Breaking News
Home / ਪੰਜਾਬ / ਜਾਂਚ ਲਈ ਪੁਲਿਸ ਪਿੰਡ ’ਚ ਆਵੇ, ਤਾਂ ਘੇਰ ਕੇ ਉੱਥੇ ਹੀ ਬਿਠਾ ਲਵੋ – ਚੜੂਨੀ

ਜਾਂਚ ਲਈ ਪੁਲਿਸ ਪਿੰਡ ’ਚ ਆਵੇ, ਤਾਂ ਘੇਰ ਕੇ ਉੱਥੇ ਹੀ ਬਿਠਾ ਲਵੋ – ਚੜੂਨੀ

ਕਿਸਾਨ ਹਮਾਇਤੀਆਂ ਨੂੰ ਗ੍ਰਿਫਤਾਰ ਕਰਨ ਲਈ ਹਰਿਆਣੇ ਅਤੇ ਪੰਜਾਬ ‘ਚ ਦਿੱਲੀ ਪੁਲਿਸ ਛਾਪੇ ਮਾਰ ਰਹੀ ਹੈ। ਨੌਜਵਾਨ ਗ੍ਰਿਫਤਾਰ ਕੀਤੇ ਜਾ ਰਹੇ ਹਨ।
ਅਜਿਹੇ ਮੌਕੇ ਹਰਿਆਣੇ ਦੇ ਕਿਸਾਨ ਆਗੂ ਸ. ਗੁਰਨਾਮ ਸਿੰਘ ਝੜੂਨੀ ਨੇ ਹਰਿਆਣਾ ਵਾਸੀਆਂ ਨੂੰ ਇਹ ਪ੍ਰੋਗਰਾਮ ਦਿੱਤਾ ਹੈ।

ਨਵੀਂ ਦਿੱਲੀ: ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਦਾਅਵਾ ਕੀਤਾ ਹੈ ਕਿ 26 ਜਨਵਰੀ ਦੀ ਜਾਂਚ ਲਈ ਦਿੱਲੀ ਪੁਲਿਸ ਜ਼ੁ-ਲ-ਮ ਢਾਹ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜੇ ਦਿੱਲੀ ਪੁਲਿਸ ਨੋਟਿਸ ਭੇਜ ਕੇ ਪੁੱਛਗਿੱਛ ਲਈ ਸੱਦਦੀ ਹੈ, ਤਾਂ ਪੇਸ਼ ਨਾ ਹੋਣ।

ਚੜੂਨੀ ਨੇ ਇਹ ਵੀ ਕਿਹਾ ਕਿ ਜੇ ਪੁਲਿਸ ਗ੍ਰਿਫ਼ਤਾਰ ਕਰਨ ਲਈ ਪਿੰਡ ’ਚ ਆਵੇ, ਤਾਂ ਉਸ ਨੂੰ ਘੇਰ ਕੇ ਉੱਥੇ ਹੀ ਬਿਠਾ ਲਵੋ। ਬਿਠਾਓ, ਉਨ੍ਹਾਂ ਨੂੰ ਖਿਲਾਓ ਪਿਲਾਓ। ਜਦੋਂ ਤੱਕ ਜ਼ਿਲ੍ਹਾ ਅਧਿਕਾਰੀ ਨਾ ਆ ਜਾਣ ਤੇ ਇਹ ਨਾ ਆਖ ਦੇਣ ਕਿ ਦਿੱਲੀ ਪੁਲਿਸ ਦੁਬਾਰਾ ਪਿੰਡ ’ਚ ਨਹੀਂ ਆਵੇਗੀ, ਤਦ ਤੱਕ ਜਾਣ ਨਹੀਂ ਦੇਣਾ ਪਰ ਇਸ ਦੌਰਾਨ ਕਿਸੇ ਤਰ੍ਹਾਂ ਦਾ ਦੁਰਵਿਹਾਰ ਨਾ ਕੀਤਾ ਜਾਵੇ।

ਦਿੱਲੀ ਬਾਰਡਰ ਉੱਤੇ ਕਿਸਾਨ ਅੰਦੋਲਨ ਦਾ ਅੱਜ 86ਵਾਂ ਦਿਨ ਹੈ। ਇੱਕ ਦਿਨ ਪਹਿਲਾਂ ਕਿਸਾਨਾਂ ਨੇ ਵੀਰਵਾਰ ਨੂੰ ‘ਰੇਲ ਰੋਕੋ’ ਅੰਦੋਲਨ ਚਲਾਇਆ ਸੀ। ਉਨ੍ਹਾਂ ਫ਼ਿਰੋਜ਼ਪੁਰ, ਸਿਰਸਾ, ਜਲੰਧਰ, ਸੋਨੀਪਤ, ਅੰਬਾਲੀ ਥਾਵਾਂ ’ਤੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ 13 ਥਾਵਾਂ ਉੱਤੇ ਰੇਲ ਗੱਡੀਆਂ ਰੋਕੀਆਂ।


ਕਿਸਾਨਾਂ ਦੇ ਮੁੱਦੇ ਉੱਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ’ਚ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਗਿਆ। ਕਿਸਾਨ ਅੰਦੋਲਨ ਦੇ ਹੱਕ ਵਿੱਚ ਵਿਰੋਧੀ ਪਾਰਟੀਆਂ ਪੂਰੀ ਤਰ੍ਹਾਂ ਡਟੀਆਂ ਹੋਈਆਂ ਹਨ। ਪਹਿਲਾਂ ਹੰਗਾਮੇ ਕਾਰਣ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕੀਤੀ ਗਈ ਪਰ ਉਸ ਤੋਂ ਬਾਅਦ ਵੀ ਹੰਗਾਮਾ ਹੁੰਦਾ ਰਿਹਾ। ਤਦ ਵਿਧਾਨ ਸਭਾ ਨੂੰ ਦੁਪਹਿਰ 12 ਵਜੇ ਤੱਕ ਚੱਲਣ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ। ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਯੂਪੀ ਸਰਕਾਰ ਨੇ ਪੈਟਰੋਲ ਪੰਪਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਦਿੱਲੀ ਬਾਰਡਰ ’ਤੇ ਜਾ ਰਹੇ ਟ੍ਰੈਕਟਰਾਂ ਵਿੱਚ ਡੀਜ਼ਲ ਨਾ ਪਾਉਣ।

About admin

Check Also

‘ਲੱਖਾ ਸਿਧਾਣਾ ਸਾਡਾ ਬੱਚਾ ਪਰ ਦੀਪ ਸਿੱਧੂ ਸੰਘਰਸ਼ ਦਾ ਹਿੱਸਾ ਨਹੀਂ’ – ਜਗਜੀਤ ਡੱਲੇਵਾਲ

ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਪਿੰਡ ਦੋਦਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਮਾਗਮ ਕੀਤਾ …

%d bloggers like this: