Breaking News
Home / ਦੇਸ਼ / ਭਾਰਤੀ ਮੀਡੀਆ – Super Bowl ਵਿਚ ਐਡ ਕਿਸ ਨੇ ਦਿੱਤੀ?

ਭਾਰਤੀ ਮੀਡੀਆ – Super Bowl ਵਿਚ ਐਡ ਕਿਸ ਨੇ ਦਿੱਤੀ?

ਖੁਲਾਸਾ- ਦੇਖੋ ਕਿਵੇਂ ਰਿਹਾਨਾ ਦੀ ਟਵੀਟ ਤੋਂ ਬਾਅਦ ਭੱਜਪਾ ਨੇ ਸੈਲੀਬ੍ਰੇਟੀ ਟਵੀਟਸ ਕਰਾਈਆਂ

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦਾ ਕਹਿਣਾ ਹੈ ਕਿ ਸੈਲੀਬ੍ਰੇਟੀ ਟਵੀਟ ਮਾਮਲੇ ‘ਚ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਸਮੇਤ 12 ਲੋਕਾਂ ਦੇ ਨਾਮ ਸਾਹਮਣੇ ਆਏ ਹਨ। ਦੇਸ਼ਮੁਖ ਨੇ ਕਿਹਾ ਕਿ ਇਸ ਮਾਮਲੇ ‘ਚ ਅਗਲੇਰੀ ਜਾਂਚ ਜਾਰੀ ਹੈ।

ਕਿਸਾਨ ਅੰਦੋਲਨ ਦਰਮਿਆਨ ਸੈਲੀਬ੍ਰੇਟੀ ਟਵੀਟਸ ਦੀ ਜਾਂਚ ਦੀ ਗੱਲ ਸਾਹਮਣੇ ਆਈ ਸੀ। ਹੁਣ ਇਸ ਮਾਮਲੇ ‘ਚ ਮਹਾਰਾਸ਼ਟਰ ਦੀ ਠਾਕਰੇ ਸਰਕਾਰ ਦੇ ਨਿਸ਼ਾਨੇ ‘ਤੇ ਭਾਜਪਾ ਆਈਟੀ ਸੈੱਲ ਆ ਗਿਆ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦਾ ਕਹਿਣਾ ਹੈ ਕਿ ਸੈਲੀਬ੍ਰੇਟੀ ਟਵੀਟ ਮਾਮਲੇ ‘ਚ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਸਮੇਤ 12 ਲੋਕਾਂ ਦੇ ਨਾਮ ਸਾਹਮਣੇ ਆਏ ਹਨ। ਦੇਸ਼ਮੁਖ ਨੇ ਕਿਹਾ ਕਿ ਇਸ ਮਾਮਲੇ ‘ਚ ਅਗਲੇਰੀ ਜਾਂਚ ਜਾਰੀ ਹੈ।

ਸਚਿਨ ਤੇਂਦੁਲਕਰ, ਲਤਾ ਮੰਗੇਸ਼ਕਰ, ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਅਜੇ ਦੇਵਗਨ ਵਰਗੀਆਂ ਮਸ਼ਹੂਰ ਹਸਤੀਆਂ ਨੇ ਰਿਹਾਨਾ ਅਤੇ ਗ੍ਰੈਟਾ ਥਾਨਬਰਗ ਵਲੋਂ ਕਿਸਾਨਾਂ ਦੇ ਸਮਰਥਨ ‘ਚ ਟਵੀਟ ਕਰਨ ਤੋਂ ਬਾਅਦ ਟਵੀਟ ਕੀਤੇ। ਇਸ ‘ਚ ਵਿਦੇਸ਼ੀ ਮਸ਼ਹੂਰ ਹਸਤੀਆਂ ਵੱਲੋਂ ਕੀਤੇ ਗਏ ਟਵੀਟ ਨੂੰ ਨਜ਼ਰ ਅੰਦਾਜ਼ ਕਰਨ ਲਈ ਕਿਹਾ ਗਿਆ।

ਇਸ ਦੇ ਨਾਲ ਹੀ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਦਾ ਜ਼ਿਕਰ ਵੀ ਹੋਇਆ। ਇਸ ਤੋਂ ਬਾਅਦ, ਭਾਰਤੀ ਮਸ਼ਹੂਰ ਹਸਤੀਆਂ ਦੇ ਟਵੀਟ ਇਕੋ ਜਿਹੇ ਦਿਖਣ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਵਿਰੋਧੀ ਧਿਰ ਨੇ ਇਹ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਕਿ ਕੀ ਇਨ੍ਹਾਂ ਟਵੀਟ ਪਿੱਛੇ ਸਰਕਾਰ ਦਾ ਹੱਥ ਹੈ।

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: