪਟਨ ਅਮਰਿੰਦਰ ਦੇ ਵਡੇਰਿਆਂ ਦੇ ਪਿੰਡ ਹੋਈ ਸੀ। ਕਾਮਰੇਡ ਰਜਿੰਦਰ ਨੇ ਲੱਗਦਾ ਆਪਣੇ ਆਪ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਵੇਖਣਾ ਸ਼ੁਰੂ ਕਰ ਦਿੱਤਾ ਹੈ, ਜੋ ਅਜਿਹੀਆਂ ਛੋਟੀਆਂ ਹਰਕਤਾਂ ਕਰ ਰਿਹਾ ਹੈ ? ਜਿਕਰਯੋਗ ਹੈ ਕਿ ਪੰਜਾਬ ਹਾਲੀਆ ਸਮੇਂ ਵਿਚ ਅਜਿਹੀ ਸਿਆਸਤ ਭੋਗ ਚੁੱਕਾ ਹੈ ਜਿਸ ਵਿਚ ਆਪਣੇ ਤੋਂ ਅੱਗੇ ਵਧਦਾ ਬੰਦਾ ਨਾ ਜਰਨ ਕਰਕੇ ਭਗਵੰਤ ਮਾਨ ਨੇ ਝੂਠੇ ਇਲਜਾਮ ਨਾਲ ਚਾਚਾ ਸੁੱਚਾ ਸਿੰਘ ਛੋਟੇਪੁਰ ਪਾਰਟੀ ਚੋਂ ਕਢਵਾ ਦਿੱਤਾ ਸੀ। ਪਰ ਉਹ ਇਲਜਾਮ ਅੱਜ ਤੱਕ ਸਾਬਤ ਨਹੀਂ ਹੋਏ ਤੇ ਪਾਰਟੀ ਨੂੰ ਸੁੱਚਾ ਸਿੰਘ ਦੀ ਹਾਅ ਲੱਗ ਗਈ।ਖੈਰ, ਰਜਿੰਦਰ ਦੀ ਲਾਲਸਾ ਤਾਂ ਸਮਝ ਆਉਂਦੀ ਹੈ ਪਰ ਸੰਯੁਕਤ ਕਿਸਾਨ ਮੋਰਚੇ ਦੀ ਕੀ ਮਜਬੂਰੀ ਹੈ ਜੋ ਏਨੇ ਵਿਰੋਧ ਦੇ ਬਾਵਜੂਦ ਵੀ ਕਾਮਰੇਡ ਰਜਿੰਦਰ ਨੂੰ ਸਟੇਜ ਤੋਂ ਲਾਂਭੇ ਨਹੀਂ ਕਰਦਾ? ਕੀ ਮੋਰਚੇ ਦੇ ਆਗੂ ਭੱਜਣ ਦਾ ਰਾਹ ਲੱਭ ਰਹੇ ਨੇ ?
#ਮਹਿਕਮਾ_ਪੰਜਾਬੀ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: