Breaking News
Home / ਵਿਸ਼ੇਸ਼ ਲੇਖ / ਮਹਾਰਾਸ਼ਟਰ ਸਰਕਾਰ ਕਰੂ ਜਾਂਚ ਕਿ ਬਾਲੀਵੁੱਡ ਤੋਂ ਭਜਪਾ ਨੇ ਕਿੰਨੇ ਪੈਸੇ ਦੇ ਕੇ ਟਵੀਟ ਕਰਾਈਆਂ ਕਿਸਾਨਾਂ ਖਿਲਾਫ

ਮਹਾਰਾਸ਼ਟਰ ਸਰਕਾਰ ਕਰੂ ਜਾਂਚ ਕਿ ਬਾਲੀਵੁੱਡ ਤੋਂ ਭਜਪਾ ਨੇ ਕਿੰਨੇ ਪੈਸੇ ਦੇ ਕੇ ਟਵੀਟ ਕਰਾਈਆਂ ਕਿਸਾਨਾਂ ਖਿਲਾਫ

ਮੁੰਬਈ: ਅਮਰੀਕੀ ਪੌਪ ਗਾਇਕਾ ਰਿਹਾਨਾ, ਸਮਾਜਕ ਕਾਰਕੁਨ ਗ੍ਰੇਟਾ ਥਨਬਰਗ, ਮੀਆ ਖ਼ਲੀਫ਼ਾ, ਮਾਡਲ ਅਮਾਂਡਾ ਸਰਨੀ ਤੇ ਔਸਕਰ ਵਿਜੇਤਾ ਅਦਾਕਾਰਾ ਸੁਜ਼ੈਨ ਸਰੈਂਡਨ ਨੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਇਹ ਸਭ ਵਿਦੇਸ਼ੀ ਹਸਤੀਆਂ ਲਗਾਤਾਰ ਕਿਸਾਨਾਂ ਦੇ ਹੱਕ ‘ਚ ਡਟੀਆਂ ਹਨ ਪਰ ਇਸ ਸਭ ਦੀ ਸ਼ੁਰੂਆਤ ਪੌਪ ਸਟਾਰ ਰਿਹਾਨਾ ਦੇ ਇੱਕ ਟਵੀਟ ਮਗਰੋਂ ਹੋਈ।

ਰਿਹਾਨਾ ਦੇ ਇੱਕ ਟਵੀਟ ਦਾ ਬਾਲੀਵੁੱਡ ਸਤਾਰਿਆਂ ਤੇ ਕ੍ਰਿਕਟ ਖਿਡਾਰੀਆਂ ਨੂੰ ਇੰਨਾ ਸੇ ਕ ਲੱਗਾ ਕੇ ਉਹ ਵੀ ਰਾਸ਼ਨ ਪਾਣੀ ਲੈ ਕੇ ਟਵਿੱਟਰ ਤੇ ਆ ਗਏ ਤੇ #IndiaTogether ਦੇ ਨਾਲ ਟਵੀਟ ਕਰਨ ਲੱਗੇ ਪਰ ਇਹ ਟਵੀਟ ਇੰਨੇ ਮਿਲਦੇ ਜੁਲਦੇ ਸੀ ਜਿਵੇਂ ਕਿਸੇ ਇੱਕ ਹੀ ਸ਼ਖਸ ਨੇ ਲਿਖੇ ਹੋਣ। ਇਸ ਮਗਰੋਂ ਹੁਣ ਮਹਾਰਾਸ਼ਟਰ ਸਰਕਾਰ ਨੇ ਇਨ੍ਹਾਂ ਟਵੀਟਸ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਇਨ੍ਹਾਂ ਟਵੀਟਸ ਲਈ ਬਾਲੀਵੁੱਡ ਸਤਾਰਿਆਂ ਦੇ ਕਾਫੀ ਅ ਲੋ ਚ ਨਾ ਵੀ ਹੋ ਰਹੀ ਹੈ।

ਕਾਂਗਰਸ ਪਾਰਟੀ ਨੇ ਬਾਲੀਵੁੱਡ ਸਤਾਰਿਆਂ ਵੱਲੋਂ ਕੀਤੇ ਗਏ ਟਵੀਟਸ ਦੀ ਪੁਲਿਸ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਕਾਂਗਰਸ ਨੇ ਇਹ ਪਤਾ ਲਾਉਣ ਲਈ ਜਾਂਚ ਦੀ ਮੰਗ ਕੀਤੀ ਸੀ ਕਿ ਕੀਤੇ ਸਰਕਾਰ ਦੇ ਪੱਖ ਵਿੱਚ ਇਹ ਬਾਲੀਵੁੱਡ ਦੇ ਟਵੀਟ ਬੀਜੇਪੀ ਸਰਕਾਰ ਦੇ ਦ ਬਾ ਅ ਹੇਠ ਤਾਂ ਨਹੀਂ?

About admin

Check Also

ਦਿਲਜੀਤ ਨੇ ਰਿਹਾਨਾ ‘ਤੇ ਗਾਇਆ ਗੀਤ, ਕੰਗਨਾ ਤੜਫੀ

ਚੰਡੀਗੜ੍ਹ: ਗਾਇਕ ਦਿਲਜੀਤ ਦੁਸਾਂਝ ਨੇ ਇੱਕ ਨਵਾਂ ਗਾਣਾ ਰਿਲੀਜ਼ ਕੀਤਾ ਹੈ। ਇਹ ਗੀਤ ਗਾਇਕਾ ਰਿਹਾਨਾ …

%d bloggers like this: