ਗੋਦੀ ਮੀਡੀਆ ਦਾ ਮੁਕਾਬਲਾ ਕਿਵੇਂ ਕਰਨਾ ਚਾਹੀਦਾ ਪੰਜਾਬ ਦੇ ਕਿਸਾਨ ਆਗੂ ਥੋੜਾ ਬਹੁਤ ਰਿਕੇਸ਼ ਟਕੈਤ ਤੋਂ ਸਿੱਖ ਲੈਣ।
ਸੀਕਰ (ਰਾਜਸਥਾਨ), 24 ਫਰਵਰੀ (ਏਜੰਸੀ)-ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜੇਕਰ ਕੇਂਦਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦਾ ਤਾਂ ਅੰਦੋਨਲਕਾਰੀ ਕਿਸਾਨ ਸੰਸਦ ਦਾ ਘਿਰਾਓ ਕਰਨਗੇ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ‘ਦਿੱਲੀ ਮਾਰਚ’ ਦੇ ਸੱਦੇ ਲਈ ਤਿਆਰ ਰਹਿਣ, ਜਿਸ ਦਾ ਐਲਾਨ ਕਦੇ ਵੀ ਕੀਤਾ ਜਾ ਸਕਦਾ ਹੈ |
ਰਾਜਸਥਾਨ ਦੇ ਸੀਕਰ ‘ਚ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ ਕਿ ਇਹ ਸਮਾਂ ਸੰਸਦ ਦੇ ਘਿਰਾਓ ਦਾ ਹੈ | ਅਸੀਂ ਇਸ ਦਾ ਜਲਦ ਐਲਾਨ ਕਰਾਂਗੇ | ਉਨ੍ਹਾਂ ਕਿਹਾ ਕਿ ਐਲਾਨ ਤੋਂ ਬਾਅਦ ਦਿੱਲੀ ਮਾਰਚ ਲਈ ਕੂਚ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਵਾਰ 4 ਲੱਖ ਟਰੈਕਟਰਾਂ ਦੀ ਜਗ੍ਹਾ 40 ਲੱਖ ਟਰੈਕਟਰ ਹੋਣਗੇ |
ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਜੇਕਰ ਉਹ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਲਈ ਰੋਕਣ ਅਤੇ ਇਸ ਸਮੇਂ ਦੌਰਾਨ ਦੋਵੇਂ ਧਿਰਾਂ ਦੇ ਮਤਭੇਦ ਸੁਲਝਾਉਣ ਲਈ ਸੰਯੁਕਤ ਕਮੇਟੀ ਦੇ ਗਠਨ ਸਬੰਧੀ ਕੇਂਦਰ ਦੀ ਪੇਸ਼ਕਸ਼ ਲਈ ਹੁੰਗਾਰਾ ਭਰਦੇ ਹਨ। ਇਥੇ ਇਕ ਸਮਾਗਮ ਦੌਰਾਨ ਵੱਖਰੇ ਤੌਰ ‘ਤੇ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਖੇਤੀਬਾੜੀ ਤੇ ਕਿਸਾਨਾਂ ਦੇ ਹਿੱਤਾਂ ਲਈ ਵਚਨਬੱਧ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਅਤੇ ਭਾਰਤ ਦੇ ਖੇਤੀਬਾੜੀ ਸੈਕਟਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕੇਂਦਰੀ ਮੰਤਰੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੀ ਉਸ ਧਮਕੀ ਸਬੰਧੀ ਜਵਾਬ ਦੇ ਰਹੇ ਸਨ, ਜਿਸ ‘ਚ ਕਿਸਾਨ ਆਗੂ ਨੇ ਕਿਹਾ ਸੀ ਕਿ ਜੇਕਰ ਖੇਤੀ ਕਾਨੂੰਨ ਵਾਪਸ ਨਾ ਲਏ ਗਏ ਤਾਂ 40 ਲੱਖ ਟਰੈਕਟਰਾਂ ਨਾਲ ਸੰਸਦ ਵੱਲ ਮਾਰਚ ਕੀਤਾ ਜਾਵੇਗਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ, ਕੀ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਕੋਈ ਯਤਨ ਕਰ ਰਹੀ ਹੈ ਤਾਂ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਨਾਲ ਪੂਰੀ ਹਮਦਰਦੀ ਨਾਲ ਗੱਲਬਾਤ ਕਰਦੀ ਰਹੀ ਹੈ। ਅੱਜ ਜਦੋਂ ਉਨ੍ਹਾਂ ਨੂੰ ਕੋਈ ਹੁੰਗਾਰਾ ਮਿਲੇਗਾ ਤਾਂ ਭਾਰਤ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ ਕੋਈ ਜਵਾਬ ਆਉਂਦਾ ਹੈ ਤਾਂ ਸਰਕਾਰ ਹਮੇਸ਼ਾ ਗੱਲਬਾਤ ਲਈ ਤਿਆਰ ਹੈ।