Breaking News
Home / ਦੇਸ਼ / ਕਿਰਨ ਬੇਦੀ ਨੂੰ ਪੁੱਡੂਚੇਰੀ ਦੇ ਉਪਰਾਜਪਾਲ ਦੇ ਅਹੁਦੇ ਤੋਂ ਹਟਾਇਆ

ਕਿਰਨ ਬੇਦੀ ਨੂੰ ਪੁੱਡੂਚੇਰੀ ਦੇ ਉਪਰਾਜਪਾਲ ਦੇ ਅਹੁਦੇ ਤੋਂ ਹਟਾਇਆ

ਨਵੀਂ ਦਿੱਲੀ, 16 ਫਰਵਰੀ – ਕੇਂਦਰ ਸਰਕਾਰ ਨੇ ਅੱਜ ਸ਼ਾਮ ਨੂੰ ਪੁਡੂਚੇਰੀ ਦੇ ਉਪ ਰਾਜਪਾਲ ਕਿਰਨ ਬੇਦੀ ਨੂੰ ਹਟਾ ਦਿੱਤਾ ਹੈ। ਤੇਲੰਗਾਨਾ ਦੇ ਰਾਜਪਾਲ ਡਾ. ਤਮਿਲਸਾਈ ਸੁੰਦਰਾਰਾਜਨ ਨੂੰ ਪੁਡੂਚੇਰੀ ਦੇ ਉਪ ਰਾਜਪਾਲ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ।

ਕਿਰਨ ਬੇਦੀ ਨੂੰ ਪੁੱਡੂਚੇਰੀ ਦੇ ਉਪਰਾਜਪਾਲ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਤੇਲੰਗਾਨਾ ਦੇ ਰਾਜਪਾਲ ਤਮਿਲਸਾਈ ਸੁੰਦਰਰਾਜਨ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਕਿਰਨ ਬੇਦੀ ਨੂੰ 29 ਮਈ, 2016 ਨੂੰ ਉਪ ਰਾਜਪਾਲ ਨਿਯਕਤ ਕੀਤਾ ਗਿਆ ਸੀ।

ਦੱਸ ਦੇਈਏ ਪੁੱਡੂਚੇਰੀ ਦੀ ਕਾਂਗਰਸ ਸਰਕਾਰ ਤੇ ਕਿਰਨ ਬੇਦੀ ‘ਚ ਲੰਬੇ ਸਮੇਂ ਤੋਂ ਟਕਰਾਅ ਚੱਲ ਰਿਹਾ ਸੀ। ਮੁੱਖ ਮੰਤਰੀ ਵੀ.ਨਾਰਾਇਣਸਵਾਮੀ ਨੇ 10 ਫਰਵਰੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੱਤਰ ਸੌਂਪਦਿਆਂ ਅਪੀਲ ਕੀਤੀ ਸੀ ਕਿ ਸਾਬਕਾ ਆਈਪੀਐਸ ਨੂੰ ਵਾਪਸ ਬੁਲਾ ਲਿਆ ਜਾਵੇ। ਉਨ੍ਹਾ ਦਾਅਵਾ ਕੀਤਾ ਕਿ ਉਹ ‘ਤੁਗਲਕ ਦਰਬਾਰ’ ਚਲਾ ਰਹੀ ਹੈ।

About admin

Check Also

ਬੀ ਬੀ ਸੀ ਲਾਈਵ ਰੇਡੀਓ ਸ਼ੋ ਵਿੱਚ ਕਾਲਰ ਨੇ ਮੋਦੀ ਨੂੰ ਬੋਲੇ ਅ ਪ ਸ਼ ਬ ਦ, ਭਗਤਾਂ ਨੇ ਟਵਿਟਰ ਤੇ ਮਚਾਈ ਹਾ ਹਾ ਕਾ ਰ

ਬੀਬੀਸੀ ਰੇਡੀਓ ਦੇ ਲਾਈਵ ਸ਼ੋਅ ਦੌਰਾਨ ਪੀਐਮ ਮੋਦੀ ਨੂੰ ਅਪਮਾਨਜਨਕ ਸ਼ਬਦ ਕਹਿਣ ਦਾ ਇੱਕ ਮਾਮਲਾ …

%d bloggers like this: