ਪੰਜਾਬ ਭਾਜਪਾ ਆਗੂ ਮਾਸਟਰ ਮੋਹਨ ਲਾਲ ਨੇ ਆਖਿਆ ਹੈ ਕਿ 26 ਜਨਵਰੀ ਮਾਮਲੇ ਵਿਚ ਲੱਖਾ ਸਿਧਾਣਾ ਦਾ ਪੰਜਾਬ ਵਿਚ ਰੈਲੀ ਨੂੰ ਸੰਬੋਧਨ ਕਰਨਾ ਪੰਜਾਬ ਸਰਕਾਰ ਉਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਇਨਾਮੀ ਮੁਲਜ਼ਮ ਸਟੇਜ ਉਤੇ ਭਾਸ਼ਣ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਮੇਰੇ ਕੋਲੋਂ ਲਿਖਵਾ ਲਵੋ, ਲੱਖਾ ਸਿਧਾਣਾ ਨੂੰ ਜੇਲ੍ਹ ਵਿਚ ਚੱਕੀ ਪਿਸਵਾਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਾਣਬੁਝ ਕੇ ਸਾ ਜਿ ਸ਼ ਰਚੀ ਹੈ ਤੇ ਲੱਖੇ ਸਿਧਾਣੇ ਨੂੰ ਹੀਰੋ ਬਣਾਉਣ ਵਾਸਤੇ ਅਜਿਹਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਪੁਲਿਸ ਦੀ ਮਦਦ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਹੈ ਕਿ ਗਣਤੰਤਰਤਾ ਦਿਵਸ ਉਤੇ ਅਜਿਹੇ ਕੰਮ ਕਰਨ ਵਾਲੇ ਨੂੰ ਪੁਲਿਸ ਜ਼ਰੂਰ ਫੜੇਗੀ ਤੇ ਜੇਲ੍ਹ ਵਿਚ ਚੱਕੀ ਪਿਸਵਾਵੇਗੀ।
ਦੱਸ ਦਈਏ ਕਿ ਲੱਖਾ ਸਿਧਾਣਾ ਬਠਿੰਡਾ ਰੈਲੀ ‘ਚ ਪਹੁੰਚਿਆ ਹੈ। ਲੱਖੇ ਸਿਧਾਣੇ ਨੇ ਪਹਿਲਾਂ ਹੀ ਰੈਲੀ ਵਿਚ ਪਹੁੰਚਣ ਦਾ ਐਲਾਨ ਕੀਤਾ ਸੀ। ਦਿੱਲੀ ਪੁਲਿਸ ਨੇ ਕਿਸਾਨ ਟਰੈਕਟਰ ਰੈਲੀ ਮਾਮਲੇ ਵਿਚ ਲੱਖੇ ਦੀ ਗ੍ਰਿਫਤਾਰੀ ਲਈ 1 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ।