Breaking News
Home / ਪੰਜਾਬ / ਮਾਮਲਾ ਐਨ. ਆਰ. ਆਈ. ਲੜਕੇ ਨਾਲ ਮੰਗਣੀ ਕਰਵਾਉਣ ਉਪਰੰਤ ਲੜਕੀ ਵਲੋਂ ਕਿਸੇ ਹੋਰ ਨਾਲ ਵਿਆਹ ਕਰਵਾਉਣ ਦਾ

ਮਾਮਲਾ ਐਨ. ਆਰ. ਆਈ. ਲੜਕੇ ਨਾਲ ਮੰਗਣੀ ਕਰਵਾਉਣ ਉਪਰੰਤ ਲੜਕੀ ਵਲੋਂ ਕਿਸੇ ਹੋਰ ਨਾਲ ਵਿਆਹ ਕਰਵਾਉਣ ਦਾ

ਐੱਸ. ਏ. ਐੱਸ. ਨਗਰ, 11 ਫਰਵਰੀ (ਜਸਬੀਰ ਸਿੰਘ ਜੱਸੀ)-ਐਨ. ਆਰ. ਆਈ. ਲੜਕੇ ਨਾਲ ਮੰਗਣੀ ਕਰਵਾਉਣ ਤੋਂ ਬਾਅਦ ਲੜਕੀ ਵਲੋਂ ਕਿਸੇ ਹੋਰ ਨਾਲ ਵਿਆਹ ਕਰਵਾਉਣ ਦੇ ਮਾਮਲੇ ‘ਚ ਥਾਣਾ ਐਨ. ਆਰ. ਆਈ. ਫੇਜ਼-7 ਵਿਖੇ ਪਿਤਾ ਅਤੇ ਧੀ ਖ਼ਿਲਾਫ਼ ਦਰਜ ਮਾਮਲੇ ‘ਚ ਲੜਕੀ ਪਿ੍ਅੰਕਾ ਗੋਇਲ ਅਤੇ ਉਸ ਦੇ ਪਿਤਾ ਰਾਜ ਕੁਮਾਰ ਗੋਇਲ ਵਾਸੀ ਇੰਪੀਰੀਅਲ ਟਾਵਰ ਪੀਰਮੁਛੱਲਾ (ਜ਼ੀਰਕਪੁਰ) ਵਲੋਂ ਆਪਣੇ ਵਕੀਲ ਰਾਹੀਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਅਦਾਲਤ ‘ਚ ਅਗਾਊਾ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ |

ਅਦਾਲਤ ‘ਚ ਬਚਾਅ ਪੱਖ ਦੇ ਵਕੀਲ ਪਿ੍ਤਪਾਲ ਸਿੰਘ ਬਾਸੀ ਵਲੋਂ ਉਕਤ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਗਿਆ ਕਿ ਨਾ ਤਾਂ ਪੁਲਿਸ ਇਨ੍ਹਾਂ ਨੂੰ ਗਿ੍ਫ਼ਤਾਰ ਕਰ ਰਹੀ ਹੈ ਅਤੇ ਨਾ ਹੀ ਇਹ ਪੁਲਿਸ ਜਾਂਚ ‘ਚ ਸਹਿਯੋਗ ਕਰ ਰਹੇ ਹਨ | ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਿ੍ਅੰਕਾ ਗੋਇਲ ਅਤੇ ਰਾਜ ਕੁਮਾਰ ਗੋਇਲ ਦੀ ਅਗਾਊਾ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰ ਦਿੱਤੀ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਅਸ਼ੋਕ ਕੁਮਾਰ ਵਾਸੀ ਕੈਨੇਡਾ ਨੇ ਐਨ. ਆਰ. ਆਈ. ਵਿੰਗ ਦੇ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਸੀ ਕਿ ਉਹ 2019 ‘ਚ ਆਪਣੀ ਭਾਣਜੀ ਦੇ ਵਿਆਹ ਮੌਕੇ ਇੰਡੀਆ ਆਏ ਸਨ |

ਇਸ ਦੌਰਾਨ ਵਿਆਹ ‘ਚ ਉਨ੍ਹਾਂ ਦੇ ਪੁਰਾਣੇ ਜਾਣਕਾਰ ਸੁਰਿੰਦਰ ਕੁਮਾਰ ਗੋਇਲ ਨੇ ਉਨ੍ਹਾਂ ਦੇ ਲੜਕੇ ਦੇ ਵਿਆਹ ਬਾਰੇ ਗੱਲਬਾਤ ਕੀਤੀ ਅਤੇ ਜ਼ੀਰਕਪੁਰ ਰਹਿੰਦੀ ਪਿ੍ਅੰਕਾ ਗੋਇਲ ਨਾਂਅ ਦੀ ਲੜਕੀ ਬਾਰੇ ਦੱਸ ਪਾਈ | 18 ਅਕਤੂਬਰ 2019 ‘ਚ ਉਨ੍ਹਾਂ ਦੇ ਲੜਕੇ ਦੀ ਮੰਗਣੀ ਪਿ੍ਅੰਕਾ ਗੋਇਲ ਨਾਲ ਚੰਡੀਗੜ੍ਹ ਦੇ ਹੋਟਲ ਮਾਊਾਟ ਵਿਊ ‘ਚ ਹੋਈ | ਇਸ ਮੰਗਣੀ ‘ਚ ਉਨ੍ਹਾਂ ਵਲੋਂ ਪਿ੍ਅੰਕਾ ਗੋਇਲ ਨੂੰ 1 ਲੱਖ ਦਾ ਡਰੈਸ ਸੂਟ, 1 ਲੱਖ ਦੀ ਮੇਕਅੱਪ ਕਿੱਟ, 90 ਹਜ਼ਾਰ ਦਾ ਮੋਬਾਈਲ, 31 ਹਜ਼ਾਰ ਨਕਦ, 50 ਹਜ਼ਾਰ ਦੀ ਐਨਕ ਅਤੇ ਘੜੀ, 7500 ਰੁ. ਦੇ 2 ਅਟੈਚੀ, 2 ਸੋਨੇ ਦੀਆਂ ਅੰਗੂਠੀਆਂ, ਸੋਨੇ ਦੀ ਚੇਨ, ਲਾਕਟ, ਟਾਪਸ, ਚਾਂਦੀ ਦੀ ਪਾਇਲ, ਸੋਨੇ ਦੀਆਂ ਵਾਲੀਆਂ, ਫੋਟੋਗ੍ਰਾਫਰ ਦੇ ਪੈਸੇ ਅਤੇ 2.50 ਲੱਖ ਦਾ ਸਾਮਾਨ ਦਿੱਤਾ ਸੀ, ਜਦਕਿ ਹੋਟਲ ਦਾ ਖਰਚਾ ਲੜਕੀ ਵਾਲਿਆਂ ਵਲੋਂ ਕੀਤਾ ਗਿਆ ਸੀ |

ਮੰਗਣੀ ਕਰਨ ਤੋਂ ਬਾਅਦ ਉਹ ਕੈਨੇਡਾ ਆ ਗਏ ਅਤੇ ਪਿ੍ਅੰਕਾ ਗੋਇਲ ਅਤੇ ਉਸ ਦੇ ਪਿਤਾ ਰਾਜ ਕੁਮਾਰ ਗੋਇਲ ਨੇ ਐਨ. ਆਰ. ਆਈ. ਪਰਿਵਾਰ ਨਾਲ ਕੀਤੀ ਮੰਗਣੀ ਵਾਲੇ ਝਗੜੇ ਨੂੰ ਨਿਬੇੜੇ ਬਿਨਾਂ ਹੀ 23 ਅਗਸਤ 2020 ਨੂੰ ਪਿ੍ਅੰਕਾ ਗੋਇਲ ਨੇ ਸੁਕੇਸ਼ ਬਾਂਸਲ ਵਾਸੀ ਬਠਿੰਡਾ ਨਾਲ ਵਿਆਹ ਕਰਵਾ ਲਿਆ |

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: