Breaking News
Home / ਦੇਸ਼ / ਵੀਡੀਉ – ਸੋਨਾਕਸ਼ੀ ਸਿਨਹਾ ਵਲੋਂ ਭਾਵੁਕ ਕਵਿਤਾ ਨਾਲ ਕਿਸਾਨ ਅੰਦੋਲਨ ਦਾ ਸਮਰਥਨ

ਵੀਡੀਉ – ਸੋਨਾਕਸ਼ੀ ਸਿਨਹਾ ਵਲੋਂ ਭਾਵੁਕ ਕਵਿਤਾ ਨਾਲ ਕਿਸਾਨ ਅੰਦੋਲਨ ਦਾ ਸਮਰਥਨ

ਮੁੰਬਈ, 11 ਫਰਵਰੀ (ਏਜੰਸੀ)-ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣਾ ਸਮਰਥਾਨ ਦੇਣ ਲਈ ਬਾਲੀਵੁੱਡ ਦੀ ‘ਦਬੰਗ’ ਅਦਾਕਾਰਾ ਸੋਨਾਕਸ਼ੀ ਸਿਨਹਾ (33) ਵਲੋਂ ਇੰਸਟਾਗ੍ਰਾਮ ‘ਤੇ ਇਕ ਭਾਵੁਕ ਕਵਿਤਾ ਦੀ ਵੀਡੀਓ ਸਾਂਝੀ ਕੀਤੀ ਗਈ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ | ਇਕ ਮਿੰਟ 19 ਸਕਿੰਟ ਦੀ ਇਸ ਵੀਡੀਓ ‘ਚ ਉਹ ਕਿਸਾਨ ਅੰਦੋਲਨ ਦੇ ਸਮਰਥਨ ‘ਚ ਕਵਿਤਾ ਪੜ੍ਹ ਰਹੀ ਹੈ ਤੇ ਕੇਂਦਰ ਸਰਕਾਰ ‘ਤੇ ਨਿਸ਼ਾ ਨਾ ਸਾਧ ਰਹੀ ਹੈ |

ਕਵਿਤਾ ਨੂੰ ਵਰਦ ਭਟਨਾਗਰ ਨੇ ਲਿਖਿਆ ਹੈ ਤੇ ਇਸ ਦਾ ਸਿਰਲੇਖ ਹੈ, ‘ਕਿਉਂ’? ਸੋਨਾਕਸ਼ੀ ਨੇ ਵੀਡੀਓ ਨੂੰ ਸਾਂਝੀ ਕਰਦਿਆਂ ਲਿਖਿਆ ਹੈ ਕਿ ‘ਨਜ਼ਰਾਂ ਮਿਲਾ ਕੇ ਖ਼ੁਦ ਨੂੰ ਪੁੱਛੋਂ, ਕਿਉਂ’ | ਅਦਾਕਾਰਾ ਨੇ ਲਿਖਿਆ ਹੈ ਕਿ ਇਹ ਕਵਿਤਾ ਉਨ੍ਹਾਂ ਹੱਥਾਂ ਨੂੰ ਸਮਰਪਿਤ ਹੈ, ਜਿਨ੍ਹਾਂ ਦੀ ਵਜ੍ਹਾ ਨਾਲ ਅਸੀ ਰੋਜ਼ ਭੋਜਨ ਕਰਦੇ ਹਾਂ | ਇਸ ਦੇ ਨਾਲ ਉਨ੍ਹਾਂ ਹੈਸ਼ਟੈਗ ਕਿਸਾਨ ਅੰਦੋਲਨ ਲਿਖਿਆ ਹੈ |

About admin

Check Also

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ …

%d bloggers like this: