ਉਨਾ ਮੈਂ ਮਾਂ ਪਿਉ ਦੀ ਮੌਤ ਤੇ ਨਹੀਂ ਰੋਇਆ ਜਿੰਨਾ 26 ਜਨਵਰੀ ਨੂੰ ਰੋਇਆ- ਬੱਬੂ ਮਾਨ
ਕਿਸਾਨੀ ਸੰਘਰਸ਼ ਲਈ ਇਕਜੁੱਟ ਹੋਏ ਪੰਜਾਬੀ ਕਲਾਕਾਰ, ਬੱਬੂ ਮਾਨ ਸਮੇਤ ਇਹਨਾਂ ਕਲਾਕਾਰਾਂ ਨੇ ਬਣਾਈ ਵਿਉਂਤ
ਕਿਸਾਨੀ ਅੰਦੋਲਨ ਨੂੰ ਸਮਰਥਨ ਦੇਣ ਲਈ ਦਰਜਨਾਂ ਪੰਜਾਬੀ ਕਲਾਕਾਰ ਟਿਕਰੀ ਬਾਰਡਰ ‘ਤੇ ਪਹੁੰਚੇ । ਇਸ ਮੌਕੇ ਪੰਮੀ ਬਾਈ , ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ ,ਚਾਚਾ ਰੌਣਕੀ ਰਾਮ , ਬੀਨੂੰ ਢਿੱਲੋ , ਸਵਿੰਦਰਾ ਮਾਹਲ ਤੇ ਯੋਗ ਰਾਜ ਆਪਣੇ ਸਾਰੇ ਸਾਥੀਆਂ ਸਮੇਤ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਮੋਰਚੇ ਵਿੱਚ ਕਿਸਾਨਾਂ ਦੇ ਹੱਕ ਹਾਅ ਦਾ ਨਾਅਰਾ ਮਾਰਨ ਪਹੁੰਚੇ
ਉਨਾ ਮੈਂ ਮਾਂ ਪਿਉ ਦੀ ਮੌਤ ਤੇ ਨਹੀਂ ਰੋਇਆ ਜਿੰਨਾ 26 ਜਨਵਰੀ ਨੂੰ ਰੋਇਆ- ਬੱਬੂ ਮਾਨ pic.twitter.com/sGlHyAKORK
— Punjab Spectrum (@punjab_spectrum) February 20, 2021
ਪੰਜਾਬੀ ਕਲਾਕਾਰਾਂ ਨੇ ਕਿਹਾ ਕਿ ਕਿਸਾਨ ਸਾਡੇ ਦੇਸ਼ ਦਾ ਅੰਨਦਾਤਾ ਹੈ, ਇਸ ਲਈ ਉਹ ਸਾਡੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਹੈ । ਉਨ੍ਹਾਂ ਕਿਹਾ ਕਿ ਅੱਜ ਜਦੋਂ ਕਿਸਾਨ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਹਨ ਤਾਂ ਸਰਕਾਰਾਂ ਉਨ੍ਹਾਂ ਦੇ ਅੰਦੋਲਨ ਨੂੰ ਦਬਾਉਣ ਲੱਗੀਆਂ ਹੋੲਆਂ ਹਨ । ਪੰਜਾਬੀ ਕਲਾਕਾਰਾਂ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਇਤਿਹਾਸਕ ਸੰਘਰਸ਼ ਹੈ ਕਿਉਂ ਕਿ ਇਸ ਨੂੰ ਇਤਿਹਾਸ ਨੇ ਦੇ ਸੁਨਹਿਰੇ ਅੱਖਰਾਂ ਵਿਚ ਲਿਖਿਆ ਜਾਵੇਗਾ ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਲਾਕਾਰਾਂ ਅਤੇ ਕਿਸਾਨਾਂ ਦਾ ਗੂੜ੍ਹਾ ਰਿਸ਼ਤਾ ਹੈ, ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦਾ ਕਿਸਾਨ ਹੀ ਨਾ ਬਚਿਆ ਤਾਂ ਕਲਾਕਾਰ ਵੀ ਨਹੀਂ ਬਚੇਗਾ । ਇਸ ਲਈ ਅੱਜ ਸਮੇਂ ਦੀ ਲੋੜ ਹੈ ਕਿ ਕਿਸਾਨਾਂ ਅਤੇ ਕਲਾਕਾਰਾਂ ਦਾ ਮਜ਼ਬੂਤ ਏਕਾ ਉਸਾਰਿਆ ਜਾਵੇ । ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨੀ ਅੰਦੋਲਨ ਤੋੇ ਜਿਨ੍ਹਾ ਮਰਜੀ ਤਸੱਦਦ ਕਰ ਲਵੇ ਇਹ ਕਿਸਾਨੀ ਅੰਦੋਲਨ ਨੂੰ ਦਬਾਇਆ ਨਹੀਂ ਜਾ ਸਕਦਾ ।