ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਏਕਤਾ ਦੇ ਲੀੜੇ ਪਾੜੇ ਗਏ .. ਮਹਿਰਾਜ ਦੇ ਇੱਕਠ ਨੂੰ ਸਰਕਾਰੀ ਕਿਹਾ ਗਿਆ .. ਕਹਿੰਦੇ ਏਥੇ ਨੌਜਵਾਨ ਤੁਰੇ ਫਿਰਦੇ ਅਸੀਂ ਸੱਦਿਆ ਕਿਸੇ ਨੂੰ ? ਕਿਸਾਨ ਮੋਰਚੇ ਨੂੰ ਦਿੱਲੀ ਨੌਜਵਾਨ ਲੈ ਕੇ ਗਏ ਸੀ ਉਹਨਾਂ ਤੁਹਾਨੂੰ ਲਾਲ ਲੀਰਾਂ ਨੂੰ ਸੱਦਿਆ ਸੀ …।
ਬਿਨ੍ਹਾਂ ਸ਼ਰਤ ਦਿੱਤੇ ਹੋਏ ਸਮਰਥਨ ਹਮੇਸ਼ਾਂ ਨੁਕਸਾਨ ਹੀ ਕਰਦੇ ਹਨ। ਸਾਡੀ ਸੁਰਤ’ਚ ਸਭ ਤੋੰ ਪਹਿਲਾਂ ਇਹ ਕੰਮ ਅਕਾਲੀਆਂ ਨੇ ਬੀ.ਜੇ.ਪੀ ਨੂੰ ਬਿਨ੍ਹਾਂ ਸ਼ਰਤ ਸਮਰਥਨ ਦੇ ਕੇ ਕੀਤਾ ਸੀ। ਉਸ’ਚ ਪੰਥ ਤੇ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਸਾਡਾ ਸਾਹਮਣੇ ਹੈ। ਫਿਰ ਕੁਝ ਸਾਲ ਪਹਿਲਾਂ ਆਮ ਆਦਮੀ ਪਾਰਟੀ ਹੋੰਦ’ਚ ਆਈ। ਪੰਜਾਬੀਆਂ ਨੇ ਬਿਨ੍ਹਾਂ ਕੁਝ ਸੋਚੇ ਸਮਝੇ, ਬਿਨ੍ਹਾਂ ਕੋਈ ਸ਼ਰਤ ਰੱਖੇ ਉਹਨਾਂ ਨੂੰ ਸਮਰਥਨ ਦਿੱਤਾ। ਉਦੋਂ ਵੀ ਇਹ ਹੋਕਾ ਦਿੱਤਾ ਸੀ ਕਿ ਪੰਜਾਬ ਦੇ ਮਸਲਿਆਂ ਤੇ ਸਮਰਥਨ ਦਵੋ। ਦੇਖ ਲਵੋ ਉਹ ਸਾਡੇ ਹੱਕ’ਚ ਖੜਨਗੇ ਵੀ ਜਾਂ ਨਹੀੰ। ਪਰ ਲੋਕ ਨਾ ਮੰਨੇ ਅਤੇ ਪੰਜਾਬ ਦੀ ਮਾਨਸਿਕਤਾ ਨੇ ਅਜਿਹਾ ਨੁਕਸਾਨ ਝੱਲਿਆ ਕਿ ਲੋਕ ਭੇਡਾਂ ਤੱਕ ਅਖਵਾਏ। ਪਰ ਉਹ ਤਾਕਤ’ਚ ਨਾ ਆਉਣ ਕਰਨ ਕੋਈ ਹੋਰ ਵੱਡਾ ਨੁਕਸਾਨ ਨਾ ਕਰ ਸਕੇ। ਹੁਣ ਅਸੀਂ ਕਿਸਾਨ ਜੱਥੇਬੰਦੀਆਂ ਦਾ ਬਿਨ੍ਹਾਂ ਸ਼ਰਤ ਸਾਥ ਦਿੱਤਾ। ਕਰੋੜਾਂ ਅਰਬਾਂ ਰੁਪਏ ਖਰਚ ਕੇ ਤੇ ਤਿੰਨ ਮਹੀਨੇ ਖੱਜਲਖੁਆਰ ਹੋ ਕੇ ਬੈਠ ਗਏ। ਉਹਨਾਂ ਰੱਜ ਕੇ ਜ਼ਲੀਲ ਕੀਤਾ। ਨਵਰੀਤ ਸਿੰਘ ਵਰਗਿਆਂ ਦੀਆਂ ਸ਼ਹੀਦੀਆਂ ਰੋਲ ਦਿੱਤੀਆਂ। ਹੋਰ ਕੀ-ਕੀ ਕੀਤਾ ਤੁਸੀਂ ਸਭ ਜਾਣਦੇ ਹੋ ਵਾਰ-ਵਾਰ ਦੱਸਣ ਦੀ ਲੋੜ ਨਹੀੰ। ਮਹਿਰਾਜ ਦੀ ਰੈਲੀ’ਚ ਅਸੀਂ ਆਪਣੀ ਹੋੰਦ ਦਾ ਮੁੜ ਪ੍ਰਗਟਾਵਾ ਕੀਤਾ। ਜਿਹੜੀਆਂ ਗੱਲਾਂ ਕਰਨੀਆਂ ਬਣਦੀਆਂ ਸਨ ਉਹ ਕੀਤੀਆਂ ਕਿ ਨੌਜਵਾਨ ਨੂੰ ਰਿਹਾਅ ਕਰਕੇ ਕੇਸ ਰੱਦ ਕੀਤੇ ਜਾਣ ਅਤੇ ਕਾਲੇ ਕਾਨੂੰਨ ਵੀ ਰੱਦ ਕੀਤੇ ਜਾਣ। ਪਰ ਜਿਨ੍ਹਾਂ ਹੱਥੋੰ ਅਸੀਂ ਖੱਜਲ ਹੋ ਕੇ ਇਹ ਇੱਕਠ ਕੀਤਾ ਸੀ ਜੇਕਰ ਉਹਨਾਂ ਨੂੰ ਬਿਨ੍ਹਾਂ ਸ਼ਰਤ ਮੁੜ ਸਮਰਥਨ ਦੇਵਾਂਗੇ ਤਾਂ ਮੁੜ ਫੇਰ ਧੋਖਾ ਖਾਵਾਂਗੇ। ਕਿਸੇ ਦਾ ਸਾਥ ਦੇਣ ਜਾਂ ਏਕਾ ਕਰਕੇ ਕਿਸੇ ਦੇ ਨਾਲ ਚੱਲਣ ਤੋਂ ਪਹਿਲਾਂ ਆਪਣੀਆਂ ਸ਼ਰਤਾਂ ਰੱਖਣੀਆਂ ਜ਼ਰੂਰੀ ਹੁੰਦੀਆਂ ਹਨ। ਵਾਰ-ਵਾਰ ਇੱਕੋ ਗਲਤੀ ਕਰਨੀ ਸਿਆਣਪ ਨਹੀੰ।
– ਸਤਵੰਤ ਸਿੰਘ
ਫੇਸਬੁੱਕ ਤੇ ਗੱਲ ਕਰਨ ਨੂੰ ਇੱਕ ਮੇਹਣੇ ਵਜੋੰ ਵਰਤਿਆ ਜਾਂਦਾ; ਪਰ ਹੁੰਦਾ ਸਭ ਕੁਝ ਇਸ ਦੇ ਯੋਗਦਾਨ ਨਾਲ ਹੀ ਹੈ। ਜਦ ਕਿਸਾਨ ਸੰਘਰਸ਼ ਸ਼ੁਰੂ ਹੋਇਆ ਤਾਂ ਕਿਹੜੇ ਚੈਨਲ ਜਾਂ ਅਖ਼ਬਾਰ ਨੇ ਖ਼ਬਰਾਂ ਲਗਾਈਆਂ? ਫੇਸਬੁੱਕ ਤੇ ਧਰਨਿਆਂ ਦੀ ਗੱਲ ਤੁਰੀ ਤਾਂ ਪੰਜਾਬ ਪੱਧਰ ਦੀ ਲਹਿਰ ਬਣ ਗਈ। ਫਿਰ ਦਿੱਲੀ ਗਏ ਤਾਂ ਸੋਸ਼ਲ ਮੀਡੀਆ ਮੋਰਚੇ ਨੂੰ ਦੁਨੀਆਂ ਤੱਕ ਲੈ ਗਿਆ। ਫੇਸਬੁੱਕ ਨੇ ਅਖੌਤੀ ਕਿਸਾਨ ਆਗੂਆਂ, ਗੋਦੀ ਮੀਡੀਏ ਤੇ ਬੀ.ਜੇ.ਪੀ ਵੱਲੋਂ ਸਿਰਜੇ ਝੂਠੇ ਬਿਰਤਾਂਤ ਤੋੜੇ। ਮਹਿਰਾਜ ਰੈਲੀ ਦਾ ਸੱਦਾ ਫੇਸਬੁੱਕ ਤੇ ਦਿੱਤਾ ਗਿਆ ਤੇ ਕੁਝ ਕੁ ਦਿਨਾਂ’ਚ ਬਿਨਾਂ ਕਿਸੇ ਸਾਧਨ ਦੇ ਲੱਖਾਂ ਦਾ ਇੱਕਠ ਕਰ ਦਿੱਤਾ। ਮੇਹਣਾ ਫੇਰ ਕਿ ਉਹੀ ਕਿ ਫੇਸਬੁੱਕ ਤੇ ਗੱਲ ਕਰਦੇ ਹੋ। ਅਸਲ’ਚ ਤਕਲੀਫ਼ ਹੀ ਇਸ ਗੱਲ ਕਰਨ ਤੋਂ ਹੈ ਕਿ ਗੱਲ ਕਿਉਂ ਕਰਦੇ ਹੋ।
– ਸਤਵੰਤ ਸਿੰਘ
23 ਫਰਬਰੀ ਦੀ ਬਠਿੰਡਾ ਕਿਸਾਨ ਨੌਜਵਾਨ ਰੈਲੀ ਵਿਚ ਪਹੁੰਚੇ ਸਮਾਜਿਕ ਕਾਰਕੁਨ ਲੱਖਾ ਸਿਧਾਣਾ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਨਾ ਕੀਤੇ ਜਾਣ ਕਾਰਨ ਭਾਜਪਾ ਲੀਡਰਸ਼ਿਪ ਕੈਪਟਨ ਅਮਰਿੰਦਰ ਸਰਕਾਰ ਨੂੰ ਨਿਸ਼ਾਨਾਂ ਬਣਾ ਰਹੀ ਹੈ।ਦੂਜੇ ਪਾਸੇ ਕਾਂਗਰਸ ਦੀ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਮਾਮਲੇ ਉੱਤੇ ਪਲਟਵਾਰ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤੇ ਹੀ ਸਵਾਲ ਖੜੇ ਕਰ ਦਿੱਤੇ ਹਨ।26 ਜਨਵਰੀ ਦੀ ਕਿਸਾਨ ਟਰੈਕਰਟ ਪਰੇਡ ਦੌਰਾਨ ਲਾਲ ਕਿਲੇ ਉੱਤੇ ਕੇਸਰੀ ਝੰਡਾ ਲਹਿਰਾਉਣ ਦਾ ਮਾਮਲੇ ਵਿਚ ਲਖਬੀਰ ਸਿੰਘ ਉਰਫ਼ ਲੱਖਾ ਸਧਾਣਾ ਨੂੰ ਦਿੱਲੀ ਪੁਲਿਸ ਨੇ ਮੁਲਜ਼ਮ ਨਾਮਜ਼ਦ ਕੀਤਾ ਹੋਇਆ ਹੈ।ਦਿੱਲੀ ਪੁਲਿਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਪਿਛਲੇ ਕਈ ਦਿਨਾਂ ਤੋਂ ਛਾਪੇਮਾਰੀ ਕਰ ਰਹੀ ਹੈ ਪਰ ਲੱਖਾ ਸਧਾਣਾ ਨੇ ਬਠਿੰਡਾ ਦੀ ਰੈਲੀ ਵਿਚ ਪਹੁੰਚ ਕੇ ਸੰਬੋਧਨ ਵੀ ਕੀਤੀ ਅਤੇ ਸੁਰੱਖਿਆ ਏਜੰਸੀਆਂ ਦੇਖਦੀਆਂ ਰਹਿ ਗਈਆਂ।