Breaking News
Home / ਪੰਜਾਬ / Punjab Municipal Election 2021: ਭੱਜਪਾ ਨੂੰ ਉਮੀਦਵਾਰ ਹੀ ਨਹੀਂ ਲੱਭੇ, ਲੀਡਰਾਂ ਨੇ ਝੰਡੇ ਵੀ ਉਤਾਰ ਦਿੱਤੇ

Punjab Municipal Election 2021: ਭੱਜਪਾ ਨੂੰ ਉਮੀਦਵਾਰ ਹੀ ਨਹੀਂ ਲੱਭੇ, ਲੀਡਰਾਂ ਨੇ ਝੰਡੇ ਵੀ ਉਤਾਰ ਦਿੱਤੇ

ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦਾ ਸੇਕ ਬੀਜੇਪੀ ਨੂੰ ਡਾਹਢਾ ਲੱਗ ਰਿਹਾ ਹੈ। ਇਸ ਦਾ ਅੰਦਾਜ਼ਾ ਨਗਰ ਨਿਗਮ ਚੋਣਾਂ ‘ਚ ਹੋਈ ਬੀਜੇਪੀ ਦੀ ਹਾਲਤ ਤੋਂ ਲਾਇਆ ਜਾ ਸਕਦਾ ਹੈ। ਦਰਅਸਲ ਬੀਜੇਪੀ ਨਗਰ ਨਿਗਮ ਚੋਣਾਂ ‘ਚ ਦੋ ਤਿਹਾਈ ਸੀਟਾਂ ‘ਤੇ ਉਮੀਦਵਾਰ ਤਕ ਨਹੀਂ ਲੱਭ ਸਕੀ।

ਪੰਜਾਬ ‘ਚ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮਾਂ ਚੋਣਾਂ ‘ਚ ਕੁੱਲ 9,222 ਉਮੀਦਵਾਰ ਮੈਦਾਨ ‘ਚ ਹਨ। ਸੂਬਾਈ ਚੋਣ ਕਮਿਸ਼ਨਰ ਦੇ ਬੁਲਾਰੇ ਨੇ ਦੱਸਿਆ ਕਿ 8 ਨਗਰ ਨਿਗਮ, 109 ਨਗਰ ਪਾਲਿਕਾ ਪਰਿਸ਼ਦ ਤੇ ਨਗਰ ਪੰਚਾਇਤ ਚੋਣਾਂ ਲਈ 15,305 ਉਮੀਦਵਾਰਾਂ ਦੇ ਨਾਮਕਰਨ ਦਾਖਲ ਕੀਤਾ ਸੀ।

ਸੂਬਾ ਚੋਣ ਦਫ਼ਤਰ ਦੇ ਮੁਤਾਬਕ, ਕੁੱਲ 9,222 ਉਮੀਦਵਾਰਾਂ ‘ਚ ਤੋਂ 2,832 ਆਜ਼ਾਦ ਉਮੀਦਵਾਰ ਹਨ। ਸੂਬੇ ‘ਚ ਸੱਤਾਧਿਰ ਕਾਂਗਰਸ ਦੇ 2,037 ਉਮੀਦਵਾਰ, ਅਕਾਲੀ ਦਲ ਦੇ 1,569, ਬੀਜੇਪੀ ਦੇ 1,003, ਜਦਕਿ ਆਮ ਆਦਮੀ ਪਾਰਟੀ ਦੇ 1,606 ਉਮੀਦਵਾਰ ਚੋਣਾਂ ਲੜ ਰਹੇ ਹਨ। ਮਤਗਣਨਾ 17 ਫਰਵਰੀ ਨੂੰ ਹੋਵੇਗੀ।


ਬੀਜੇਪੀ ਨਗਰ ਨਿਗਮ ਚੋਣਾਂ ‘ਚ ਸਭ ਤੋਂ ਘੱਟ ਉਮੀਦਵਾਰ ਮੈਦਾਨ ‘ਚ ਉਤਾਰ ਸਕੀ ਹੈ। ਕਿਸਾਨ ਅੰਦੋਲਨ ਕਾਰਨ ਬੀਜੇਪੀ ਨੂੰ ਪੂਰੇ ਪੰਜਾਬ ‘ਚ ਲੋਕਾਂ ਦਾ ਹਮਲਾਵਰ ਝੱਲਣਾ ਪੈ ਰਿਹਾ ਹੈ। ਜਨਵਰੀ ਤੋਂ ਲੈ ਕੇ ਇਕ ਦਰਜ ਤੋਂ ਜ਼ਿਆਦਾ ਬੀਜੇਪੀ ਦੇ ਲੀਡਰਾਂ ਨੇ ਪਾਰਟੀ ਤੋਂ ਆਪਣਾ ਪੱਲਾ ਛੁਡਵਾ ਲਿਆ ਹੈ। ਪਾਰਟੀ ਛੱਡਣ ਵਾਲੇ ਲੀਡਰਾਂ ‘ਚ ਬੀਜੇਪੀ ਦੇ ਵੱਡੇ ਸਿੱਖ ਚਿਹਰੇ ਮਲਵਿੰਦਰ ਸਿੰਘ ਕੰਗ ਦਾ ਨਾਂ ਵੀ ਸ਼ਾਮਲ ਹੈ।

ਬੀਜੇਪੀ ਦੇ ਲੀਡਰਾਂ ਨੂੰ ਪੰਜਾਬ ‘ਚ ਕਿਸਾਨ ਅੰਦੋਲਨਕਾਰੀ ਦੇ ਵਿਰੋਧ ਦਾ ਸਾਹਮਣਾ ਕਰਨ ਪੈ ਰਿਹਾ ਹੈ। ਇਹ ਕਿਸਾਨ ਬੀਜੇਪੀ ਦੀਆਂ ਕਈ ਤਿਰੰਗਾ ਯਾਤਰਾਵਾਂ ਵੀ ਮੁਲਤਵੀ ਕਰਵਾ ਚੁੱਕੇ ਹਨ। ਕਈ ਲੀਡਰਾਂ ਨੇ ਆਪਣੀਆਂ ਗੱਡੀਆਂ ਨਾਲ ਬੀਜੇਪੀ ਦਾ ਝੰਡੇ ਵੀ ਉਤਾਰ ਦਿੱਤੇ ਹਨ ਕਿਉਂਕਿ ਕਿਸਾਨ ਦਿਖਦਿਆਂ ਹੀ ਕਿਸਾਨ ਅੰਦੋਲਨਕਾਰੀ ਇਨ੍ਹਾਂ ਦਾ ਪਿੱਛਾ ਕਰਨ ਲੱਗਦੇ ਹਨ। ਬੀਜੇਪੀ ਦੇ ਵੱਡੇ ਲੀਡਰਾਂ ਨੂੰ ਅਕਤੂਬਰ ਦੇ ਮਹੀਨੇ ਤੋਂ ਹੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

About admin

Check Also

‘ਲੱਖਾ ਸਿਧਾਣਾ ਸਾਡਾ ਬੱਚਾ ਪਰ ਦੀਪ ਸਿੱਧੂ ਸੰਘਰਸ਼ ਦਾ ਹਿੱਸਾ ਨਹੀਂ’ – ਜਗਜੀਤ ਡੱਲੇਵਾਲ

ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਪਿੰਡ ਦੋਦਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਮਾਗਮ ਕੀਤਾ …

%d bloggers like this: