Breaking News
Home / ਪੰਜਾਬ / ਕਿਸਾਨ ਆਗੂ ਰਜਿੰਦਰ ਦੀਪ ਸਿੰਘ ਵਾਲੇ ਦਾ ਝੱਗਾ ਮੈਂ ਪਾੜੂੰ’, ਮਹਿਰਾਜ ਰੈਲੀ ਚ’ ਤੱਤਾ ਹੋਇਆ ਨੌਜਵਾਨ

ਕਿਸਾਨ ਆਗੂ ਰਜਿੰਦਰ ਦੀਪ ਸਿੰਘ ਵਾਲੇ ਦਾ ਝੱਗਾ ਮੈਂ ਪਾੜੂੰ’, ਮਹਿਰਾਜ ਰੈਲੀ ਚ’ ਤੱਤਾ ਹੋਇਆ ਨੌਜਵਾਨ

ਪਿੰਡ ਮਹਿਰਾਜ ‘ਚ ਬਿਨਾ ਕਿਸੇ ਜਥੇਬੰਦਕ ਢਾਂਚੇ, ਬਿਨਾ ਕਿਸੇ ਵੱਡੇ ਕਲਾਕਾਰ ਤੋਂ ਆਪ ਮੁਹਾਰੇ ਹੋਏ ਨੌਜਵਾਨੀ ਦੇ ਇਸ ਇਕੱਠ ਦੇ ਅਰਥ ਸਮਝਣੇ ਪੈਣਗੇ। ਏਨਾ ਹੀ ਕਹਾਂਗਾ ਕਿ ਜੇ ਦਿੱਲੀ ਕਿਸਾਨ ਮੋਰਚਾ ਪੰਜਾਬ ਦਾ ਇੰਜਣ ਹੈ ਤਾਂ ਇਹ ਉਸ ਵਿਚਲੀ ਟਰਬੋ ਹੈ।ਲੋਕ ਜਿਸ ਦੀ ਪਛਾਣ ਕਰ ਲੈਣ, ਉਸ ਨੂੰ ਦਿਲ ‘ਚ ਵਸਾ ਲੈਂਦੇ ਹਨ। ਦੀਪ ਸਿੱਧੂ ਤੇ ਲੱਖੇ ਸਿਧਾਣੇ ਨੂੰ ਪੰਜਾਬ ਦੀ ਸਿਖ ਨੌਜਵਾਨੀ ਰੂਹ ਤੋਂ ਪਿਆਰ ਦੇਂਦੀ ਹੈ। ਇਹ ਨਾ ਦਿੱਲੀ ਤੋਂ ਬਰਦਾਸ਼ਤ ਹੋਣਾ ਤੇ ਨਾ ਉਸ ਦੇ ਟੁੱਕੜਬੋਚਾਂ ਤੋਂ…..ਕੀ ਹੁਣ ਨ ਫ ਰ ਤ ਫੈਲਾਉਣ ਵਾਲੇ ਕਾਮਰੇਡ, ਉਨ੍ਹਾਂ ਦੇ ਆਈ ਟੀ ਸੈੱਲ ਹੁਣ ਪੱਤਰਕਾਰ ਮਨਦੀਪ ਪੂਨੀਆ, ਜਲ-ਤੋਪ ਦਾ ਮੂੰਹ ਮੋੜਣ ਵਾਲੇ ਨਵਦੀਪ ਅਤੇ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਸਰਦਾਰ ਹਰਦੀਪ ਸਿੰਘ ਡਿਬਡਿਬਾ ਨੂੰ ਹੁਣ ਆਰ ਐੱਸ ਐੱਸ ਦੇ ਏਜੰਟ ਘੋਸ਼ਤ ਕਰਨਗੇ ਕਿਓਂਕਿ ਉਹ ਮਹਿਰਾਜ ਰੈਲੀ ਵਿਖੇ ਆਏ ? ਰੈਲੀ ਦੇ ਖਿਲਾਫ ਕਈ ਕਾਮਰੇਡਾਂ ਨੇ ਸਰਕਾਰੀ ਦਲਾਲਾਂ ਵਰਗਾ ਰੋਲ ਅਦਾ ਕੀਤਾ। ਕਿਸਾਨ ਯੂਨੀਅਨਾਂ ਦੇ ਅਗੂਆਂ ਤੇ ਸਿਆਣੇ ਕਾਮਰੇਡਾਂ ਨੂੰ ਬੇਨਤੀ ਹੈ ਆਪਣੇ ਵਿਚਲੇ ਕੁਝ ਲੱਕੜਸਿਰੇ ਕਾਮਰੇਡਾਂ, ਖ਼ਾਸ ਕਰਕੇ ਸਿੱਖਾਂ ਪ੍ਰਤੀ ਨਫਰਤ ਰੱਖਣ ਵਾਲਿਆਂ ਅਤੇ ਇਨ੍ਹਾਂ ਦੇ ਚਮਚਿਆਂ ਦੀ ਮਰਜ਼ੀ ਮੁਤਾਬਕ ਨਾ ਚੱਲਣ ਸਗੋਂ ਆਪਣੀ ਸੋਚ ਨੂੰ ਵੱਡਾ ਕਰਨ, ਫਤਵੇਬਾਜ਼ੀ ਬੰਦ ਕਰਨ ਅਤੇ ਸਾਰਿਆ ਦੀ ਸ਼ਕਤੀ ਨੂੰ ਇਕੱਠਾ ਕਰਨ।
ਇਹ ਹੁਣ ਯੂਨੀਅਨ ਲੀਡਰਾਂ ਤੇ ਮੁਨੱਸਰ ਕਰਦਾ ਹੈ ਕਿ ਕੇਂਦਰੀ ਸਰਕਾਰ ਵਿਰੁੱਧ ਹੋਈ ਇਸ ਰੈਲੀ ਨੂੰ ਆਪਣੇ ਖਿਲਾਫ ਵਰਤਣਾ ਹੈ ਜਾਂ ਸਰਕਾਰ ਖਿਲਾਫ। ਲੱਕੜਸਿਰੇ ਕਾਮਰੇਡਾਂ ਦੀ ਬਜਾਇ ਕੁਝ ਸਿਆਣੇ ਬੰਦਿਆਂ ਨਾਲ ਸਲਾਹ ਕਰਨ ਤੇ ਆਪਸੀ ਕੁੜੱਤਣ ਨੂੰ ਖਤਮ ਕਰਕੇ ਕਿਸਾਨ ਅੰਦੋਲਨ ਦੀ ਤਾਕਤ ਵਧਾਉਣ।

ਮਹਿਰਾਜ ਅਤੇ ਬਰਨਾਲਾ ਰੈਲੀ ਬਾਰੇ ਦੋ ਗੱਲਾਂ
ਕਿਸਾਨ ਯੂਨੀਅਨਾਂ ਨੂੰ ਸਿਰਫ ਇਹ ਹੀ ਸਮਝਣ ਦੀ ਲੋੜ ਨਹੀਂ ਕਿ ਮਹਿਰਾਜ ਦਾ ਇਕੱਠ ਸ਼ੁੱਧ ਰੂਪ ਵਿੱਚ ਗੈਰ-ਕਾਮਰੇਡੀ ਇਕੱਠ ਸੀ।
ਉਸ ਤੋਂ ਵੀ ਜ਼ਿਆਦਾ ਕਿਸਾਨ ਯੂਨੀਅਨਾਂ ਇਹ ਨੋਟ ਕਰਨ ਕਿ ਕਿ ਬਰਨਾਲੇ ਦਾ ਇਕੱਠ ਸ਼ੁੱਧ ਕਾਮਰੇਡੀ ਇਕੱਠ ਨਹੀਂ ਸੀ ਅਤੇ ਬੋਲੇ ਸੋ ਨਿਹਾਲ ਦੇ ਨਾਅਰੇ ਤਾਂ ਉਥੇ ਵੀ ਲੱਗ ਰਹੇ ਸਨ‌।


ਲੱਖਾ ਸਿਧਾਣਾ ਨੇ ਰਾਜੇਵਾਲ ਨੂੰ ਕਿਹਾ, ‘ਤੁਸੀਂ ਭਾਵੇਂ ਮੈਨੂੰ ਤੇ ਦੀਪ ਸਿੱਧੂ ਨੂੰ ਗੱਦਾਰ ਆਖੋ, ਅਸੀਂ ਇਹ ਇਕੱਠ ਦਿੱਲੀ ਮੋਰਚੇ ਦੇ ਹੱਕ ‘ਚ ਕੀਤਾ ਹੈ’
26 ਜਨਵਰੀ ਲਾਲ ਕਿਲ੍ਹਾ ਘਟਨਾਕ੍ਰਮ ਤੋਂ ਬਾਅਦ ਲੱਖਾ ਸਿਧਾਣਾ ਬਠਿੰਡਾ ਦੇ ਪਿੰਡ ਮਹਿਰਾਜ ‘ਚ ਚੱਲ ਰਹੀ ਰੈਲੀ ‘ਚ ਦੁਬਾਰਾ ਪਹੁੰਚ ਗਿਆ। ਇਸ ਤੋਂ ਪਹਿਲਾਂ ਲੱਖਾ ਸਿਧਾਣਾ ਰੈਲੀ ‘ਚ ਆਪਣੇ ਸਮਰਥਕਾਂ ਨੂੰ ਸੰਬੋਧਨ ਮਗਰੋਂ ਉਹ ਚਲਾ ਗਿਆ ਹੈ। ਦੱਸ ਦਈਏ ਕਿ ਲਾਲ ਕਿਲ੍ਹਾ ਮਾਮਲੇ ਨੂੰ ਲੈ ਕੇ ਉਸ ‘ਤੇ ਦਿੱਲੀ ਪੁਲਿਸ ਨੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ।

ਮਹਿਰਾਜ ਕਿਸਾਨ ਰੈਲੀ ‘ਚ ਲੱਖੇ ਸਿਧਾਣੇ ਦੀ ਦਲੇਰਾਨਾ ਸ਼ਿਰਕਤ ਨੇ ਦਮ ਭਰ ਦਿੱਤਾ ਹੈ। ਉਸ ‘ਤੇ ਦਿੱਲੀ ਪੁਲਿਸ ਨੇ ਲੱਖ ਰੁਪਈਏ ਦਾ ਇਨਾਮ ਧਰਿਆ ਹੈ, ਪਰ ਇਹ ਪੰਜਾਬ ਦੇ ਪੁੱਤ ਹਨ – ਹਕੂਮਤਾਂ ਨੂੰ ਸਦੀਆਂ ਤੋਂ ਟਿੱਚ ਜਾਣਦੇ ਆਏ ਹਨ ਤੇ ਮੋਦੀਆ ਤੂੰ ਕਿਹੜੇ ਬਾਗ ਦੀ ਮੂਲ਼ੀ ਹੈਂ?
– ਪਪਲਪ੍ਰੀਤ ਸਿੰਘ


ਮਹਿਰਾਜ ਰੋਸ ਰੈਲੀ ਸ਼ਕਤੀ ਪ੍ਰਦਰਸ਼ਨ ਕਰਨ ਵਿੱਚ ਸਫਲ ..ਇੰਨੇ ਇਕੱਠ ਦੀ ਉਮੀਦ ਸ਼ਾਇਦ ਪ੍ਰਬੰਧਕਾਂ ਨੂੰ ਵੀ ਨਹੀਂ ਸੀ। ਰੈਲੀ ਵਿੱਚ ਸਿਰਫ ਨੌਜਵਾਨ ਹੀ ਨਹੀਂ ਆਏ, ਬਲਕਿ ਬਹੁਤ ਸਾਰੇ ਸੂਝਵਾਨ ਤੇ ਪੜ੍ਹੇ ਲਿਖੇ ਲੋਕ ਵੱਡੀ ਗਿਣਤੀ ਵਿੱਚ ਆਏ।ਬਿਨਾ ਕਿਸੇ ਜਥੇਬੰਦਕ ਢਾਂਚੇ, ਬਿਨਾ ਆਪਸੀ ਤਾਲਮੇਲ ਦੇ, ਬਿਨਾ ਕਿਸੇ ਪੈਸੇ ਦੇ ਇਹ ਰੈਲੀ ਸਫਲ ਰੈਲੀ ਸੀ।ਆਪ ਮੁਹਾਰਾ ਇਕੱਠ ਸੀ। ਰੈਲੀ ਭਾਵੇਂ ਮਾਲਵੇ ਚ ਸੀ ਪਰ ਮਾਝੇ ਵਾਲੇ ਨੌਜਵਾਨ ਵੱਡੀ ਗਿਣਤੀ ਵਿੱਚ ਸਨ। ਲਗਭਗ ਸਾਰੀਆਂ ਸਿੱਖ ਜਥੇਬੰਦੀਆਂ ਬਿਨਾ ਕਿਸੇ ਰਸਮੀ ਸੱਦੇ ਦੇ ਪਹੁੰਚੀਆਂ ਹੋਈਆਂ ਸਨ। ਹਾਂ! ਕਲਾਕਾਰ ਜਥੇਬੰਦੀਆਂ ਦੀ ਘੁਰਕੀ ਤੋਂ ਡਰਦੇ ਨੀ ਆਏ ਸ਼ਾਇਦ।ਅਸਲ ਵਿੱਚ ਹੁਣ ਨੌਜਵਾਨਾਂ ਦੀ ਲਾਮਬੰਦੀ ਸਹੀ ਰੂਪ ਵਿੱਚ ਸ਼ੁਰੂ ਹੋਵੇਗੀ।
ਸ਼ਹੀਦ ਨਵਰੀਤ ਸਿੰਘ ਜੀ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਕਿ ਨਵਰੀਤ ਨੂੰ ਸੰਯੁਕਤ ਮੋਰਚੇ ਵੱਲੋਂ ਸ਼ਹੀਦ ਨਾ ਮੰਨਣਾ ਤੇ ਫਿਰ ਨੌਜਵਾਨਾਂ ਨੂੰ ਗੱ ਦਾ ਰ ਕਰਾਰ ਦੇਣਾ ਪਰਮਾਤਮਾ ਦੀ ਰਜਾ ਸੀ, ਜਿਸ ਰਜਾ ਚੋਂ ਅੱਜ ਦੀ ਰੈਲੀ ਨਿਕਲੀ ਹੈ।

ਕੋਈ ਵੱਖਰਾ ਪ੍ਰੋਗਰਾਮ ਨਹੀਂ ਐਲਾਨਿਆ ਗਿਆ ਤੇ ਨਾ ਹੀ ਕਿਸੇ ਜਥੇਬੰਦੀ ਦਾ ਗਠਨ ਹੋਇਆ ਹੈ ਪਰ ਇਸ ਰੈਲੀ ਨਾਲ ਨੌਜਵਾਨਾਂ ਨੂੰ ਇਕ ਪਲੇਟਫਾਰਮ ਫਿਰ ਤੋਂ ਮਿਲ ਗਿਆ ਹੈ।
ਲੱਖਾ ਸਿਧਾਣਾ ਨੇ ਰਾਜੇਵਾਲ ਵੱਲੋਂ ਨੋ ਕੁਮੈਂਟ ਦੇ ਜਵਾਬ ਵਿੱਚ ਕਿਹਾ ਕਿ ਜੇ ਰਾਜੇਵਾਲ ਨੂੰ ਪੁਲਸ ਚੱਕਣ ਆਈ ਤਾਂ ਨੌਜਵਾਨ ਅੱਗੇ ਆਉਣਗੇ ਤੇ ਰਾਜੇਵਾਲ ਦੀ ਢਾਲ ਬਣਕੇ ਖੜ੍ਹਨਗੇ।

ਵਾਟਰ ਕੈਨਨ ਵਾਲੇ ਨਵਦੀਪ ਨੇ ਲੱਖੇ ਸਿਧਾਣੇ ਨੂੰ ਮੋਰਚੇ ‘ਤੇ ਆਉਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਹਰਿਆਣੇ ਦੇ ਨੌਜਵਾਨ ਲੱਖੇ ਲਈ ਢਾਲ ਬਣਕੇ ਖੜ੍ਹਨਗੇ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਲੱਖੇ ਸਿਧਾਣੇ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ ਕੀਤਾ ਜਦ ਕਿ ਦਲ ਖਾਲਸਾ ਨੇ ਵੀ ਲੱਖੇ ਸਿਧਾਣੇ ਦੀ ਪੂਰੀ ਹਮਾਇਤ ਕੀਤੀ।ਮਾਝੇ ਵਾਲੇ ਨੌਜਵਾਨਾਂ ਨੇ ਵਾਰ ਵਾਰ ਸਟੇਜ ਕੋਲ ਆ ਕੇ ਕਿਹਾ ਕਿ ਸਾਰਾ ਮਾਝਾ ਲੱਖੇ ਦੇ ਹੱਕ ਵਿੱਚ ਖੜ੍ਹਾ ਹੈ।

ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਇਹ ਇਕ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਸੀ ਤੇ ਪ੍ਰਬੰਧਕ ਇਹ ਸ਼ਕਤੀ ਪ੍ਰਦਰਸ਼ਨ ਕਰਨ ਵਿੱਚ ਸਫਲ ਹੋਏ ਹਨ।ਹਾਂ ਸੱਚ! ਸਰਕਾਰ ਦੇ ਹੁਕਮਾਂ ਤੇ ਇੰਟਰਨੈੱਟ ਕੰਪਨੀਆਂ ਨੇ ਇੰਟਰਨੈੱਟ ਬੰਦ ਕਰ ਦਿੱਤਾ ਸੀ।ਇਕ ਵੱਖਰੀ ਗੱਲ ਇਹ ਸੀ ਕਿ ਇਸ ਰੈਲੀ ਵਿੱਚ ਰਵਾਇਤੀ ਬੁਲਾਰਿਆਂ ਨਾਲੋਂ ਨਵੇਂ ਬੁਲਾਰਿਆਂ ਖਾਸ ਕਰ ਸੋਸ਼ਲ ਮੀਡੀਆ ਤੇ ਸਰਗਰਮ ਲੋਕਾਂ ਨੂੰ ਬੋਲਣ ਦਾ ਵੱਧ ਮੌਕਾ ਮਿਲਿਆ।

Rachhpal Singh Sosan

About admin

Check Also

‘ਲੱਖਾ ਸਿਧਾਣਾ ਸਾਡਾ ਬੱਚਾ ਪਰ ਦੀਪ ਸਿੱਧੂ ਸੰਘਰਸ਼ ਦਾ ਹਿੱਸਾ ਨਹੀਂ’ – ਜਗਜੀਤ ਡੱਲੇਵਾਲ

ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਪਿੰਡ ਦੋਦਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਮਾਗਮ ਕੀਤਾ …

%d bloggers like this: