Breaking News
Home / ਦੇਸ਼ / ਕਿਸਾਨ ਟਰੈਕਟਰਾਂ ’ਤੇ ਕੋਲਕਾਤਾ ਜਾਣਗੇ- ਟਿਕੈਤ

ਕਿਸਾਨ ਟਰੈਕਟਰਾਂ ’ਤੇ ਕੋਲਕਾਤਾ ਜਾਣਗੇ- ਟਿਕੈਤ

ਹਿਸਾਰ- ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਅੰਦੋਲਨ ਮੌਕੇ ਕਿਸਾਨਾਂ ਦਾ ਅਗਲਾ ਟੀਚਾ ਟਰੈਕਟਰਾਂ ’ਤੇ ਕੋਲਕਾਤਾ ਜਾਣਾ ਹੈ। ਉਨ੍ਹਾਂ ਦਿੱਲੀ ਤੋਂ ਆਪਣੇ ਘਰਾਂ ਨੂੰ ਵਾਪਸੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਮੋਦੀ ਸਰਕਾਰ ਦੀਆਂ ਨੀਤੀਆਂ ਅੱਗੇ ਝੁਕਣਗੇ ਨਹੀਂ। ਖਰਕ ਪੂਨੀਆਂ ਵਿਚ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬੰਗਾਲ ਦੇ ਕਿਸਾਨ ਵੀ ਸੰਕਟ ਵਿਚ ਹਨ ਤੇ ਉਹ ਉਨ੍ਹਾਂ ਲਈ ਵੀ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਨੂੰ ਤਬਾਹ ਕਰ ਦੇਣਗੇ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨੇ ਰੇਲ ਰੋਕੋ ਤਹਿਤ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਤੋਂ ਚੱਲੀਆਂ ਰੇਲਾਂ ਥਾਂ ਥਾਂ ’ਤੇ ਰੋਕੀਆਂ। ਦੱਖਣੀ ਰਾਜਾਂ ਸਮੇਤ ਪੂਰਬੀ ਰਾਜਾਂ ਵਿਚ ਕਿਸਾਨਾਂ ਨੇ ਰੇਲ ਗੱਡੀਆਂ ਰੋਕਣ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾਇਆ। ਪਲਵਲ ਦੇ ਮੋਰਚੇ ਤੇ ਬੈਠੇ ਕਿਸਾਨਾਂ ਨੇ ਵੀ ਰੇਲਾਂ ਰੋਕਣ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਕਈ ਅਹਿਮ ਰੇਲਾਂ ਦਾ ਰਾਹ ਕਿਸਾਨਾਂ ਨੇ ਡੱਕ ਕੇ ਖੇਤੀ ਕਾਨੂੰਨਾਂ ਖਿਲਾਫ਼ ਆਪਣੇ ਵਿਰੋਧ ਨੂੰ ਪ੍ਰਚੰਡ ਕੀਤਾ

About admin

Check Also

ਬੀ ਬੀ ਸੀ ਲਾਈਵ ਰੇਡੀਓ ਸ਼ੋ ਵਿੱਚ ਕਾਲਰ ਨੇ ਮੋਦੀ ਨੂੰ ਬੋਲੇ ਅ ਪ ਸ਼ ਬ ਦ, ਭਗਤਾਂ ਨੇ ਟਵਿਟਰ ਤੇ ਮਚਾਈ ਹਾ ਹਾ ਕਾ ਰ

ਬੀਬੀਸੀ ਰੇਡੀਓ ਦੇ ਲਾਈਵ ਸ਼ੋਅ ਦੌਰਾਨ ਪੀਐਮ ਮੋਦੀ ਨੂੰ ਅਪਮਾਨਜਨਕ ਸ਼ਬਦ ਕਹਿਣ ਦਾ ਇੱਕ ਮਾਮਲਾ …

%d bloggers like this: