Breaking News
Home / ਮੰਨੋਰੰਜਨ / ਸੁਣੋ ਨਵਾਂ ਗੀਤ ਤੇ ਸ਼ੇਅਰ ਕਰੋ – ਪੰਥ ਹਮੇਸ਼ਾਂ ਰਿਹਾ ਰੜਕਦਾ ਕਾਮਰੇਡਾਂ ਦੇ ਲਾਣੇ ਨੂੰ

ਸੁਣੋ ਨਵਾਂ ਗੀਤ ਤੇ ਸ਼ੇਅਰ ਕਰੋ – ਪੰਥ ਹਮੇਸ਼ਾਂ ਰਿਹਾ ਰੜਕਦਾ ਕਾਮਰੇਡਾਂ ਦੇ ਲਾਣੇ ਨੂੰ

ਅੱਜ ਵੀਹ ਦਿਨਾਂ ਬਾਅਦ ਕਿਸਾਨ ਆਗੂ ਦੀਪ ਸਿੱਧੂ ਸਮੇਤ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਆਖ ਰਹੇ ਹਨ ਅਗਲਾ ਨੰਬਰ ਸਾਡਾ ਹੈ। ਪੁਲਿਸ ਦੀ ਗੋ ਲੀ ਨਾਲ ਸ਼ਹੀਦ ਹੋਏ ਨਵਰੀਤ ਸਿੰਘ ਨੂੰ ਸ਼ਹੀਦ ਵੀ ਮੰਨ ਲਿਆ ਗਿਆ। ਲੱਖਾ ਸਿਧਾਣਾ ਤੇ ਹੋਰਾਂ ਤੇ ਕੇਸਾਂ ਦਾ ਵਿਰੋਧ ਕਰਦੇ ਹੋਏ ਕਾਨੂੰਨੀ ਸਹਾਇਤਾ ਦੀ ਗੱਲ ਵੀ ਆਖ ਰਹੇ ਹਨ।
ਪਰ ਇਹ ਸਾਰਾ ਕੁਝ ਬਹੁਤ ਲੇਟ ਹੈ। ਨਵਰੀਤ ਸਿੰਘ ਦੀ ਸ਼ਹੀਦੀ ਕਰਕੇ ਜਿਹੜਾ ਲੋਕ ਰੋਹ ਖੜਾ ਹੋਣਾ ਸੀ ਉਹ ਇਹਨਾਂ ਨਹੀਂ ਹੋਣ ਦਿੱਤਾ ਅਤੇ ਨਾ ਹੀ ਉਸ ਦੀ ਕੁਰਬਾਨੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ। ਪਹਿਲੇ ਦਿਨ ਹੀ ਛੱਬੀ ਨੂੰ ਬਣੇ ਕੇਸਾਂ ਦਾ ਵਿਰੋਧ ਕਰਦੇ ਤਾਂ ਦੀਪ ਸਮੇਤ ਹੋਰ ਦਰਜਣਾਂ ਮੁੰਡੇ ਚੁੱਕਣ ਦੀ ਪੁਲਿਸ ਦੀ ਜ਼ੁਰਤ ਨਹੀਂ ਹੋਣੀ ਸੀ ਇਹ ਸਾਰੇ ਕੇਸ ਸਰਕਾਰ ਨਾਲ ਗੱਲਬਾਤ ਦੌਰਾਤ ਹੀ ਬੰਦ ਹੋ ਜਾਣੇ ਸੀ।

ਜੇਕਰ ਛੱਬੀ ਦੀਆਂ ਘਟਨਾਵਾਂ ਤੇ ਰੋਣ ਪਿੱਟਣ ਕਰਨ ਦੀ ਥਾਂ ਤੇ ਉਸ ਨੂੰ bargaining tool ਵਜੋਂ ਵਰਤਦੇ ਤਾਂ ਖੇਡ ਕਿਸਾਨ ਮੋਰਚੇ ਦੇ ਹੱਕ’ਚ ਹੋਣੀ ਸੀ। ਪਰ ਇਹਨਾਂ ਨੇ ਆਪਣੇ ਵਿਰੋਧੀਆਂ ਨੂੰ ਮੋਰਚੇ’ਚੋਂ ਬਾਹਰ ਕਰਨ ਲਈ ਸਾਰਾ ਸੰਘਰਸ਼ ਹੀ ਖੂੰਜੇ ਲਗਾ ਦਿੱਤਾ।

ਜਿਸ ਤਰਾਂ ਇਹਨਾਂ ਨੂੰ ਹੌਲੀ-ਹੌਲੀ ਅਕਲ ਆ ਰਹੀ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ’ਚ ਇਹ ਛੱਬੀ ਵਾਲੀਆਂ ਘਟਨਾਵਾਂ ਨੂੰ ਵੀ ਸਹੀ ਕਹਿਣਗੇ। ਉਸ ਲੋਕ ਰੋਹ ਲਈ ਸਰਕਾਰ ਨੂੰ ਜ਼ਿੰਮੇਵਾਰ ਆਖਣਗੇ। ਜਿਵੇਂ ਅੱਜ ਲੱਖੇ ਸਿਧਾਣੇ ਦੇ ਹੱਕ’ਚ ਆਏ ਹਨ ਉਸੇ ਤਰਾਂ ਦੀਪ ਸਿੱਧੂ ਦੇ ਹੱਕ’ਚ ਵੀ ਆਉਣਗੇ। ਪਰ ਉਦੋਂ ਬਹੁਤ ਤੱਕ ਦੇਰ ਹੋ ਚੁੱਕੀ ਹੋਵੇਗੀ। ਜਿਸ ਸਟੈਂਡ ਦਾ ਫਾਇਦਾ ਕਿਸਾਨ ਸੰਘਰਸ਼ ਨੂੰ ਉਸ ਮੌਕੇ ਮਿਲਣਾ ਸੀ ਉਹ ਵੇਲੇ ਤੋਂ ਖੁੰਝਿਆ ਤੇ ਨਹੀਂ ਮਿਲਣਾ। ਬਾਅਦ’ਚ ਤਾਂ ਗੱਲ ਸਿਰਫ਼ ਦੋਸ਼ ਕਾਬੂਲ ਕਰਨ ਦੀ ਰਹਿ ਜਾਣੀ ਹੈ। ਗੁਨਾਹ ਤਾਂ ਲੱਗਭਗ ਹੋ ਚੁੱਕਿਆ ਹੈ।
– ਸਤਵੰਤ ਸਿੰਘ

About admin

Check Also

ਦੀਪ ਸਿੱਧੂ ਉੱਪਰ ਚੰਨੀ ਢੱਡਾ ਦਾ ਗਾਇਆ ਗਾਣਾ ਹੋਇਆ ਵਾਇਰਲ

ਇੱਕ ਦਰਦ ਰਗਾਂ ਵਿੱਚ ਬਹਿੰਦਾ ਸੀ, ਮੈਂ ਸਭ ਕੁੱਝ ਛੱਡ ਕੇ ਮੁੜ ਆਇਆ ਹਾਂ..!! ਮੈਨੂੰ …

%d bloggers like this: