Breaking News
Home / ਦੇਸ਼ / ਟਿਕੈਤ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ ਨੂੰ ਸਹੀ ਠਹਿਰਾਇਆ

ਟਿਕੈਤ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ ਨੂੰ ਸਹੀ ਠਹਿਰਾਇਆ

ਪਾਨੀਪਤ: ਪਾਨੀਪਤ ਟੋਲ ਪਲਾਜ਼ਾ ‘ਤੇ ਪਹੁੰਚੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ ਨੂੰ ਉੱਚਿਤ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਸਾਨਾਂ ਨੂੰ ਕੋਈ ਅਪੀਲ ਨਹੀਂ ਕੀਤੀ, ਸਗੋਂ ਉਨ੍ਹਾਂ ਨੇ ਅੰਦੋਲਨ ਨੂੰ ਪਰਜੀਵੀ ਦੱਸਿਆ ਜੋ ਬਹੁਤ ਗਲਤ ਹੈ। ਰਾਕੇਸ਼ ਟਿਕੈਤ ਨੇ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤਾਂ ਅੰਦੋਲਨ ਬਾਰੇ ਅਜਿਹਾ ਨਹੀਂ ਕਹਿਣਾ ਚਾਹੀਦਾ ਸੀ।

ਟਿਕੈਤ ਨੇ ਕਿਹਾ ਜੇਕਰ ਅੰਦੋਲਨ ਪਰਜੀਵੀ ਹੈ ਤਾਂ ਕੀ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਮਹਾਤਮਾ ਗਾਂਧੀ, ਸ਼ਹੀਦ ਭਗਤ ਸਿੰਘ ਵੀ ਪਰਜੀਵੀ ਸੀ? ਟਿਕੈਤ ਨੇ ਕਿਹਾ ਪ੍ਰਧਾਨ ਮੰਤਰੀ ਨੇ ਅੰਦੋਲਨਕਾਰੀਆਂ ਦਾ ਅਪਮਾਨ ਕੀਤਾ ਹੈ।

ਪਾਨੀਪਤ ਦੇ ਕਿਸਾਨ ਟਿਕੈਤ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਸਮਾਂ ਘੱਟ ਹੋਣ ਕਾਰਨ ਟਿਕੈਤ ਉੱਥੋਂ ਚਲੇ ਗਏ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਮੁੜ ਆਉਣਗੇ।

About admin

Check Also

ਬੀ ਬੀ ਸੀ ਲਾਈਵ ਰੇਡੀਓ ਸ਼ੋ ਵਿੱਚ ਕਾਲਰ ਨੇ ਮੋਦੀ ਨੂੰ ਬੋਲੇ ਅ ਪ ਸ਼ ਬ ਦ, ਭਗਤਾਂ ਨੇ ਟਵਿਟਰ ਤੇ ਮਚਾਈ ਹਾ ਹਾ ਕਾ ਰ

ਬੀਬੀਸੀ ਰੇਡੀਓ ਦੇ ਲਾਈਵ ਸ਼ੋਅ ਦੌਰਾਨ ਪੀਐਮ ਮੋਦੀ ਨੂੰ ਅਪਮਾਨਜਨਕ ਸ਼ਬਦ ਕਹਿਣ ਦਾ ਇੱਕ ਮਾਮਲਾ …

%d bloggers like this: