ਅਦਾਲਤੀ ਚੱਕਰ: ਘਟਨਾ 20 ’ਚ ਬਹਿਸ 22 ’ਚ – 23 ਦਸੰਬਰ ਨੂੰ ਰੇਡੀਓ ਹੋਸਟ ਸ. ਹਰਨੇਕ ਸਿੰਘ ਉਤੇ ਹੋਏ ਹ ਮ ਲੇ ’ਚ ਗਿ੍ਰਫਤਾਰ 6 ਵਿਅਕਤੀਆਂ ਦੇ ਨਾਂਅ ਹੋਏ ਸੀ ਜਨਤਕ ਪਰ…-ਅਗਲੀ ਸੁਣਵਾਈ 14 ਅਪ੍ਰੈਲ ਨੂੰ ਅਤੇ ਟ੍ਰਾਇਲ 28 ਫਰਵਰੀ 2022
ਆਕਲੈਂਡ, 10 ਫਰਵਰੀ, 2021, -ਹਰਜਿੰਦਰ ਸਿੰਘ ਬਸਿਆਲਾ-:-ਨਿਊਜ਼ੀਲੈਂਡ ਦੇ ਰੇਡੀਓ ਹੋਸਟ ਅਤੇ ਪੰਥਕ ਮਾਮਲਿਆਂ ਉਤੇ ਆਪਣੇ ਵਿਚਾਰਾਂ ਨਾਲ ਚਰਚਾਵਾਂ ਵਿਚ ਰਹਿਣ ਵਾਲੇ ਸ. ਹਰਨੇਕ ਸਿੰਘ ਉਤੇ ਬੀਤੀ 23 ਦਸੰਬਰ ਨੂੰ ਵਾਟਲ ਡਾਊਨਜ਼ ਖੇਤਰ (ਮੈਨੁਰੇਵਾ) ਵਿਖੇ ਉਨ੍ਹਾਂ ਦੇ ਘਰ ਦੇ ਬਾਹਰ ਹੀ ਹ ਮ ਲਾ ਹੋ ਗਿਆ ਸੀ। ਉਸ ਵੇਲੇ ਉਹ ਘਰ ਪਰਤ ਰਹੇ ਸਨ। ਪੁਲਿਸ ਨੂੰ ਕਾਫੀ ਲੰਬਾ ਸਮਾਂ ਦੋ ਸ਼ੀ ਆਂ ਦੀ ਭਾਲ ਵਿਚ ਲੱਗਾ ਆਖਿਰ ਇਸ ਸਬੰਧ ਵਿਚ ਪੁਲਿਸ ਨੇ 21 ਜਨਵਰੀ 2021 ਨੂੰ ਪਹਿਲਾਂ ਪੰਜ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਸੀ ਅਤੇ ਇਕ ਹੋਰ ਛੇਵੇਂ ਨੂੰ ਬਾਅਦ ਵਿਚ ਗਿ੍ਰਫਤਾਰ ਕਰ ਲਿਆ ਸੀ।
ਇਨ੍ਹਾਂ ਦੋਸ਼ੀਆਂ ਉਤੇ ਇਰਾਦਾ ਕ ਤ ਲ ਦੇ ਦੋਸ਼ ਲਗਾਏ ਗਏ ਹਨ। ਮੈਨੁਕਾਓ ਜ਼ਿਲ੍ਹਾ ਅਦਾਲਤ ਵੱਲੋਂ ਪਹਿਲਾਂ ਇਨ੍ਹਾਂ ਦੇ ਨਾਂਅ ਗੁਪਤ ਰੱਖੇ ਗਏ ਸਨ ਪਰ ਅੱਜ ਹਾਈਕੋਰਟ ਔਕਲੈਂਡ ਦੇ ਵਿਚ ਹੋਈ ਪੇਸ਼ੀ ਦੇ ਵਿਚ ਇਹ ਨਾਂਅ ਜਨਤਕ ਕਰ ਦਿੱਤੇ ਗਏ ਸਨ, ਪਰ ਇਕ ਦੋ ਸ਼ੀ ਦੇ ਵਕੀਲ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਨਾਮ ਗੁਪਤ ਰੱਖਣ ਅਤੇ ਤਸਵੀਰ ਆਦਿ ਮੀਡੀਆ ਵਿਚ ਦੇਣ ਸਬੰਧੀ ਨੋਟਿਸ ਨਹÄ ਮਿਲਿਆ, ਇਸ ਕਰਕੇ ਨਾਂਅ ਅਜੇ ਜਨਤਕ ਨਾ ਕੀਤੇ ਜਾਣ। ਮਾਣਯੋਗ ਜੱਜ ਸਾਹਿਬ ਨੇ ਇਸ ਦੇ ਸਬੰਧ ਵਿਚ 24 ਘੰਟੇ ਦਾ ਸਮਾਂ ਦਿੱਤਾ।
ਸੋ ਹੁਣ ਕਾਨੂੰਨੀ ਤੌਰ ’ਤੇ ਇਹ ਨਾਂਅ ਕੱਲ੍ਹ ਮੀਡੀਆ ਵਿਚ ਜਾਰੀ ਕੀਤੇ ਜਾ ਸਕਦੇ ਹਨ। ਇਸ ਸਬੰਧੀ ਇਕ ਦੋਸ਼ੀ ਦੇ ਵਕੀਲ ਸ. ਰਣਵੀਰ ਸਿੰਘ ਸੰਧੂ ਹੋਰਾਂ ਕੋਲੋਂ ਵੀ ਜਾਣਕਾਰੀ ਲਈ ਗਈ ਅਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਦੋਸ਼ੀਆਂ ਦੇ ਨਾਂਅ ਕੱਲ੍ਹ ਤੱਕ ਜਨਤਕ ਕੀਤੇ ਜਾਣ ਦੀ ਸੰਭਾਵਨਾ ਹੈ। ਵਰਨਣਯੋਗ ਹੈ ਕਿ ਇਕ ਅੰਗਰੇਜ਼ੀ ਅਖਬਾਰ ਨੇ ਇਸ ਸਬੰਧੀ ਨਾਂਅ ਛਾਪ ਵੀ ਦਿੱਤੇ ਹਨ।
ਮਾਣਯੋਗ ਜੱਜ ਸਾਇਮਨ ਮੂਰੇ ਨੇ ਦੱਸਿਆ ਕਿ ਸਾਰੇ ਮੁਲਜ਼ਿਮਾਂ ਨੇ ਆਪਣੇ ਆਪ ਨੂੰ ਦੋਸ਼ੀ ਨਾ ਹੋਣ ਦੀ ਅਪੀਲ ਨੂੰ ਬਰਾਬਰ ਬਣਾਈ ਰੱਖਿਆ ਹੈ। ਬਚਾਓ ਪੱਖ ਦੇ ਵਕੀਲਾਂ ਨੇ ਵੀ ਸਮੂਹਿਕ ਰੂਪ ਵਿਚ ਇਛਾਰਾ ਕੀਤਾ ਕਿ ਮੁਲਜ਼ਿਮ ਆਪਣੇ ਆਪ ਨੂੰ ਦੋਸ਼ੀ ਨਹÄ ਮੰਨਦੇ ਹਨ। ਜੱਜ ਮੂਰੇ ਨੇ ਅਗਲੇ ਸਾਲ 28 ਫਰਵਰੀ ਨੂੰ ਟ੍ਰਾਇਲ (ਮੁਕੱਦਮਾ-ਬਹਿਸ) ਵਾਸਤੇ 4 ਹਫਤੇ ਦਾ ਸਮਾਂ ਨਿਯਤ ਕਰ ਦਿੱਤਾ ਹੈ। ਇਨ੍ਹਾਂ ਦੋਸ਼ੀਆਂ ਦੀ ਅਗਲੀ ਸੁਣਵਾਈ 14 ਅਪ੍ਰੈਲ 2021 ਨੂੰ ਹਾਈਕੋਰਟ ਔਕਲੈਂਡ ਦੇ ਵਿਚ ਹੋਵੇਗੀ।