Breaking News
Home / ਦੇਸ਼ / ਵੀਡੀਉ – ਦਿੱਲੀ ਪੁਲਿਸ ਖ਼ਿਲਾਫ਼ ਗੁਰਨਾਮ ਸਿੰਘ ਚੜੂਨੀ ਨੇ ਕਰ ਦਿੱਤਾ ਵੱਡਾ ਐਲਾਨ, ਕਿਹਾ ਮਹਾਂ ਪਚਾਇਤਾਂ ਦੀ ਕੋਈ ਲੋੜ ਨਹੀਂ

ਵੀਡੀਉ – ਦਿੱਲੀ ਪੁਲਿਸ ਖ਼ਿਲਾਫ਼ ਗੁਰਨਾਮ ਸਿੰਘ ਚੜੂਨੀ ਨੇ ਕਰ ਦਿੱਤਾ ਵੱਡਾ ਐਲਾਨ, ਕਿਹਾ ਮਹਾਂ ਪਚਾਇਤਾਂ ਦੀ ਕੋਈ ਲੋੜ ਨਹੀਂ

ਚੜੂਨੀ ਨੇ ਫੇਸਬੁੱਕ ਅਕਾਉਂਟ ਤੇ ਵੀਡੀਓ ਪਾ ਕੇ ਐਲਾਨ ਕੀਤਾ ਹੈ ਕਿ ਦਿੱਲੀ ਪੁਲਿਸ ਵੱਲੋਂ ਨੋਟਿਸ ਆਉਣ ਉੱਤੇ ਕਿਸਾਨ ਪੇਸ਼ ਨਾ ਹੋਵੇ ਕਿਉਂਕਿ ਇਸ ਤਰੀਕੇ ਨਾਲ ਪੁਲਿਸ ਜ ਬ ਰੀ ਕਿਸਾਨਾਂ ਨੂੰ ਫੜ ਰਹੀ ਹੈ। ਜੇ ਦਿੱਲੀ ਪੁਲਿਸ ਵਾਲੇ ਕਿਸੇ ਦੇ ਘਰ ਉੱਤੇ ਛਾਪਾ ਮਾਰਦੇ ਹਨ ਤਾਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇ।

ਚੰਡੀਗੜ੍ਹ : ਦਿੱਲੀ ਪੁਲਿਸ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਵੱਡਾ ਐਲਾਨ ਕਰ ਦਿੱਤਾ ਹੈ। ਚੜੂਨੀ ਨੇ ਫੇਸਬੁੱਕ ਅਕਾਉਂਟ ਤੇ ਵੀਡੀਓ ਪਾ ਕੇ ਐਲਾਨ ਕੀਤਾ ਹੈ ਕਿ ਦਿੱਲੀ ਪੁਲਿਸ ਵੱਲੋਂ ਨੋਟਿਸ ਆਉਣ ਉੱਤੇ ਕਿਸਾਨ ਪੇਸ਼ ਨਾ ਹੋਵੇ ਕਿਉਂਕਿ ਇਸ ਤਰੀਕੇ ਨਾਲ ਪੁਲਿਸ ਜ ਬ ਰੀ ਕਿਸਾਨਾਂ ਨੂੰ ਫੜ ਰਹੀ ਹੈ। ਜੇ ਦਿੱਲੀ ਪੁਲਿਸ ਵਾਲੇ ਕਿਸੇ ਦੇ ਘਰ ਉੱਤੇ ਛਾ ਪਾ ਮਾਰਦੇ ਹਨ ਤਾਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇ। ਪੁਲਿਸ ਵਾਲਿਆਂ ਨੂੰ ਉੱਥੇ ਹੀ ਬੈਠਾ ਲਿਆ ਜਾਵੇ ਤੇ ਸੇਵਾ ਕੀਤੀ ਜਾਵੇ ਪਰ ਕਿਸੇ ਤਰ੍ਹਾਂ ਦੀ ਹਿੰ ਸ ਕ ਕਾਰਵਾਈ ਨਾ ਕੀਤੀ ਜਾਵੇ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿੱਲੀ ਪੁਲਿਸ ਦਾ ਪਿੰਡ ਵਿੱਚ ਨਾ ਵੜਨ ਦੇ ਭਰੋਸੇ ਨਾਲ ਹੀ ਉਸ ਪੁਲਿਸ ਮੁਲਾਜ਼ਮ ਨੂੰ ਛੱਡਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਘਿਰਾਓ ਕੀਤੇ ਪੁਲਿਸ ਮੁਲਾਜ਼ਮ ਨਾਲ ਕਿਸੇ ਤਰ੍ਹਾਂ ਦੀ ਮਾਰਕੁੱਟ ਨਾ ਕੀਤੀ ਜਾਵੇ।

ਗੁਰਨਾਮ ਸਿੰਘ ਚੜੂਨੀ ਨੇ ਇ ਸ ਐਕਸ਼ਨ ਦੀ ਵਜ੍ਹਾ ਦੱਸਦਿਆਂ ਕਿਹਾ ਹੈ ਕਿ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਨੇ ਹੱਦ ਤੋਂ ਵੱਧ ਧੱ ਕੇ ਸ਼ਾ ਹੀ ਉੱਤੇ ਉਤਰ ਆਈ ਹੈ। ਇਰਾਦਾ ਕ ਤ ਲ 307 ਦੇ ਪਰਚੇ ਦਰਜ ਕਰ ਕੇ ਬਹੁਤ ਸਾਰੇ ਕਿਸਾਨਾਂ ਨੂੰ ਪਹਿਲਾਂ ਹੀ ਜੇ ਲ੍ਹਾਂ ਵਿੱਚ ਡੱ ਕਿ ਆ ਹੋਇਆ ਹੈ। ਇੱਥੋਂ ਤੱਕ ਕੇ ਟਰੈਕਟਰ ਵੀ ਪੁਲਿਸ ਨੇ ਆਪਣੇ ਕ ਬ ਜ਼ੇ ਵਿੱਚ ਲਏ ਹੋਏ ਹਨ। ਹਾਲੇ ਵਿੱਚ ਵੀ ਬਹੁਤ ਸਾਰੇ ਕਿਸਾਨਾਂ ਨੂੰ ਨੋਟਿਸ ਆ ਰਹੇ ਹਨ। ਜਦੋਂ ਕਿਸਾਨ ਨੋਟਿਸ ਉੱਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਫ ੜ ਕੇ ਉੱਥੇ ਹੀ ਬੈਠਾ ਲੈਂਦੇ ਹਨ। ਕਈ ਤਰ੍ਹਾਂ ਦੇ ਅ ਵੈ ਧ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਵੀਡੀਓ ਵਿੱਚ ਜਿਸ ਸ਼ਖ਼ਸ ਜਾਂ ਗੱਡੀ ਦੀ ਫ਼ੋਟੋ ਆ ਗਈ, ਉਸ ਨੂੰ ਨੋਟਿਸ ਭੇਜੇ ਜਾ ਰਹੇ ਹਨ। ਕਈਆਂ ਨੂੰ ਘਰ ਤੋਂ ਅੱਗੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਦੇ ਧੱ ਕੇ ਸ਼ਾ ਹੀ ਦੇ ਵਿਰੋਧ ਵਿੱਚ ਪੁਲਿਸ ਵਾਲਿਆਂ ਦਾ ਘਿ ਰਾ ਓ ਕਰਨਾ ਸ਼ੁਰੂ ਕੀਤਾ ਜਾਵੇ।

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਲਗਾਤਾਰ 86ਵੇਂ ਦਿਨ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: