Breaking News
Home / ਪੰਜਾਬ / ਖਾੜਕੂ ਦੱਸ ਕੇ ਨਾਂਦੇੜ ਤੋਂ ਗਿ੍ਫ਼ਤਾਰ ਕੀਤਾ ਸਿੱਖ ਨੌਜਵਾਨ ਨਿਕਲਿਆ ਬੇਕਸੂਰ

ਖਾੜਕੂ ਦੱਸ ਕੇ ਨਾਂਦੇੜ ਤੋਂ ਗਿ੍ਫ਼ਤਾਰ ਕੀਤਾ ਸਿੱਖ ਨੌਜਵਾਨ ਨਿਕਲਿਆ ਬੇਕਸੂਰ

ਪੁਲਿਸ ਵਲੋਂ ਅਦਾਲਤ ‘ਚ ਬੇਗੁਨਾਹੀ ਰਿਪੋਰਟ ਪੇਸ਼, ਹੋਇਆ ਰਿਹਾਅ

ਅੰਮਿ੍ਤਸਰ, 13 ਫਰਵਰੀ (ਰੇਸ਼ਮ ਸਿੰਘ)-ਬੀਤੇ ਦਿਨ ਪੰਜਾਬ ਪੁਲਿਸ ਦੀ ਟੀਮ ਵਲੋਂ ਬਾਬਾ ਖਾੜਕੂ ਦੱਸ ਕੇ ਗਿ੍ਫ਼ਤਾਰ ਕੀਤਾ ਸਿੱਖ ਨੌਜਵਾਨ ਪੁਲਿਸ ਪੁੱਛਗਿੱਛ ‘ਚ ਬੇਕਸੂਰ ਨਿਕਲਿਆ ਹੈ | ਜਿਸ ਦੀ ਬੇਗੁਨਾਹੀ ਦੀ ਰਿਪੋਰਟ ਅੱਜ ਇਥੇ ਬਕਾਇਦਾ ਪੁਲਿਸ ਵਲੋਂ ਅਦਾਲਤ ਨੂੰ ਦਿੱਤੀ ਗਈ ਹੈ |

ਜਿਸ ਉਪਰੰਤ ਜੱਜ ਅਰਜਨ ਸਿੰਘ ਦੀ ਅਦਾਲਤ ਵਲੋਂ ਉਸ ਨੂੰ ਤੁਰੰਤ ਰਿਹਾਅ ਕੀਤੇ ਜਾਣ ਦੇ ਹੁਕਮ ਦਿੱਤੇ ਹਨ | ਇਹ ਨੌਜਵਾਨ ਮਹਾਰਾਸ਼ਟਰ ਦੇ ਨਾਂਦੇੜ ਤੋਂ ਬੀਤੀ 9 ਫਰਵਰੀ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਜੋ ਉਥੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਰਹਿ ਰਿਹਾ ਸੀ | ਗਿ੍ਫ਼ਤਾਰ ਕੀਤੇ ਨੌਜਵਾਨ ਦੀ ਸ਼ਨਾਖ਼ਤ ਗੁਰਭਿੰਦਰ ਸਿੰਘ ਉਰਫ਼ ਬਾਬਾ ਵਾਸੀ ਗੁਰੂਸਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ |

ਇਸ ਨੌਜਵਾਨ ਨੂੰ ਖਾਲਿਸਤਾਨੀ ਸਮਰਥਕ ਦੱਸਦਿਆਂ ਕਾਉੂਾਟਰ ਇੰਟੈਲੀਜੈਂਸ ਦੀ ਟੀਮ ਪਠਾਨਕੋਟ ਦੇ ਡੀ.ਐਸ.ਪੀ. ਨਿਰਮਲ ਸਿੰਘ ਦੀ ਅਗਵਾਈ ਹੇਠ ਨਾਂਦੇੜ ਗਈ ਸੀ ਅਤੇ ਉਸ ਨੂੰ ਗਿ੍ਫ਼ਤਾਰ ਕਰਕੇ ਇਹ ਟੀਮ 9 ਫਰਵਰੀ ਨੂੰ ਨਾਂਦੇੜ ਤੋਂ ਹਵਾਈ ਜਹਾਜ਼ ਰਾਹੀਂ ਲੈ ਕੇ ਇਥੇ ਅੰਮਿ੍ਤਸਰ ਪੁੱਜੀ ਸੀ ਅਤੇ ਉਸੇ ਦਿਨ ਉਸ ਨੂੰ ਜੱਜ ਮੀਨਾਕਸ਼ੀ ਮਹਾਜਨ ਦੀ ਅਦਾਲਤ ‘ਚ ਪੇਸ਼ ਕੀਤਾ ਸੀ ਤੇ ਅਦਾਲਤ ਨੇ ਚਾਰ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ |

ਜਦੋਂਕਿ ਉਸ ਦੇ ਪੁਲਿਸ ਰਿਮਾਂਡ ਦੌਰਾਨ ਕੋਈ ਵੀ ਅਜਿਹੀ ਗੱਲ ਸਾਹਮਣੇ ਨਹੀਂ ਆਈ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਉਹ ਕਿਸੇ ਗ਼ੈਰ ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਿਲ ਹੈ ਜਾਂ ਬੀਤੇ ਸਮੇਂ ‘ਚ ਰਿਹਾ ਹੈ |

About admin

Check Also

ਲਾਲ ਲੀਰਾਂ: ਏਕਤਾ ਨੂੰ ਤਾਰ-ਤਾਰ ਕਰਦੇ ਹੋਏ ਇਹ ਲੋਕ ਕਿਸਾਨ ਸੰਘਰਸ਼ ਦੇ ਮੋਦੀ ਵਾਂਗ ਹੀ ਵੈਰੀ ਹਨ

ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਏਕਤਾ ਦੇ ਲੀੜੇ ਪਾੜੇ ਗਏ .. ਮਹਿਰਾਜ ਦੇ ਇੱਕਠ …

%d bloggers like this: