ਬਹੁਤ ਲੋਕ ਪੁੱਛ ਰਹੇ ਹਨ ਕਿ ਇਹ ਟੂਲਕਿੱਟ ਕੀ ਹੁੰਦੀ, ਜਿਸ ਕਰਕੇ ਕੈਨੇਡਾ ਵਾਲੇ ਮੋਅ ਧਾਲੀਵਾਲ, ਗਰੇਟਾ ਥਨਬਰਗ, ਦਿਸ਼ਾ ਰਵੀ, ਨਿਕਿਤਾ, ਸ਼ਾਂਤਨੂੰ ਆਦਿ ਨਿ ਸ਼ਾ ਨਾ ਬਣਾਏ ਜਾ ਰਹੇ ਹਨ?
ਇਸਨੂੰ ਇੱਕ ਆਨਲਾਈਨ ਸਲਾਹ-ਮਸ਼ਵਰਾ ਕੇਂਦਰ ਕਹਿ ਲਓ, ਜਿੱਥੇ ਕਿਸੇ ਮਸਲੇ ‘ਤੇ ਲੋਕ ਵਿਚਾਰ ਕਰ ਸਕਦੇ ਹਨ, ਆਪਣੇ ਮਨ ਦੀ ਗੱਲ ਸਾਂਝੇ ਦਸਤਾਵੇਜ਼ ਨਾਲ ਜੋੜ ਸਕਦੇ ਹਨ। ਬਿਲਕੁਲ ਉਵੇਂ ਜਿਵੇਂ ਆਪਾਂ ਫੇਸਬੁੱਕ ‘ਤੇ ਕਈਆਂ ਨੂੰ ਟੈਗ ਕਰ ਦੇਈਏ ਜਾਂ ਕਈ ਆਪਣੀ ਮਰਜ਼ੀ ਨਾਲ ਕੁਮੈਂਟ ਕਰਨ ਆ ਜਾਣ ਤੇ ਵਾਰਤਾਲਾਪ ਬਣ ਜਾਵੇ।
— Punjab Spectrum (@punjab_spectrum) February 16, 2021
ਭਾਰਤ ਸਰਕਾਰ ਇਨ੍ਹਾਂ ਸਭ ਨੂੰ ‘ਬੇਹੱਦ ਖ ਤ ਰ ਨਾ ਕ’ ਸਿੱਧ ਕਰ ਰਹੀ ਹੈ ਕਿ ਇਸ ਮੰਚ ‘ਤੇ ਭਾਰਤ ਵਿਰੋਧੀ ਗੱਲਾਂ ਹੋਈਆਂ। ਇਸ ਤਰਾਂ ਇਨ੍ਹਾਂ ਪੜ੍ਹੇ ਲਿਖੇ ਨੌਜਵਾਨਾਂ ਖ਼ਿਲਾਫ਼ ਇੱਕ ਨੈਰੇਟਿਵ ਸਿਰਜ ਕੇ ਦੇ ਸ਼ ਧ੍ ਰੋਹੀ ਸਿੱਧ ਕੀਤਾ ਜਾ ਰਿਹਾ ਹੈ, ਜੋ ਗਾਹੇ ਬਗਾਹੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿੰਦੇ ਹਨ। ਇਹ ਬੋਲਣ ਦੀ ਆਜ਼ਾਦੀ ‘ਤੇ ਸਿੱਧਾ ਹ ਮ ਲਾ ਹੈ।
ਦੁਨੀਆ ਭਰ ਵਿਚਲੇ ਲੋਕ, ਜੋ ਕਿਸੇ ਨਾ ਕਿਸੇ ਰੂਪ ‘ਚ ਮੋਦੀ ਸਰਕਾਰ ਤੇ ਸੰਘੀ ਚਾਲਾਂ ਬਾਰੇ ਗੱਲ ਕਰਦੇ ਹਨ, ਇਸ ਕੇਸ ‘ਚ ਅੜੁੰਗੇ ਜਾ ਰਹੇ ਹਨ। ਆਰ ਐਸ ਐਸ ਨੂੰ ਨੰ ਗਾ ਕਰਨ ਵਾਲੇ ਅਮਰੀਕਨ ਪੀਟਰ ਫਰਿਡਰਿਕ ਨੂੰ ਵੀ ਇਸ ਨਾਲ ਜੋੜ ਦਿੱਤਾ ਗਿਆ ਹੈ। ਪੀਟਰ, ਉਹੀ ਗੋਰਾ ਜਿਸਦੀ ਵੀਡੀਓ ਸੋਸ਼ਲ ਮੀਡੀਏ ‘ਤੇ ਬਹੁਤ ਘੁੰਮ ਰਹੀ ਹੈ, ਜੋ ਹਰੇ ਜਿਹੇ ਕੱਪੜੇ ਪਾ ਕੇ ਆਰ ਐਸ ਐਸ ਦੇ ਪਰਦੇ ਫੋਲ ਰਿਹਾ। (ਤਸਵੀਰ ਦੇਖੋ)
Peter Fredrick’s Pakistan Origins exposed.
Fredrick worked for Pakistan spy agencies & has been active on the Khalistan issue.
Peter Fredrick played a big part in the Farmers’ Stir.@shankar_news18 shares details with @AnchorAnandN on #TheNationAt5. pic.twitter.com/azqkzrEdqV
— News18 (@CNNnews18) February 15, 2021
ਭਾਰਤ ਦੇ ਲੋਕਾਂ ਨੂੰ ਨੈਰੇਟਿਵ ਸਿਰਜ ਕੇ ਡਰਾਇਆ ਜਾ ਰਿਹਾ ਹੈ ਕਿ ਕਿਸਾਨ ਮੋਰਚੇ ਵਾਲੇ ਤੇ ਉਨ੍ਹਾਂ ਦੇ ਦੁਨੀਆ ਭਰ ਵਿਚਲੇ ਹਮਾਇਤੀ ਭਾਰਤ ਵਿਰੁੱਧ ਜੰ ਗ ਛੇੜ ਚੁੱਕੇ ਹਨ। “ਦੇਸ਼ ਭਗਤ” ਤਾਂ ਮੰਨੇ ਪਏ।
ਮੈਂ ਪਹਿਲੇ ਦਿਨ ਤੋਂ ਕਹਿ ਰਿਹਾਂ ਕਿ ਲ ੜਾ ਈ ਹੀ ਨੈਰੇਟਿਵਾਂ ਦੀ ਹੈ। ਰਾਜਨਾਥ ਸਿੰਘ ਦੇ ਬਿਆਨ ਦੀ ਉਦਾਹਰਨ ਮੈਂ ਕਈ ਵਾਰ ਦਿੱਤੀ ਹੈ, ਜਿਸ ਵਿੱਚ ਉਸਨੇ ਕਿਹਾ ਸੀ ਕਿ ਅਗਲੀ ਜੰ ਗ ਦਿਮਾਗਾਂ ‘ਚ ਲੜੀ ਜਾਵੇਗੀ। ਸਰਕਾਰ ਇਹੀ ਕਰ ਰਹੀ ਹੈ, ਸੰਘਰਸ਼ ਨਾਲ ਜੁੜੇ ਹਰ ਉਸ ਦਿਮਾਗ ਨੂੰ ਨਿ ਸ਼ਾ ਨਾ ਬਣਾ ਰਹੀ ਹੈ, ਜਿਸ ਤੋਂ ਉਨ੍ਹਾਂ ਨੂੰ ਖ ਤ ਰਾ ਹੈ, ਉਹ ਉਪਰ ਦਿੱਤੇ ਨਾਮ ਵੀ ਹੋ ਸਕਦੇ ਹਨ ਤੇ ਦੀਪ-ਲੱਖਾ ਵੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ