ਆਰ.ਐਸ.ਐਸ. ਮੁਖੀ ਵਲੋਂ ਮਿਥੁਨ ਨਾਲ ਮੁਲਾਕਾਤ,ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਨੇ ਆਰ.ਐਸ.ਐਸ. ਦੀ ਨਾਜ਼ੀ ਪਾਰਟੀ ਨਾਲ ਕੀਤੀ ਤੁਲਨਾ
ਪੱਛਮੀ ਬੰਗਾਲ ‘ਚ ਚੋਣਾਵੀ ਮਾਹੌਲ ਵਿਚਕਾਰ ਆਰ.ਐਸ.ਐਸ ਦੇ ਮੁਖੀ ਮੋਹਨ ਭਾਗਵਤ ਨੇ ਸੀਨੀਅਰ ਫ਼ਿਲਮ ਅਦਾਕਾਰ ਮਿਥੁਨ ਚੱਕਰਵਰਤੀ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਮੁੰਬਈ ਵਿਚ ਹੋਈ ਹੈ।
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ.ਡੀ. ਕੁਮਾਰਾਸਵਾਮੀ ਨੇ ਆਰ.ਐਸ.ਐਸ. ‘ਤੇ ਦੋਸ਼ ਲਗਾਏ ਕਿ ਉਹ ਅਯੁੱਧਿਆ ‘ਚ ਰਾਮ ਮੰਦਰ ਦੇ ਨਿਰਮਾਣ ਲਈ ਚੰਦਾ ਦੇਣ ਵਾਲੇ ਲੋਕਾਂ ਦੇ ਘਰਾਂ ‘ਤੇ ਨਿਸ਼ਾਨ ਲਗਾ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਉਸ ਤਰ੍ਹਾਂ ਹੀ ਹੈ ਜਿਵੇਂ ਨਾਜ਼ੀਆਂ ਨੇ ਹਿਟਲਰ ਦੇ ਵਕਤ ਜਰਮਨੀ ਵਿਚ ਕੀਤਾ ਸੀ।
ਜਦੋਂ ਲੱਖਾਂ ਲੋਕਾਂ ਨੂੰ ਆਪਣੀ ਜਿੰਦਗੀ ਗੁਆਣੀ ਪਈ ਸੀ। ਐਚ.ਡੀ. ਕੁਮਾਰਾਸਵਾਮੀ ਨੇ ਕਿਹਾ ਕਿ ਅਜਿਹੀਆਂ ਗੱਲਾਂ ਨਾਲ ਦੇਸ਼ ਕਿਥੇ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਰਮਨੀ ਵਿਚ ਜਦੋਂ ਨਾਜ਼ੀ ਪਾਰਟੀ ਦੀ ਸਥਾਪਨਾ ਹੋਈ ਸੀ, ਉਸੇ ਵਕਤ ਭਾਰਤ ਵਿਚ ਵੀ ਰਾਸ਼ਟਰੀ ਸੋਇਮ ਸੰਘ (ਆਰ.ਐਸ.ਐਸ.) ਦਾ ਜਨਮ ਹੋਇਆ ਸੀ।