Breaking News
Home / ਪੰਜਾਬ / ਸੁਝਾਅ: ਹਿੰਮਤ ਸੰਧੂ ਨੂੰ ਚਮਕੀਲੇ ਬਾਰੇ ਗੀਤ ਰੱਦ ਕਰਨਾ ਚਾਹੀਦਾ ਹੈ- ਦੇਖੋ ਵੀਡੀਉ

ਸੁਝਾਅ: ਹਿੰਮਤ ਸੰਧੂ ਨੂੰ ਚਮਕੀਲੇ ਬਾਰੇ ਗੀਤ ਰੱਦ ਕਰਨਾ ਚਾਹੀਦਾ ਹੈ- ਦੇਖੋ ਵੀਡੀਉ

ਸੁਝਾਅ: ਹਿੰਮਤ ਸੰਧੂ ਨੂੰ ਚਮਕੀਲੇ ਬਾਰੇ ਗੀਤ ਰੱਦ ਕਰਨਾ ਚਾਹੀਦਾ ਹੈ…..ਚਮਕੀਲਾ ਕੋਈ legend ਨਹੀਂ, ਗੰ ਦ ਦਾ ਟੋਕਰਾ ਸੀ।

ਹਾਲ ਹੀ ‘ਚ ਮਕਬੂਲ ਹੋਏ ਪੰਜਾਬੀ ਬੋਲੀ ਦੇ ਗਵੱਈਏ ਹਿੰਮਤ ਸੰਧੂ ਨੇ ਆਪਣੇ ਫੇਸਬੁਕ ਸਫ਼ੇ ਤੋਂ ਪੋਸਟ ਪਾਈ ਕਿ ਉਹ ਆਉਂਦੇ ਦਿਨਾਂ ‘ਚ ਚਮਕੀਲੇ ਦੇ ਬਾਰੇ ਗੀਤ ਕੱਢ ਰਿਹਾ ਹੈ। ਚਮਕੀਲਾ ਅੱਤ ਨੀਵੇਂ ਦਰਜੇ ਦਾ ਲੱਚਰ ਗਾਇਕ ਸੀ, ਜਿਸ ਦਾ ਕ ਤ ਲ ਸਿੱਖ ਸੰਘਰਸ਼ ਦੌਰਾਨ ਜੁ ਝਾ ਰੂ ਆਂ ਨੇ ਕੀਤਾ। ਇਸ ਵੀਡੀਓ ‘ਚ ਸਿੱਖ ਪੱਤਰਕਾਰ ਤੇ ਕਾਰਕੁੰਨ ਪਪਲਪ੍ਰੀਤ ਸਿੰਘ ਦਾ ਆਪਣੇ ਇੰਸਟਾਗਰਾਮ ਲਾਈਵ ਰਾਹੀਂ ਗਵੱਈਏ ਹਿੰਮਤ ਸੰਧੂ ਦੇ ਨਾਮ ਸੰਬੋਧਨ ਹੈ। ਵੀਡੀਓ ‘ਚ ਚਮਕੀਲੇ ਦੇ ਪਿਛੋਕੜ ਨੂੰ ਬਿਆਨ ਕੀਤਾ ਗਿਆ ਹੈ ਕਿ ਉਹ ਲੱਚਰ ਕਿਵੇਂ ਸੀ ਤੇ ਕਿਵੇਂ ਉਹ ਸਜ਼ਾਯੋਗ ਹੋਇਆ।

ਗਵੱਈਏ ਹਿੰਮਤ ਸੰਧੂ ਦੇ ਦੋ ਗੀਤ ਬਹੁਤ ਮਕਬੂਲ ਹੋਏ ਹਨ, ਜਿਨ੍ਹਾਂ ਨੂੰ ਯੂਟਿਊਬ ਤੋਂ ਭਾਰਤੀ ਤੰਤਰ ਨੇ ਹਟਵਾ ਦਿੱਤਾ ਹੈ। ਇਕ ਗੀਤ ਦੇ ਬੋਲ ਹਨ ” ਜੇ ਸਾਡੇ ਪੈਲ਼ੀ ‘ਚ ਬਿਗਾਨਾ ਪੈਰ ਪਾ ਗਿਆ ਦਿੱਲੀਏ, ਨੀ ਅਸੀਂ ਵੱ ਢਾਂ ਗੇ” ਤੇ ਦੂਜਾ ਗੀਤ “ਖਾੜਕੂ” ਹੈ। ਗੀਤ “ਖਾ ੜ ਕੂ” ਵਿੱਚ ਸਿੱਖ ਸਵੈਮਾਣ ਦੀ ਗੱਲ ਕੀਤੀ ਗਈ ਹੈ।

ਸਿੱਖ ਕਾਰਕੁੰਨ(Sikh Activist) ਪਪਲਪ੍ਰੀਤ ਸਿੰਘ ਨੇ ਗਵੱਈਏ ਹਿੰਮਤ ਸੰਧੂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਆਪਾ ਵਿਰੋਧੀ ਗੀਤ ਨੂੰ ਰੱਦ ਕਰੇ, ਨਹੀਂ ਤਾਂ ਲੋਕਾਂ ‘ਚ ਇਹ ਸੰਦੇਸ਼ ਦੁਬਿਧਾ ਭਰਿਆ ਹੋਵੇਗਾ ਕਿ ਗਵੱਈਆ ਸਿੱਖ ਜੁ ਝਾ ਰੂ ਆਂ ਦਾ ਪ੍ਰਸੰਸਕ ਹੈ ਤੇ ਉਸੇ ਸਮੇਂ ਲੱਚਰ ਚਮਕੀਲੇ ਦਾ ਪ੍ਰਸੰਸਕ ਵੀ ਹੈ।

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: