Breaking News
Home / ਪੰਜਾਬ / ਭੜਕਾਊ ਬਿਆਨ ਦੇਕੇ ਖੁਦ ਪਿੱਛੇ ਹੋ ਜਾਂਦੇ ਨੇ ਰਾਕੇਸ਼ ਟਿਕੈਤ-ਕਾਂਗਰਸ MP ਰਵਨੀਤ ਬਿੱਟੂ

ਭੜਕਾਊ ਬਿਆਨ ਦੇਕੇ ਖੁਦ ਪਿੱਛੇ ਹੋ ਜਾਂਦੇ ਨੇ ਰਾਕੇਸ਼ ਟਿਕੈਤ-ਕਾਂਗਰਸ MP ਰਵਨੀਤ ਬਿੱਟੂ

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੇ ਸੰਸਦ ਘੇਰਨ ਵਾਲੇ ਬਿਆਨ ‘ਤੇ ਸਾਂਸਦ ਰਵਨੀਤ ਬਿੱਟੂ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭੜਕਾਊ ਬਿਆਨ ਦੇਕੇ ਰਾਕੇਸ਼ ਟਿਕੈਤ ਵਰਗੇ ਖੁਦ ਪਿੱਛੇ ਹੱਟ ਜਾਂਦੇ ਹਨ ਤੇ ਭੋਲੇ-ਭਾਲੇ ਨੌਜਵਾਨਾਂ ਤੇ ਪਰਚੇ ਦਰਜ ਹੋ ਜਾਂਦੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਅਜਿਹੇ ਆਗੂ ਭੜਕਾਊ ਬਿਆਨ ਦੇਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਨੌਜਵਾਨਾਂ ਨੂੰ ਟਿਕੈਤ ਦੀਆਂ ਗੱਲਾਂ ‘ਚ ਨਾ ਆਉਣ ਤੇ ਸਿਰਫ ਪੰਜਾਬ ਤੇ ਹਰਿਆਣਾ ਦੇ ਲੀਡਰਾਂ ਦੀ ਸੁਣਨ ਅਪੀਲ ਕੀਤੀ

ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਸੀਕਰ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਜੇ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਮੁਜ਼ਾਹਰਾ ਕਰ ਰਹੇ ਕਿਸਾਨ ਸੰਸਦ ਦਾ ਘਿਰਾਓ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਿਹਾ ਕਿਉਂਕਿ ‘ਦਿੱਲੀ ਮਾਰਚ’ ਦਾ ਸੱਦਾ ਕਦੇ ਵੀ ਦਿੱਤਾ ਜਾ ਸਕਦਾ ਹੈ। ਟਿਕੈਤ ਨੇ ਕਿਹਾ ਕਿ ਕਿਸਾਨ ‘ਇੰਡੀਆ ਗੇਟ’ ਨੇੜੇ ਪਾਰਕਾਂ ਨੂੰ ਵਾਹ ਦੇਣਗੇ ਤੇ ਉੱਥੇ ਫ਼ਸਲਾਂ ਉਗਾਉਣਗੇ। ਮੋਰਚੇ ਦੇ ਆਗੂ ਸੰਸਦ ਘਿਰਾਓ ਦੀ ਤਰੀਕ ਬਾਰੇ ਫ਼ੈਸਲਾ ਲੈਣਗੇ।

ਕਾਨੂੰਨ ਰੱਦ ਨਹੀਂ ਹੋਏ ਤਾਂ ਘੇਰਾਂਗੇ ਸੰਸਦ, 40 ਲੱਖ ਟਰੈਕਟਰਾਂ ਨਾਲ ਕਰਾਂਗੇ ਕੂਚ: ਰਾਕੇਸ਼ ਟਿਕੈਤ
ਟਿਕੈਤ ਨੇ ਕਿਹਾ ਕਿ ਇਸ ਵਾਰ ਸੰਸਦ ਘਿਰਾਓ ਦਾ ਸੱਦਾ ਦਿੱਤਾ ਜਾਵੇਗਾ। ਇਸ ਦਾ ਐਲਾਨ ਕੀਤਾ ਜਾਵੇਗਾ ਤੇ ਦਿੱਲੀ ਵੱਲ ਮਾਰਚ ਕੀਤਾ ਜਾਵੇਗਾ। ਇਸ ਵਾਰ ਚਾਰ ਲੱਖ ਟਰੈਕਟਰਾਂ ਦੀ ਥਾਂ 40 ਲੱਖ ਟਰੈਕਟਰ ਹੋਣਗੇ।
ਟਿਕੈਤ ਦੇ ‘ਜੇਕਰ’ ਲੋੜ ਪਈ ਤਾਂ ਖੜੀ ਫਸਲ ਨੂੰ ਅੱਗ ਲਾ ਦਵਾਂਗੇ ਨੂੰ ਸੀਰੀਅਸ ਲੈ ਗਏ ਕਿਸਾਨ, ਖੜੀ ਫਸਲ ‘ਤੇ ਫੇਰ ਰਹੇ ਟਰੈਕਟਰ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: