Breaking News
Home / ਪੰਜਾਬ / ਲੱਖਾ ਸਿਧਾਣਾ ਨੂੰ ਵੇਖਦਿਆਂ ਹੀ ਨੌਜਵਾਨਾਂ ‘ਚ ਭਰਿਆ ਜੋਸ਼, ਨਾਆਰਿਆਂ ਨਾਲ ਗੂੰਜਿਆ ਆਸਮਾਨ

ਲੱਖਾ ਸਿਧਾਣਾ ਨੂੰ ਵੇਖਦਿਆਂ ਹੀ ਨੌਜਵਾਨਾਂ ‘ਚ ਭਰਿਆ ਜੋਸ਼, ਨਾਆਰਿਆਂ ਨਾਲ ਗੂੰਜਿਆ ਆਸਮਾਨ

26 ਜਨਵਰੀ ਦੀ ਘਟਨਾ ਤੋਂ ਬਾਅਦ ਮੋਦੀ ਸਰਕਾਰ, ਗੋਦੀ ਮੀਡੀਆ, ਗੀਦੀ ਯੂਨੀਅਨ ਲੀਡਰਾਂ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਇੱਕ ਸੁਰ ਹੋ ਕੇ ਕੀਤੇ ਭੰਡੀ ਪ੍ਰਚਾਰ ਕਾਰਨ, ਦਿੱਲੀ ਪੁਲਿਸ ਵੱਲੋਂ ਕੀਤੇ ਜਾ ਰਹੇ ਜ਼ ਬ ਰ ਵਿਰੁੱਧ ਪਿੰਡ ਮਹਿਰਾਜ, ਜਿਲ੍ਹਾ ਬਠਿੰਡਾ ਵਿਖੇ ਹੋਇਆ ਭਾਵਪੂਰਤ ਇਕੱਠ..

ਬਠਿੰਡਾ: ਨੌਜਵਾਨ ਲੀਡਰ ਲੱਖਾ ਸਿਧਾਣਾ ਅੱਜ ਦਿੱਲੀ ਪੁਲਿਸ ਨੂੰ ਚੁਣੌਤੀ ਦੇ ਕੇ ਮਹਿਰਾਜ ਵਿਖੇ ਹੋਈ ਰੈਲੀ ਵਿੱਚ ਸ਼ਾਮਲ ਹੋਇਆ। ਉਹ ਅੱਧਾ ਘੰਟਾ ਰੈਲੀ ਵਿੱਚ ਰੁਕਿਆ ਤੇ ਸਟੇਜ ਤੋਂ ਇਕੱਠ ਨੂੰ ਸੰਬੋਧਨ ਕੀਤਾ। ਲੱਖਾ ਸਿਧਾਣਾ ਨੂੰ ਵੇਖ ਰੈਲੀ ਵਿੱਚ ਸ਼ਾਮਲ ਨੌਜਵਾਨਾਂ ਦਾ ਜੋਸ਼ ਸੱਤਵੇਂ ਆਸਮਾਨ ‘ਤੇ ਪਹੁੰਚ ਗਿਆ।

ਰੈਲੀ ਚਾਹੇ ਸਵੇਰ ਤੋਂ ਹੀ ਸ਼ੁਰੂ ਹੋ ਗਈ ਸੀ ਪਰ ਸਭ ਦੀਆਂ ਨਜ਼ਰਾਂ ਇਸ ਗੱਲ ਉੱਪਰ ਸੀ ਕਿ ਐਲਾਨ ਮੁਤਾਬਕ ਲੱਖਾ ਸਿਧਾਣਾ ਪਹੁੰਚੇਗਾ ਜਾਂ ਨਹੀਂ। ਜਿਉਂ ਹੀ ਲੱਖਾ ਸਿਧਾਣਾ ਰੈਲੀ ਵਿੱਚ ਪਹੁੰਚਿਆਂ ਤਾਂ ਨੌਜਵਾਨਾਂ ਨੇ ਜੋਸ਼ ‘ਚ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਮਹਿਰਾਜ ਰੈਲੀ ਦਾ ਇੱਕਠ ਸੰਪੂਰਨ ਰੂਪ’ਚ ਖ਼ਾਲਸਾਈ ਨਿਸ਼ਾਨਾਂ ਨੂੰ ਸਪਰਪਿਤ ਰਿਹਾ। ਸ਼ਾਇਦ ਇਹ ਪੰਜਾਬ ਦੇ ਲੋਕਾਂ ਦਾ ਉਹ ਗੁੱਸਾ ਸੀ ਜਿਹੜਾ ਪਿਛਲੇ ਤਿੰਨ ਮਹੀਨੇ ਤੋਂ ਮਨਾਂ’ਚ ਭਰੀ ਫਿਰਦੇ ਸਨ। ਲੋਕ ਆਪ ਮੁਹਾਰੇ ਕੇਸਰੀ ਝੰਡੇ ਲੈ ਕੇ ਮਹਿਰਾਜ ਦੀ ਧਰਤੀ’ਤੇ ਪਹੁੰਚੇ। ਇਸ ਗੱਲ ਦਾ ਕਿਸੇ ਨੇ ਵੀ ਸੱਦਾ ਨਹੀੰ ਦਿੱਤਾ ਸੀ। ਨਾ ਇਹ ਲੋਕ ਕਿਸੇ ਜੱਥੇਬੰਦੀ ਜਾਂ ਪਾਰਟੀ ਦੇ ਮੈੰਬਰ ਸਨ। ਇਹ ਲੋਕ ਇਸੇ ਤਰਾਂ ਦੇ ਹਨ; ਗੁਰੂ ਕੇ ਨਿਸ਼ਾਨਾਂ ਨੂੰ ਸਮਰਪਿਤ। ਇਹ ਨਿਸ਼ਾਨ ਪੰਜਾਬ ਦੇ ਰੂਹ’ਚ ਵਸੇ ਹੋਏ ਹਨ। ਸਾਡੀ ਹੋੰਦ ਇਹਨਾਂ ਨਿਸ਼ਾਨਾਂ ਨਾਲ ਜੁੜੀ ਹੋਈ ਹੈ। ਇਹਨਾਂ ਨਿਸ਼ਾਨਾਂ ਲਈ ਸਾਡੇ ਪੁਰਖਿਆਂ ਨੇ ਆਪੇ ਵਾਰੇ ਹਨ। ਪੰਜਾਬ ਨੂੰ ਇਹਨਾਂ ਤੋਂ ਵੱਖ ਕਰਕੇ ਨਹੀੰ ਦੇਖਿਆ ਜਾ ਸਕਦਾ।
– ਸਤਵੰਤ ਸਿੰਘ

ਮਹਿਰਾਜ ਰੈਲੀ’ਚ ਇੰਟਰਨੈੱਟ down ਕਰਕੇ ਸਾਰੇ ਲਾਈਵ ਬੰਦ ਕਰ ਦਿੱਤੇ ਗਏ ਹਨ। ਪਹਿਲਾਂ ਸਪੀਕਰਾਂ ਦੀਆਂ ਤਾਰਾਂ ਕੱਟੀਆਂ ਗਈਆਂ ਸਨ। ਪੁਲਿਸ ਅਤੇ ਕਾਮਰੇਡਾਂ ਦੋਵਾਂ ਨੇ ਮਹਿਰਾਜ ਜਾਣ ਵਾਲੀਆਂ ਸੰਗਤਾਂ ਦੇ ਰਾਸਤੇ ਰੋਕੇ। ਕੱਲ ਰੈਲੀ ਰੱਦ ਹੋਣ ਦੀ ਅਫ਼ਵਾਹ ਫੈਲਾਈ। ਪਰ ਤੂਫ਼ਾਨ ਇਸ ਤਰਾਂ ਨਹੀਂ ਰੁਕਦੇ। ਜਿੱਤ ਤਾਂ ਅਖ਼ੀਰ ਗੁਰੂ ਮਹਾਰਾਜ ਦੇ ਪੰਥ ਦੀ ਹੀ ਹੋਣੀ ਹੈ।
– ਸਤਵੰਤ ਸਿੰਘ

ਦੁਪਹਿਰ 2 ਵਜੇ: ਮਹਿਰਾਜ ਪਿੰਡ ਦੀਆਂ ਸੜਕਾਂ ਸਟੇਜ ਵੱਲ ਭਰੀਆਂ ਆ ਰਹੀਆਂ ਹਨ। ਦਾਣਾਮੰਡੀ ਸੰਗਤਾਂ ਦੇ ਇੱਕਠ ਨਾਲ ਖਚਾਖੱਚ ਭਰੀ ਪਈ ਹੈ। ਪਾਰਕਿੰਗ ਲਈ ਜਗਾ ਨਹੀਂ ਹੈ। ਇੰਟਰਨੈੱਟ ਸਟੇਜ ਦੇ ਨੇੜੇ down ਹੈ। ਪੰਜਾਬ ਨੇ ਸਰਕਾਰ ਦੇ ਜਬਰ ਅਤੇ ਆਗੂਆਂ ਦੀਆਂ ਬੇਈਮਾਨੀਆਂ ਖਿਲਾਫ਼ ਇੱਕਜੁੱਟਤਾ ਦਿਖਾਈ ਹੈ। ਇਹ ਇੱਕਠ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਦੀ ਜਿੱਤ ਲਈ ਨਵੀਂ ਉਮੀਦ ਹੈ।
– ਸਤਵੰਤ ਸਿੰਘ

ਕਿਸਾਨੀ ਮੋਰਚੇ ਦੇ ਖ ਲ ਨਾ ਇ ਕ ਕਾਮਰੇਡ ਰਜਿੰਦਰ ਦੀਪਸਿੰਘਵਾਲਾ ਨੂੰ ਮਹਿਰਾਜ ਰੈਲੀ’ਚ ਸੰਗਤ ਨੇ ਬਾਹਾਂ ਖੜੀਆਂ ਕਰਕੇ ਕਿਸਾਨੀ ਮੋਰਚੇ’ਚੋਂ ਬਾਹਰ ਕਰਨ ਲਈ ਹੋਕਾ ਦਿੱਤਾ।
– ਸਤਵੰਤ ਸਿੰਘ


ਮਹਿਰਾਜ ਰੈਲੀ’ਚ ਜਾਣ ਵਾਲੇ ਲੋਕਾਂ ਨੂੰ ਪੁਲਿਸ ਰਾਸਤੇ’ਚ ਬੈਰੀਗੇਟ ਲਗਾ ਕੇ ਪ੍ਰੇਸ਼ਾਨ ਕਰ ਰਹੀ ਸੀ। ਪਰ ਲੋਕ ਪੁਲਿਸ ਦੇ ਬੈਰੀਗੇਟ ਟਰਾਲੀ’ਚ ਲੱਦ ਕੇ ਰੈਲੀ’ਚ ਲੈ ਆਏ। ਇਸ ਰੈਲੀ’ਚ ਪੰਜਾਬ ਖ਼ਾਲਸਾਈ ਨਿਸ਼ਾਨਾਂ ਹੇਠ ਇੱਕਠਾ ਹੋਇਆ ਅਤੇ ਸੰਗਤਾਂ ਦਾ ਉਮੀਦ ਤੋੰ ਕਿਤੇ ਵੱਡਾ ਹੁੰਗਾਰਾ ਮਿਲਿਆ। ਜਾਗਦੀਆਂ ਜ਼ਮੀਰਾਂ ਵਾਲੇ ਸਮੂਹ ਪੰਜਾਬ ਵਾਸੀਆਂ ਨੂੰ ਸਿਜਦਾ।
– ਸਤਵੰਤ ਸਿੰਘ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: