ਮੈਂ ਮੋਦੀ ਦੇ ਮੰਤਰੀ ਨੂੰ ਇਹ ਕਿਹਾ, ਉਹ ਕਿਹਾ, ਮੋਦੀ ਦੀ ਅਸੀਂ ਧੋਣ ਤੇ ਗੋਡਾ ਰੱਖਿਆ ਹੋਇਆ ਹੈ, ਸਾਡਾ ਸੰਘਰਸ਼ ਕੌਮਾਂਤਰੀ ਹੈ ਤੇ ਸਾਡਾ ਟਾਕਰਾ ਅਮਰੀਕਾ ਨਾਲ ਹੈ, ਜੱਟਾਂ ਦੇ ਮੋਢੇ ਤੇ ਗੰਡਾਸਾ ਹੈ, ਅਸੀਂ ਫਾਸ਼ੀਸ਼ਟ ਹਕੂਮਤ ਨਾਲ ਮੱਥਾ ਲਾਇਆ ਹੋਇਆ ਹੈ ।ਇਹੋ ਜਿਹੀਆਂ ਦਲੇਰਾਨਾ ਲੱਗਣ ਵਾਲੀਆਂ ਗੱਲਾਂ ਤੇ ਲਲਕਾਰੇ ਕਿਸਾਨ ਯੂਨੀਅਨਾਂ ਦੇ ਆਗੂ ਸਟੇਜਾਂ ਤੋਂ ਮਾਰ ਰਹੇ ਨੇ। ਪਰ ਕੀ ਕਾਰਣ ਹੈ ਕਿ ਜਿਹੜੀ ਇੱਕ ਮੰਗ ਜਾਂ ਹਮਲਾ ਮੋਦੀ ਸਰਕਾਰ ਨੂੰ ਵਾਕਈ ਕਟਹਿਰੇ ਵਿੱਚ ਖੜ੍ਹਾ ਕਰ ਸਕਦਾ ਹੈ ਉਸਦੇ ਬਾਰੇ ਸਾਰੇ ਆਗੂ ਰਲ ਕੇ ਇਕ ਵੀ ਲਫਜ਼ ਕਿਉਂ ਨਹੀਂ ਬੋਲ ਰਹੇ?
ਉਹ ਹੈ ਨਵਨੀਤ ਸਿੰਘ ਦੀ ਮੌਤ। ਉਸ ਦਾ ਪਰਿਵਾਰ ਪਹਿਲੇ ਦਿਨ ਤੋਂ ਦੋਸ਼ ਲਾ ਰਿਹਾ ਹੈ ਕਿ ਉਸ ਦੀ ਮੌਤ ਪੁਲੀਸ ਦੀ ਗੋ ਲੀ ਨਾਲ ਹੋਈ ਤੇ ਹੁਣ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਚ ਵੀ ਇਹ ਕੇਸ ਕਰ ਦਿੱਤਾ ਹੈ। ਮਨੁੱਖੀ ਅਧਿਕਾਰਾਂ ਦੀ ਉੱਘੀ ਵਕੀਲ ਵਰਿੰਦਾ ਗਰੋਵਰ ਇਸ ਕੇਸ ਵਿੱਚ ਉਨ੍ਹਾਂ ਦੀ ਵਕੀਲ ਹੈ। ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਇਸ ਕੇਸ ਵਿਚ ਪਰਿਵਾਰ ਦੀ ਮਦਦ ਕਰ ਰਹੇ ਹਨ। ਅਸਲ ਚ ਖਹਿਰਾ ਇਸ ਕੇਸ ਤੇ ਸ਼ੁਰੂ ਤੋਂ ਹੀ ਆਵਾਜ਼ ਬੁਲੰਦ ਕਰ ਰਹੇ ਹਨ ।
ਪਰ ਕੀ ਕਾਰਨ ਹੈ ਕਿ ਪਹਿਲੇ ਹੀ ਦਿਨ ਤੋਂ ਕਿਸੇ ਵੀ ਕਿਸਾਨ ਆਗੂ ਦਾ ਇਸ ਮਸਲੇ ਤੇ ਮੂੰਹ ਨਹੀਂ ਖੋਲ੍ਹਿਆ? ਮੋਦੀ ਸਰਕਾਰ ਨੂੰ ਧ ਮ ਕੀ ਆਂ, ਪੰਜਾਬ ਦੇ ਲੋਕਾਂ ਨੂੰ ਲਲਕਾਰੇ, ਘੋਲ ਨੂੰ ਲੰਬਾ ਅਤੇ ਵੱਡਾ ਕਰਨ ਦੀ ਤਿਆਰੀ, ਆਗੂਆਂ ਵਿੱਚ ਨਿਸ਼ਠਾ ਰੱਖਣ ਲਈ ਪ੍ਰੇਰਨਾ ਸਭ ਕੁਝ ਕਿਹਾ ਜਾ ਰਿਹਾ ਹੈ ਪਰ ਨਵਰੀਤ ਦੇ ਮਸਲੇ ਤੇ ਚੁੱਪ ਕਿਉਂ ਜਦਕਿ ਜੇ ਇਹ ਸਿੱਧ ਹੋ ਜਾਵੇ ਕਿ ਉਸਦੇ ਗੋਲੀ ਲੱਗੀ ਸੀ ਤਾਂ ਸਰਕਾਰ ਦੀ ਤੋਏ ਤੋਏ ਸਾਰੀ ਦੁਨੀਆਂ ‘ਚ ਹੋਏ ਅਤੇ 26 ਜਨਵਰੀ ਦੀ ਸਾਰੀ ਘਟਨਾ ਸਰਕਾਰ ਨੂੰ ਉਲਟੀ ਪੈ ਜਾਵੇ। ਪਰ ਚੁੱਪ।ਕੀ ਨਵਰੀਤ ਦੀ ਮੌਤ ਦੀ ਜਾਂਚ ਦੀ ਮੰਗ ਕਰਨੀ ਵੀ ਇਨ੍ਹਾਂ ਲਈ ਔਖੀ ਹੈ ?
ਜੇ ਕੋਈ ਦੋਸ਼ ਨਹੀਂ ਲਾ ਸਕਦੇ ਘੱਟੋ ਘੱਟ ਜਾਂਚ ਦੀ ਮੰਗ ਕਰ ਸਕਦੇ ਹੋ ।
ਕੀ ਇਹ ਬੌਧਿਕ ਕੰਗਾਲੀ ਹੈ, ਬਦਨੀਅਤੀ ਹੈ ਜਾਂ ਕੋਈ ਹੋਰ ਕਾਰਣ ਹੈ? ਜਾਂ ਇਹ ਦੱਸ ਦਿਓ ਕਿ ਤੁਹਾਂਨੂੰ ਦਿੱਲੀ ਪੁਲਿਸ ਅਤੇ ਗੋਦੀ ਮੀਡੀਏ ਦੇ ਦਾਅਵਿਆਂ ਤੇ ਪੂਰਾ ਯਕੀਨ ਹੈ। ਜੇ ਕਿਸਾਨ ਯੂਨੀਅਨਾਂ ਦੇ ਆਗੂ ਇਸ ਮੁਕੰਮਲ ਚੁੱਪ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਤਾਂ ਹਰ ਵਕਤ ਉਨ੍ਹਾਂ ਦੀਆਂ ਸਫਾਈਆਂ ਦੇਣ ਵਾਲੇ ਦੱਸ ਸਕਦੇ ਨੇ।
Unpopular Opinions
ਨਵਰੀਤ ਸਿੰਘ ਦੇ 26 ਜਨਵਰੀ ਨੂੰ ਦਿੱਲੀ ਵਿਖੇ ITO ਵਿਖੇ ਪੁਲਿਸ ਦੀ ਗੋ ਲੀ ਨਾਲ ਮਾਰੇ ਜਾਣ ਦੇ ਮਾਮਲੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਦਿੱਲੀ ਹਾਈ ਕੋਰਟ ਨੇ 26 ਫ਼ਰਵਰੀ ਲਈ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ CCTV ਰਿਕਾਰਡਿੰਗ ਵੀ ਮੰਗਵਾਈ ਹੈ – ਖਹਿਰਾ