ਜੇ ਮੈਨੂੰ ਖਾਲਿਸਤਾਨੀ ਕਹਿੰਦੇ ਹਨ ਤਾਂ ਠੀਕ ਹੈ, ਮੈਨੂੰ ਖਾਲਿਸਤਾਨੀ ਹੋਣ ਤੇ ਮਾਣ ਹੈ- ਜੈਜ਼ੀ ਬੀ
ਧੰਨਭਾਗ ਮੇਰੇ, ਮੈਂ ਹੈਗਾ ਖਾਲਿਸਤਾਨੀ, ਲਾਲ ਕਿਲੇ ਤੇ ਜੋ ਹੋਇਆ ਠੀਕ ਹੋਇਆ, ਲਾਲ ਕਿਲਾ ਸਰਕਾਰ ਦਾ ਨਹੀਂ, ਲੀਜ਼ ਤੇ ਦਿੱਤਾ ਹੋਇਆ
ਜੇ ਮੈਨੂੰ ਖਾਲਿਸਤਾਨੀ ਕਹਿੰਦੇ ਹਨ ਤਾਂ ਠੀਕ ਹੈ, ਮੈਨੂੰ ਖਾਲਿਸਤਾਨੀ ਹੋਣ ਤੇ ਮਾਣ ਹੈ- ਜੈਜ਼ੀ ਬੀ pic.twitter.com/zigxAag34U
— PunjabSpectrum (@punjab_spectrum) February 7, 2021
ਅਮਰੀਕੀ ਗਾਇਕਾ ਰਿਹਾਨਾ ਅਤੇ ਸਮਾਜ ਸੇਵੀ ਗ੍ਰੇਟਾ ਥਰਨਬਰਗ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀ ਕੀਤਾ ਪੂਰੇ ਦਾ ਪੂਰਾ ਬਾਲੀਵੁੱਡ ਇਸਦਾ ਜਵਾਬ ਦੇਣ ਲਈ ਸੋਸ਼ਲ ਮੀਡੀਆ ‘ਤੇ ਪਹੁੰਚ ਗਿਆ।
Jazzy B pic.twitter.com/yuja6OYscb
— PunjabSpectrum (@punjab_spectrum) February 7, 2021
ਸਾਰੇ ਸਿਤਾਰਿਆਂ ਨੇ ਰਾਸ਼ਟਰੀ ਏਕਤਾ ਦੀ ਮੰਗ ਕਰਦਿਆਂ ਟਵੀਟ ਕੀਤੇ।ਇਸ ਵਿਚ ਅਕਸ਼ੈ ਕੁਮਾਰ ਵੀ ਸ਼ਾਮਲ ਸਨ ਪਰ ਇਨ੍ਹਾਂ ਬਾਲੀਵੁੱਡ ਅਭਿਨੇਤਾਵਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਸਖਤ ਪ੍ਰਤੀਕ੍ਰਿਆ ਦਾ ਸਾਹਮਣਾ ਕਰਨਾ ਪਿਆ ਹੈ। ਅਕਸ਼ੈ ਕੁਮਾਰ ਦੇ ਟਵੀਟ ‘ਤੇ, ਪੰਜਾਬੀ ਜੈਜ਼ੀ ਬੀ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ ਅਤੇ ਉਸਨੂੰ ਨਕਲੀ ਕਿੰਗ ਦੱਸਿਆ ਹੈ।
ਹਾਲੀਵੁੱਡ ਦੇ ਪੌਪ ਸਟਾਰ ਰਿਹਾਨਾ ਦੇ ਕਿਸਾਨੀ ਅੰਦੋਲਨ ਬਾਰੇ ਟਵੀਟ ਕਰਨ ਤੋਂ ਬਾਅਦ ਹੀ ਬਾਲੀਵੁੱਡ ਦੇ ਮਸ਼ਹੂਰ ਲੋਕ ਸੋਸ਼ਲ ਮੀਡੀਆ ‘ਤੇ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ। ਇਕ ਪਾਸੇ ਜਿੱਥੇ ਕੁਝ ਹਸਤੀਆਂ ਰਿਹਾਨਾ ਦਾ ਸਮਰਥਨ ਕਰ ਰਹੀਆਂ ਹਨ, ਉਥੇ ਹੀ ਕੁਝ ਲੋਕ ਰਿਹਾਨਾ ਦੇ ਵਿਰੋਧ ਵਿਚ ਉਤਰੇ ਹਨ।
ਇਸ ਦੌਰਾਨ ਟਵਿੱਟਰ ‘ਤੇ ਇਕ ਵਾਰ ਫਿਰ ਕੰਗਨਾ ਰਣੌਤ ਅਤੇ ਦਿਲਜੀਤ ਦੁਸਾਂਝ ਦੀ ਜੰਗ ਛਿੜ ਗਈ ਹੈ।
ਇਸ ਤੋਂ ਪਹਿਲਾਂ ਵੀ ਟਵਿਟਰ ‘ਤੇ ਕੰਗਣਾ ਅਤੇ ਦਿਲਜੀਤ ਵਿਚਾਲੇ ਕਿਸਾਨ ਅੰਦੋਲਨ ਨੂੰ ਲੈ ਕੇ ਕਾਫ਼ੀ ਬਹਿਸ ਹੋਈ ਸੀ। ਅਜਿਹੀ ਸਥਿਤੀ ਵਿੱਚ ਰਿਹਾਨਾ ਦੇ ਇੱਕ ਵਾਰ ਫਿਰ ਟਵੀਟ ਹੋਣ ਤੋਂ ਬਾਅਦ ਦੋਵਾਂ ਵਿੱਚ ਬਹਿਸ ਸ਼ੁਰੂ ਹੋ ਗਈ ਹੈ।
Who ever made this it’s on point ✊ goggle LAL QUILA for all the info! #supportfarmers #farmerprotest pic.twitter.com/NYFL8qQKCY
— Jazzy B (@jazzyb) February 7, 2021
ਪੰਜਾਬੀ ਅਦਾਕਾਰ ਦਿਲਜੀਤ ਦੁਸਾਂਝ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਨਾਂ ਲਏ ਬਿਨਾਂ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਦਿਆਂ ਉਸ ‘ਤੇ ਨਿਸ਼ਾਨਾ ਸਾਧਿਆ ਹੈ।
ਇਸਦੇ ਨਾਲ ਹੀ ਜਿੱਥੇ ਰਿਹਾਨਾ ਦੇ ਟਵੀਟ ਨੇ ਪੂਰੇ ਭਾਰਤ ‘ਚ ਖਲਬਲੀ ਮਚਾ ਦਿੱਤੀ ਹੈ, ਉਸਨੂੰ ਲੈ ਕੇ ਕਈਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਸੁਨੀਲ ਸ਼ੈਟੀ, ਅਜੇ ਦੇਵਗਨ, ਕਰਨ ਜੋਹਰ ਨੇ ਭਾਰਤ ਸਰਕਾਰ ਦਾ ਪੱਖ ਪੂਰਦਿਆਂ ਰਿਹਾਨਾ ਦੇ ਵਿਰੁੱਧ ਟਵੀਟ ਕੀਤਾ ਸੀ ਕਿ ਇਹ ਮੁੱਦਾ ਸਾਡੇ ਦੇਸ਼ ਦਾ ਹੈ ਅਸੀਂ ਇਸਨੂੰ ਆਪ ਸੁਲਝਾ ਲਵਾਂਗੇ ਤੇ ਬਾਹਰੀ ਲੋਕਾਂ ਦਾ ਇਸਦੇ ਵਿਚ ਦਖਲ ਦੇਣਾ ਸਹੀ ਨਹੀਂ ਹੈ।