-ਵੈਨਕੂਵਰ-ਟਰਾਂਟੋ ‘ਚ ਘਰਾਂ ਦੀ ਮਾਰਕੀਟ ਬਹੁਤੀ ਤੱਤੀ -ਅਮਰੀਕਾ ‘ਚ ਬਰਫੀਲੇ ਤੂਫਾਨ ਨਾਲ 21 ਮੌਤਾਂ -ਗ੍ਰਿਫਤਾਰ ਕੀਤੇ ਲੋਕਾਂ ਦੇ ਹੱਕ ‘ਚ ਪੰਜਾਬ ਅੰਦਰ ਮਾਰਚ ਨਿਕਲੇ
-ਭਾਰਤ ਸਰਕਾਰ ਨੇ ਰੋਕਿਆ ਨਨਕਾਣਾ ਸਾਹਿਬ ਜਾਣ ਵਾਲਾ ਜਥਾ
ਅਮਰੀਕਾ ਦੇ ਸੂਬਿਆਂ ਟੈਕਸਸ, ਲੂਜ਼ਿਆਨਾ, ਕਨਟੱਕੀ, ਮਿਸੌਰੀ ਆਦਿ ‘ਚ ਠੰਡ ਨੇ ਵੱਟ ਕੱਢੇ ਪਏ ਹਨ ਤੇ ਬਹੁਤੇ ਥਾਈਂ ਬਿਜਲੀ ਅਤੇ ਕੁਦਰਤੀ ਗੈਸ ਦੀ ਸਪਲਾਈ ਟੁੱਟਣ ਕਾਰਨ ਲੱਖਾਂ ਲੋਕਾਂ ਦਾ ਬੁਰਾ ਹਾਲ ਹੈ। ਹੁਣ ਤੱਕ 21 ਮੌਤਾਂ ਹੋ ਚੁੱਕੀਆਂ ਹਨ।
ਮੌਸਮ ਦੇ ਇਸ ਬਦਲਾਅ ਨੇ ਦੁਨੀਆ ਨੂੰ ਸੋਚਣ ਲਈ ਮਜਬੂਰ ਕੀਤਾ ਹੈ। ਨਾਲ ਹੀ ਸੋਚ ਪੈ ਗਈ ਹੈ ਕਿ ਕੀ ਜਿਵੇਂ ਅਗਾਂਹ ਸਾਰਾ ਕੁਝ ਇਲੈਕਟ੍ਰਿਕ ਕੀਤਾ ਜਾ ਰਿਹਾ, ਤਾਂ ਰਵਾਇਤੀ ਊਰਜਾ ਸਾਧਨਾਂ (ਪੈਟਰੌਲ, ਡੀਜ਼ਲ, ਕੁਦਰਤੀ ਗੈਸ ਆਦਿ) ਬਿਨਾ ਮਨੁੱਖਤਾ ਦਾ ਸਰ ਜਊ?
ਬੋਲਣ ਅਤੇ ਖੜ੍ਹਨ ਵਾਲਿਆਂ ਦੀ ਗੱਲ ਪੰਜਾਬ ‘ਚ ਹੁੰਦੀ ਰਹੇਗੀ। ਇੱਕ ਫੋਟੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਤਸਰ ਦੀ ਹੈ ਤੇ ਦੂਜੀ ਪਿੰਡ ਦੀਪ ਸਿੰਘ ਵਾਲਾ ਦੀ।
ਅੱਜ ਜਲ ਤੋਪ ਬੰਦ ਕਰਨ ਵਾਲੇ ਨਵਦੀਪ ਸਿੰਘ (ਹਰਿਆਣਾ) ਦੀ ਵੀ ਜੋਸ਼ੀਲੀ ਤਕਰੀਰ ਸੁਣੀ, 26 ਜਨਵਰੀ ਤੋਂ ਬਾਅਦ ਢਿੱਲੀ ਗੱਲ ਕਰਨ ਲੱਗ ਪਿਆ ਸੀ।
ਸੱਜਣੋਂ, ਜਿਹੜਾ ਵੀ ਆਗੂ ਜਾਂ ਮੋਹਰੀ ਕਿਸਾਨ ਅੰਦੋਲਨ ਦੀ ਗੱਲ ਕਰੂ, ਓਹਨੂੰ ਅੰਦਰ ਦੇਣਗੇ ਆਉਣ ਵਾਲੇ ਦਿਨਾਂ ‘ਚ ਤੇ ਜੇ ਤੁਸੀਂ ਚਾਹੁੰਨੇ ਓਂ ਕਿ ਤੁਹਾਡੀ ਗ੍ਰਿਫਤਾਰੀ ਵੇਲੇ ਵੀ ਲੋਕ ਬੋਲਣ ਤਾਂ ਜਿਹੜੇ ਹੁਣ ਫੜੇ ਹੋਏ ਨੇ, ਉਨ੍ਹਾਂ ਲਈ ਤੁਹਾਨੂੰ ਬੋਲਣਾ ਪਊ।
ਸਾਂਝ ਪੁਗਾਓ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਬੋਲਣ ਅਤੇ ਖੜ੍ਹਨ ਵਾਲਿਆਂ ਦੀ ਗੱਲ ਪੰਜਾਬ 'ਚ ਹੁੰਦੀ ਰਹੇਗੀ। ਇੱਕ ਫੋਟੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਤਸਰ ਦੀ ਹੈ ਤੇ ਦੂਜੀ ਪਿੰਡ ਦੀਪ ਸਿੰਘ ਵਾਲਾ ਦੀ। pic.twitter.com/nOPpUTXcXa
— Punjab Spectrum (@punjab_spectrum) February 18, 2021