Breaking News
Home / ਪੰਜਾਬ / ਕੌਮ ਅਤੇ ਧਰਮ ਦੀ ਪੱਗ ਖਾਤਿਰ ਦਹਾੜਿਆ ਦਿੱਲੀ ‘ਚ ਬੱਬਰ ਸ਼ੇਰ, ਜੱਗੀ ਬਾਬਾ ਤੋਂ ਸੁਣੋ ਪੂਰੀ ਦਾਸਤਾਨ

ਕੌਮ ਅਤੇ ਧਰਮ ਦੀ ਪੱਗ ਖਾਤਿਰ ਦਹਾੜਿਆ ਦਿੱਲੀ ‘ਚ ਬੱਬਰ ਸ਼ੇਰ, ਜੱਗੀ ਬਾਬਾ ਤੋਂ ਸੁਣੋ ਪੂਰੀ ਦਾਸਤਾਨ

ਬਰਨਾਲਾ: ਸਿੰਘੂ ਬਾਰਡਰ ‘ਤੇ ਹੋਈ ਪੱਥਰਬਾਜ਼ੀ ਮਗਰੋਂ ਨੌਜਵਾਨ ਜਗਸੀਰ ਸਿੰਘ ਜੱਗੀ (ਜੱਗੀ ਬਾਬਾ) ਕਾਫੀ ਚਰਚਾ ਵਿੱਚ ਰਿਹਾ। ਖੂਨ ਨਾਲ ਭਿੱਜੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ। ਇਸ ਦੌਰਾਨ ਲੋਕਾਂ ਨੇ ਪੁਲਿਸ ਦੇ ਤਸ਼ੱਦਦ ਦੀ ਵੀ ਖੂਬ ਅਲੋਚਨਾ ਕੀਤਾ।

ਇਸ ਘਟਨਾ ਤੋਂ ਬਾਅਦ ਦੇਸ਼ਾਂ-ਵਿਦੇਸ਼ਾਂ ਦੀਆਂ ਸਿੱਖ ਸੰਸਥਾਵਾਂ, ਜਥੇਬੰਦੀਆਂ ਤੇ ਸਥਾਨਕ ਲੋਕ ਜੱਗੀ ਬਾਬੇ ਦਾ ਸਨਮਾਨ ਕਰਨ ਲਈ ਅੱਗੇ ਆ ਰਹੇ ਹਨ। ਪਿੰਡ ਪੰਧੇਰ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਦੋ ਸਿੱਖ ਜਥੇਬੰਦੀਆਂ ਦਰਬਾਰ-ਏ-ਖਾਲਸਾ ਤੇ ਸਿੱਖ ਵਾਰੀਅਰਜ਼ ਵੱਲੋਂ ਜੱਗੀ ਬਾਬੇ ਦਾ ਸੋਨੇ ਦੇ ਮੈਡਲ ਨਾਲ ਸਨਮਾਨ ਕੀਤਾ ਗਿਆ।

ਇਸ ਦੇ ਨਾਲ ਹੀ ਪਿੰਡ ਦੀ ਪੰਚਾਇਤ ਵੱਲੋਂ ਜੱਗੀ ਬਾਬੇ ਦੇ ਪਰਿਵਾਰ ਨੂੰ ਘਰ ਬਣਾਉਣ ਲਈ 10 ਵਿਸਵੇ ਪੰਚਾਇਤੀ ਜ਼ਮੀਨ ਦਿੱਤੀ ਗਈ ਹੈ ਤੇ ਘਰ ਬਣਾਉਣ ਲਈ ਸਿੱਖ ਜਥੇਬੰਦੀਆਂ ਤੇ ਐਨਆਰਆਈ ਫ਼ੰਡ ਭੇਜ ਰਹੇ ਹਨ। ਪਿੰਡ ਵਾਸੀ ਜੱਗੀ ਬਾਬੇ ਵੱਲੋਂ ਦਿਖਾਈ ਦਲੇਰੀ ਕਾਰਨ ਉਸ ’ਤੇ ਮਾਣ ਮਹਿਸੂਸ ਕਰ ਰਹੇ ਹਨ।

ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਗਸੀਰ ਸਿੰਘ ਜੱਗੀ ਬਾਬਾ 26 ਨਵੰਬਰ ਤੋਂ ਹੀ ਦਿੱਲੀ ਵਿਖੇ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋ ਕੇ ਸੇਵਾ ਨਿਭਾਅ ਰਿਹਾ ਹੈ ਪਰ ਦਿੱਲੀ ਪੁਲਿਸ ਵੱਲੋਂ ਉਨ੍ਹਾਂ ’ਤੇ ਕੀਤਾ ਗਿਆ ਜਾਨਲੇਵਾ ਹਮ ਲਾ ਬਹੁਤ ਨਿੰਦਣਯੋਗ ਹੈ।

ਹਾਲਾਂਕਿ ਕਿ ਅਜਿਹੇ ਯੋਧਿਆਂ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਕਾਮਰੇਡ ਰਜਿੰਦਰ ਦੀਪ ਸਿੰਘ ਵਾਲਾ ਅਤੇ ਮੋਰਚੇ ਦੇ ਹੋਰ ਆਗੂਆਂ ਨੇ “ਸਰਦਾਰ ਨਹੀਂ ਗਦਾਰ” ਕਹਿ ਕੇ ਇਨ੍ਹਾਂ ਨਾਲੋਂ ਆਪਣਾ ਤੋੜ ਵਿਛੋੜਾ ਕੀਤਾ ਹੈ ਪਰ ਇਨ੍ਹਾਂ ਧਰਮੀ ਪੁਰਖਾਂ ਕਰਕੇ ਮੋਰਚਾ ਚੜ੍ਹਦੀ ਕਲਾ ਨਾਲ ਖੜ੍ਹਾ ਹੈ ਤੇ ਰਹੇਗਾ। ਸਿਰ ਚੋਂ ਚੋਂਦੇ ਖੂਨ ਵਾਲੇ ਸਿੰਘ ਨਾਲ ਗੱਲਬਾਤ ਸੁਣੋ।

About admin

Check Also

ਦੀਪ ਸਿੱਧੂ ਦੀ ਮਦੱਦ ਨਹੀਂ ਕਰਾਂਗੇ – ਬਿਕਰਮ ਮਜੀਠੀਆ, ਦੀਪ ਸਿੱਧੂ ਨੂੰ ਦੱਸਿਆ ਭਾਜਪਾ ਦਾ ਬੰਦਾ

ਚੰਡੀਗੜ੍ਹ, 2 ਮਾਰਚ 2021 – ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ …

%d bloggers like this: