ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੂੰ ਮੁੰਬਈ ਇੰਡੀਅਨਜ਼ ਨੇ ਉਨ੍ਹਾਂ ਦੇ ਬੇਸ ਪ੍ਰਾਈਸ 20 ਲੱਖ ਰੁਪਏ ‘ਚ ਖਰੀਦਿਆ ਹੈ। ਆਈਪੀਐਲ 2021 ਦੀ ਨਿਲਾਮੀ ਵਿੱਚ ਆਖਰੀ ਖਿਡਾਰੀ ਅਰਜੁਨ ਤੇਂਦੁਲਕਰ ਸੀ। ਦੱਸ ਦਈਏ ਕਿ ਨਿਲਾਮੀ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਫੈਨਸ ਲਗਾਤਾਰ ਇਹ ਕਿਆਸ ਲਗਾ ਰਹੇ ਸਨ ਕਿ ਮੁੰਬਈ ਦੀ ਟੀਮ ਅਰਜੁਨ ਨੂੰ ਆਪਣੇ ਨਾਲ ਜੋੜੇਗੀ ਅਤੇ ਅਜਿਹਾ ਹੋਇਆ ਵੀ ਹੈ।
https://t.co/JuCTXGDbtD pic.twitter.com/Pm84Fjf6bR
— Punjab Spectrum (@PunjabSpectrum) February 20, 2021
ਇਸ ਦੇ ਪਿੱਛੇ ਵੱਡਾ ਕਾਰਨ, ਜੋ ਫੈਨਸ ਦੱਸ ਰਹੇ ਸਨ ਉਹ ਇਹ ਹੈ ਕਿ ਅਰਜੁਨ ਦੇ ਪਿਤਾ ਸਚਿਨ ਤੇਂਦੁਲਕਰ ਵੀ ਮੁੰਬਈ ਤੋਂ ਖੇਡ ਚੁੱਕੇ ਹਨ। ਸਚਿਨ ਇਸ ਟੀਮ ਦੇ ਮੈਂਟੋਰ ਵੀ ਹਨ। ਤੁਹਾਨੂੰ ਦੱਸ ਦੇਈਏ ਕਿ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੇ ਐਤਵਾਰ ਨੂੰ ਮੁੰਬਈ ਵਿੱਚ ਹੋਏ 73ਵੇਂ ਪੁਲਿਸ ਇਨਵੀਟੇਸ਼ਨ ਸ਼ੀਲਡ ਕ੍ਰਿਕਟ ਟੂਰਨਾਮੈਂਟ ਵਿੱਚ ਆਪਣਾ ਫਾਰਮ ਜਾਰੀ ਰੱਖਿਆ ਅਤੇ ਸ਼ਾਨਦਾਰ ਮੈਚ ਖੇਡਿਆ।
https://t.co/JuCTXGUMlb pic.twitter.com/L0LZHFPIcY
— Punjab Spectrum (@PunjabSpectrum) February 20, 2021
ਦੂਜੇ ਗੇੜ ਦੇ ਮੈਚ ‘ਚ ਅਰਜੁਨ ਨੇ 31 ਗੇਂਦਾਂ ‘ਚ ਅਜੇਤੂ 77 ਦੌੜਾਂ ਬਣਾਈਆਂ ਅਤੇ 41 ਵਿਕਟਾਂ ‘ਤੇ ਤਿੰਨ ਵਿਕਟਾਂ ਲਈਆਂ, ਜਿਸ ਕਾਰਨ ਐਮਆਈਜੀ ਕ੍ਰਿਕਟ ਕਲੱਬ ਨੇ ਇਸਲਾਮ ਜਿਮਖਾਨਾ ਨੂੰ 194 ਦੌੜਾਂ ਨਾਲ ਹਰਾਇਆ। ਟੂਰਨਾਮੈਂਟ ਮੁੰਬਈ ਕ੍ਰਿਕਟ ਐਸੋਸੀਏਸ਼ਨ ਦੁਆਰਾ ਆਯੋਜਿਤ ਕੀਤਾ ਗਿਆ ਸੀ, ਅਤੇ ਕੋਰੋਨਾਵਾਇਰਸ ਕਾਰਨ ਹੋਈ ਤਾਲਾਬੰਦੀ ਤੋਂ ਬਾਅਦ ਸ਼ਹਿਰ ਵਿੱਚ ਪਹਿਲਾ ਕ੍ਰਿਕਟ ਮੁਕਾਬਲਾ ਕਰਵਾਇਆ ਗਿਆ ਸੀ। ਲਗਾਤਾਰ ਦੂਜੇ ਦਿਨ ਅਰਜੁਨ ਨੇ ਮੈਚ ਨੂੰ ਆਪਣੀ ਰੈੱਡ ਹੌਟ ਅੰਦਾਜ਼ ‘ਚ ਖੇਡਿਆ।