Breaking News
Home / ਪੰਜਾਬ / ਹੁਣ ਭਗਤਾਂ ਨੇ ਰਿਹਾਨਾ ਤੇ ਲਾਏ ਹਿੰਦੂ ਦੇਵਤਿਆਂ ਦਾ ਅਪਮਾਨ ਕਰਨ ਦੇ ਦੋਸ਼

ਹੁਣ ਭਗਤਾਂ ਨੇ ਰਿਹਾਨਾ ਤੇ ਲਾਏ ਹਿੰਦੂ ਦੇਵਤਿਆਂ ਦਾ ਅਪਮਾਨ ਕਰਨ ਦੇ ਦੋਸ਼

ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਹੱਦਾਂ ਉਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਟਵੀਟ ਕਰਕੇ ਚਰਚਾ ਵਿਚ ਆਈ ਕੌਮਾਂਤਰੀ ਪੌਪ ਸਟਾਰ ਰਿਹਾਨਾ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਈ ਹੈ। ਇਸ ਵਾਰ ਉਸ ‘ਤੇ ਹਿੰਦੂ ਦੇਵੀ ਦੇਵਤਿਆਂ ਦੇ ਅਪਮਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਰਿਹਾਨਾ ਨੇ ਟਵਿਟਰ ‘ਤੇ ਇਕ ਤਸਵੀਰ ਪਾਈ ਹੈ, ਜਿਸ ਵਿਚ ਉਹ ਟਾਪਲੈਸ ਦਿਖਾਈ ਦੇ ਰਹੀ ਹੈ। ਇਸ ਫੋਟੋ ਵਿਚ ਉਸ ਨੇ ਭਗਵਾਨ ਗਣੇਸ਼ ਦੀ ਤਸਵੀਰ ਵਾਲਾ ਨੈਕਲੈਸ ਪਾਇਆ ਹੋਇਆ ਹੈ।

ਟਵਿੱਟਰ ‘ਤੇ ਇਹ ਤਸਵੀਰ ਆਉਣ ਤੋਂ ਬਾਅਦ ਰਿਹਾਨਾ ‘ਤੇ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਰਿਹਾਨਾ ਨੇ ਬੈਂਗਣੀ ਰੰਗ ਦਾ ਨੈਕਲੈਸ ਪਾਇਆ ਹੋਇਆ ਹੈ ਜਿਸ ‘ਤੇ ਭਗਵਾਨ ਗਣੇਸ਼ ਦੀ ਤਸਵੀਰ ਬਣੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਰਿਹਾਨਾ ਨੇ ਇਹ ਫੋਟੋਸ਼ੂਟ ਆਪਣੀ ਅੰਡਰਗਾਰਮੈਂਟ ਕੰਪਨੀ savage x fenty ਲਈ ਕੀਤਾ ਸੀ।
ਖ਼ਬਰ ਲਿਖੇ ਜਾਣ ਤੱਕ, ਰਿਹਾਨਾ ਦੀਆਂ ਇਸ ਟਵੀਟ ‘ਤੇ 41,00 ਤੋਂ ਵੱਧ ਟਿੱਪਣੀਆਂ ਸਨ ਅਤੇ 27,000 ਦੇ ਕਰੀਬ ਰੀਟਵੀਟ ਸਨ। ਉਸੇ ਸਮੇਂ, 2 ਲੱਖ ਤੋਂ ਵੱਧ ਲੋਕਾਂ ਨੇ ਇਸ ਤਸਵੀਰ ਨੂੰ ਪਸੰਦ ਕੀਤਾ। ਇਸ ਫੋਟੋ ‘ਤੇ ਇਕ ਉਪਭੋਗਤਾ ਨੇ ਲਿਖਿਆ – ਰਿਹਾਨਾ – ਮੇਰੇ ਧਰਮ ਨੂੰ ਸੁੰਦਰਤਾ ਦੀ ਚੀਜ਼ ਵਜੋਂ ਨਾ ਵਰਤੋ। ਚੇਨ ਦੇ ਅੰਤ ਵਿਚ ਗਣੇਸ਼ ਦੀ ਮੂਰਤੀ ਹੈ ਜੋ ਸਾਡੇ ਲਈ ਪਵਿੱਤਰ ਹੈ।”

ਬੀਜੇਪੀ ਨੇਤਾ ਰਾਮ ਕਦਮ ਨੇ ਲਿਖਿਆ- ‘ਇਹ ਦੇਖਣਾ ਡਰਾਉਣਾ ਹੈ ਕਿ ਰਿਹਾਨਾ ਕਿਵੇਂ ਸਾਡੇ ਪਿਆਰੇ ਭਗਵਾਨ ਗਣੇਸ਼ ਦਾ ਅਪਮਾਨ ਕਰ ਰਹੀ ਹੈ। ਇਹ ਪ੍ਰਗਟ ਕਰਦਾ ਹੈ ਕਿ ਰਿਹਾਨਾ ਦਾ ਭਾਰਤੀ ਸੰਸਕ੍ਰਿਤੀ, ਪਰੰਪਰਾ ਅਤੇ ਸਾਡੇ ਮੁੱਦਿਆਂ ਪ੍ਰਤੀ ਕੋਈ ਵਿਚਾਰ ਜਾਂ ਸਤਿਕਾਰ ਨਹੀਂ ਹੈ। ਉਮੀਦ ਹੈ ਕਿ ਘੱਟੋ ਘੱਟ ਹੁਣ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂ ਭਾਰਤ ਦੇ ਅਕਸ ਨੂੰ ਵਿਗਾੜਨ ਲਈ ਉਸ ਦੀ ਮਦਦ ਲੈਣਾ ਬੰਦ ਕਰ ਦੇਣਗੇ। ‘

About admin

Check Also

‘ਲੱਖਾ ਸਿਧਾਣਾ ਸਾਡਾ ਬੱਚਾ ਪਰ ਦੀਪ ਸਿੱਧੂ ਸੰਘਰਸ਼ ਦਾ ਹਿੱਸਾ ਨਹੀਂ’ – ਜਗਜੀਤ ਡੱਲੇਵਾਲ

ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਪਿੰਡ ਦੋਦਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਮਾਗਮ ਕੀਤਾ …

%d bloggers like this: