Breaking News
Home / ਵਿਦੇਸ਼ / ਚਾਰ ਸਾਲਾਂ ‘ਚ 7 ਲੱਖ ਦੇ ਕਰੀਬ ਲੋਕਾਂ ਨੇ ਛੱਡੀ ਭਾਰਤੀ ਨਾਗਰਿਕਤਾ

ਚਾਰ ਸਾਲਾਂ ‘ਚ 7 ਲੱਖ ਦੇ ਕਰੀਬ ਲੋਕਾਂ ਨੇ ਛੱਡੀ ਭਾਰਤੀ ਨਾਗਰਿਕਤਾ

ਕਮਾਲ ਆ ਇੰਨੇ ਦੇਸ਼ਭਗਤ ਫਿਰ ਵੀ ਦੇਸ਼ ਛੱਡੀ ਜਾਂਦੇ, ਸਵਾ ਕਰੋੜ ਭਾਰਤੀ ਬਣੇ ਦੂਜੇ ਦੇਸ਼ਾਂ ਦੇ ਨਾਗਰਿਕ

ਨਵੀਂ ਦਿੱਲੀ: ਹਰ ਸਾਲ ਲੱਖਾਂ ਦੀ ਗਿਣਤੀ ‘ਚ ਲੋਕ ਭਾਰਤ ਨੂੰ ਛੱਡ ਵਿਦੇਸ਼ਾਂ ‘ਚ ਜਾ ਵੱਸਦੇ ਹਨ। ਸਾਲ 2015 ਤੋਂ 2019 ਦੇ ਵਿਚਕਾਰ 6.76 ਲੱਖ ਤੋਂ ਵੱਧ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਦਿੱਤੀ ਤੇ ਦੂਜੇ ਦੇਸ਼ਾਂ ਦੀ ਨਾਗਰਿਕਤਾ ਲੈ ਲਈ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ। ਰਾਏ ਨੇ ਇਹ ਜਾਣਕਾਰੀ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

ਉਨ੍ਹਾਂ ਕਿਹਾ ਕਿ ਕੁੱਲ 1,24,99,395 ਭਾਰਤੀ ਨਾਗਰਿਕ ਦੂਜੇ ਦੇਸ਼ਾਂ ਵਿੱਚ ਰਹਿ ਰਹੇ ਹਨ। ਮੰਤਰੀ ਨੇ ਕਿਹਾ ਕਿ ਸਾਲ 2015 ਤੋਂ 2019 ਦੌਰਾਨ 6.76 ਲੱਖ ਤੋਂ ਵੱਧ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਦਿੱਤੀ ਹੈ।

ਪਿਛਲੇ ਚਾਰ ਸਾਲਾਂ ਦੀ ਗੱਲ ਕਰੀਏ ਤਾਂ ਸਾਲ 2019 ‘ਚ 1.36 ਲੱਖ, ਸਾਲ 2018 ‘ਚ 1.25 ਲੱਖ, ਸਾਲ 2017 ‘ਚ 1.28 ਲੱਖ ਤੇ ਸਾਲ 2015 ਤੇ 2016 ਦੋਵਾਂ ‘ਚ ਤਕਰੀਬਨ 1.45 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਵਿਦੇਸ਼ਾਂ ‘ਚ ਰਹਿੰਦੇ 1.24 ਕਰੋੜ ਭਾਰਤੀਆਂ ‘ਚੋਂ 37 ਲੱਖ ਓਸੀਆਈ ਕਾਰਡ ਧਾਰਕ ਹਨ।

About admin

Check Also

ਵੀਡੀਉ – ਅਮਰੀਕਾ ‘ਚ ਬਰਫੀਲੇ ਤੂਫਾਨ ਨਾਲ 21 ਮੌਤਾਂ

-ਵੈਨਕੂਵਰ-ਟਰਾਂਟੋ ‘ਚ ਘਰਾਂ ਦੀ ਮਾਰਕੀਟ ਬਹੁਤੀ ਤੱਤੀ -ਅਮਰੀਕਾ ‘ਚ ਬਰਫੀਲੇ ਤੂਫਾਨ ਨਾਲ 21 ਮੌਤਾਂ -ਗ੍ਰਿਫਤਾਰ …

%d bloggers like this: