TDI ਮਾਲ ਤੋੰ ਚੱਲ ਕੇ ਨੋਜਵਾਨਾਂ ਅਤੇ ਨਿਹੰਗ ਸਿੰਘ ਫੌਜਾਂ ਦੀ ਅਗਵਾਈ’ਚ ਵੱਡਾ ਮਾਰਚ ਸੰਯੁਕਤ ਮੋਰਚੇ ਦੀ ਮੁੱਖ ਸਟੇਜ ਦੇ ਸਾਹਮਣੇ ਪਹੁੰਚ ਚੁੱਕਾ ਹੈ। ਨੌਜਵਾਨਾਂ ਨੇ ਕਿਸਾਨ ਆਗੂਆਂ ਨੂੰ ਮੰਗ ਪੱਤਰ ਦਿੱਤਾ ਤੇ ਸਟੇਜ ਦੇ ਸਾਹਮਣੇ ਆਗੂਆਂ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ।
ਮੁੱਖ ਮੰਗਾਂ’ਚ ਇਹ ਗੱਲਾਂ ਸ਼ਾਮਲ ਹਨ ; ਮੁੱਖ ਸਟੇਜ ਤੇ ਸ਼ਹੀਦ ਨਵਰੀਤ ਸਿੰਘ ਦੀ ਯਾਦ’ਚ ਸ਼ਹੀਦੀ ਸਮਾਗਮ ਕਰਵਾਇਆ ਜਾਵੇ, ਸਾਰੇ ਪੁਲਿਸ ਕੇਸ ਰੱਦ ਕਰਵਾਏ ਜਾਣ, ਪੰਜਾਬ-ਹਰਿਆਣੇ ਦੀਆਂ ਸਰਕਾਰਾਂ ਸੂਬਿਆਂ’ਚ ਦਿੱਲੀ ਪੁਲਿਸ ਦੇ ਵੜਨ ਤੇ ਰੋਕ ਲਗਾਉਣ ਆਦਿ।
ਸਰਕਾਰ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਕੌਣ ਲਾਲ ਕਿਲ੍ਹੇ ਤੇ ਗਿਆ ਸੀ ਜਾਂ ਕੌਣ ਨਹੀਂ ਗਿਆ। ਉਹਨਾਂ ਨੇ ਇੱਕ-ਇੱਕ ਕਰਕੇ ਸਭ ਦੇ ਮਗਰ ਆਉਣਾ ਹੈ।
ਇਹ ਸਿਰਫ਼ ਕੁਝ ਲੋਕਾਂ ਦਾ ਬਹਿਮ ਸੀ ਜਾਂ ਹਲੇ ਵੀ ਹੈ ਕਿ ਲਾਲ ਕਿਲ੍ਹੇ ਤੇ ਜਾਣ ਵਾਲੇ ਕਿਸਾਨਾਂ ਨੂੰ ਆਪਣੇ ਨਾਲੋਂ ਵੱਖ ਕਰਕੇ ਸ਼ਾਇਦ ਅਸੀਂ ਬਚ ਜਾਵਾਂਗੇ। ਇਹ ਉਸੇ ਤਰਾਂ ਦਾ ਹੀ ਬਹਿਮ ਹੈ ਜਿਸ ਬਹਿਮ’ਚ ਲੋਕ ਸਿੱਖ ਹੋਣ ਤੋਂ ਮੁੱਕਰ ਰਹੇ ਹਨ। ਆਖ ਰਹੇ ਹਨ ਕਿ ਅਸੀੰ ਸਿਰਫ਼ ਕਿਸਾਨ ਹਾਂ। ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਤਰਾਂ ਕਹਿਣ ਨਾਲ ਉਹ ਬਚ ਜਾਣਗੇ।
ਏਸੇ ਤਰਾਂ ਦੇ ਬਹਿਮ ਦੇ ਸ਼ਿਕਾਰ ਲੋਕ ਕਦੇ ਸਫ਼ਾਈਆਂ ਦਿੰਦੇ ਹਨ ਕਿ ਅਸੀਂ ਖਾਲਿਸਤਾਨੀ ਨਹੀਂ। ਕਦੇ ਆਖਦੇ ਹਨ ਅਸੀਂ ਨਕ ਸ ਲੀ ਨਹੀਂ। ਕਦੇ ਰਾਸ਼ਟਰ ਭਗਤੀ ਸਾਬਤ ਕਰਨ ਲਈ ਤਿਰੰਗੇ ਚੁੱਕਦੇ ਹਨ। ਨਿਸ਼ਾਨ ਸਾਹਿਬ ਉਤਾਰ ਦੇਣ ਦੀਆਂ ਸਲਾਹਾਂ ਦਿੰਦੇ ਹਨ। ਸਿੱਖਾਂ ਦੀ ਵਿਲੱਖਣਤਾ ਦੇ ਪ੍ਰਗਟ ਰੂਪ ਨਿਹੰਗ ਸਿੰਘਾਂ ਨੂੰ ਵਾਪਸ ਚਲੇ ਜਾਣ ਤੱਕ ਕਹਿ ਦਿੱਤਾ ਜਾਂਦਾ ਹੈ।
ਇਸ ਤਰਾਂ ਭੁਲੇਖਿਆਂ’ਚ ਰਹਿ ਕੇ ਜੰ ਗਾਂ ਨਹੀਂ ਜਿੱਤੀਆਂ ਜਾਂਦੀਆਂ। ਤੁਹਾਡੇ ਇਹਨਾਂ ਭੁਲੇਖਿਆਂ ਦੇ ਅਧਾਰ ਤੇ ਲਏ ਫੈਸਲੇ ਇਹੀ ਸਾਬਤ ਕਰਦੇ ਹਨ ਕਿ ਨਾ ਤੁਹਾਨੂੰ ਤੁਹਾਡੇ ਦੁਸ਼ਮਣ ਵਾਰੇ ਪਤਾ ਹੈ ਕਿ ਉਸ ਦੀ ਕੀ ਤਾਸੀਰ ਹੈ ਅਤੇ ਨਾ ਤੁਸੀੰ ਉਹਨਾਂ ਲੋਕਾਂ ਨੂੰ ਸਮਝਦੇ ਹੋ ਜਿਨਾਂ ਨੇ ਤੁਹਾਨੂੰ ਸਟੇਟ ਦੇ ਬਰਾਬਰ ਲਿਆ ਕੇ ਬਿਠਾ ਦਿੱਤਾ। ਤੁਸੀਂ ਐਨੇ ਡ ਰੇ ਤੇ ਘਬਰਾਏ ਹੋਏ ਹੋ ਤੁਸੀੰ ਫੈਸਲਾ ਹੀ ਨਹੀਂ ਕਰ ਸਕੇ ਕਿ ਕਿੱਥੇ ਕੀ ਕਰਨਾ ਹੈ। ਆਪਣੇ ਆਪ ਤੋੰ ਮੁੱਕਰ ਕੇ ਜਿੱਥੋੰ ਤੱਕ ਭੱਜੋਗੇ, ਉਹਨਾਂ ਨੇ ਉੱਥੋਂ ਤੱਕ ਭਜਾਉਂਦੇ ਹੀ ਜਾਣਾ।
– ਸਤਵੰਤ ਸਿੰਘ