ਚਾਹੇ ਲੱਖਾ ਚਾਹੇ ਕੋਈ ਸਾਰੇ ਸਾਡੇ ਬੱਚੇ ਆ…
ਜੇ ਇਹ ਗੱਲਾਂ 26 ਜਨਵਰੀ ਨੂੰ ਕੀਤੀਆਂ ਹੁੰਦੀਆਂ, ਹਿਕ ਠੋਕ ਕੇ ਕਿਹਾ ਹੁੰਦਾ ਕਿ ” ਮੁੰਡੇ ਸਾਡੇ ਆ ” ਤੇ ਸਰਕਾਰ ਕਿਸੇ ਇਕ ਮੁੰਡੇ ਦੀ ਵਾਅ ਵੱਲ ਵੇਖਣ ਦੀ ਜੁਅਰਅਤ ਨਹੀਂ ਰਖਦੀ ਸੀ । ਉਦੋਂ ਦੱਲੇ ਜਾਂ ਗਦਾਰ ਕਹਿਣ ਥਾਵੇਂ ਆਪਣੇ ਕਿਹਾ ਹੁੰਦਾ ਤੇ ਮੋਰਚਾ ਚੜ੍ਹਦੀ ਕਲਾ ਚ ਹੀ ਰਹਿਣਾ ਸੀ ਤੇ ਮੁੰਡੇ ਅੰਦਰ ਨਾ ਜਾਂਦੇ ।
ਖੈਰ, ਦੇਰ ਆਏ ਦਰੁਸਤ ਆਏ ਜੋ ਹਿਸਾਬ ਕਿਤਾਬ ਦੱਸਿਆ ਉਸ ਦੀ ਤਾਂ ਅਸੀਂ ਵਹੀ ਖਾਤਾ ਚੈਕ ਕੀਤੇ ਬਿਨਾਂ ਗਰੰਟੀ ਨਹੀਂ ਲੈਂਦੇ।
ਪਰ ਫੇਰ ਵੀ ਇਹ ਕਿਹਾ ਜਾ ਸਕਦਾ ਕਿ ਪਹਿਲੀ ਵਾਰ ਕਿਸਾਨ ਮੋਰਚੇ ਦੀ ਸਟੇਜ ਤੋਂ ਕਿਸੇ ਬਜ਼ੁਰਗ ਕਿਸਾਨ ਆਗੂ ਨੇ ਕੁੱਝ ਕੁ ਸਿਆਣੀਆਂ ਗੱਲਾਂ ਕਰੀਆਂ। ਤੁਸੀਂ ਵੀ ਸੁਣੋ।
ਇਹ ਗੱਲਾਂ ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਅਤੇ ਉਸ ਦੇ ਆਈ ਟੀ ਯੋਧਿਆਂ ਨੂੰ ਵੀ ਜ਼ਰੂਰ ਸੁਣਨੀਆਂ ਚਾਹੀਦੀਆਂ। ਇਹ ਨਾ ਹੋਵੇ ਕਿ ਰਜਿੰਦਰ ਸਿੰਘ ਅਤੇ ਉਸ ਦੇ ਆਈ ਟੀ ਯੋਧੇ ਫੇਸਬੁੱਕ ‘ਤੇ ਇਸ ਕਿਸਾਨ ਆਗੂ ਦੇ ਉਲਟ ਬਿਆਨ ਦੇਈ ਜਾਣ।
#ਮਹਿਕਮਾ_ਪੰਜਾਬੀ