Breaking News
Home / ਦੇਸ਼ / ਵੀਡੀਉ- ਗਲੇਸ਼ੀਅਰ ਟੱੁਟਣ ਕਾਰਨ ਵੱਡੀ ਤ ਬਾ ਹੀ, ਕਾਨਪੁਰ ਤੋਂ ਵਾਰਾਨਸੀ ਤੱਕ ਅਲਰਟ

ਵੀਡੀਉ- ਗਲੇਸ਼ੀਅਰ ਟੱੁਟਣ ਕਾਰਨ ਵੱਡੀ ਤ ਬਾ ਹੀ, ਕਾਨਪੁਰ ਤੋਂ ਵਾਰਾਨਸੀ ਤੱਕ ਅਲਰਟ

ਚਮੋਲੀ, 7 ਫਰਵਰੀ – ਉਤਰਾਖੰਡ ਦੇ ਚਮੋਲੀ ਵਿਚ ਗਲੇਸ਼ੀਅਰ ਟੱੁਟਣ ਕਾਰਨ ਵੱਡੀ ਤ ਬਾ ਹੀ ਮਚੀ ਹੈ। ਇਸ ਸੰਕਟ ਤੋਂ ਬਾਅਦ ਯੂਪੀ ’ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਗੰਗਾ ਕਿਨਾਰੇ ਵਾਲੇ ਜ਼ਿਲਿ੍ਹਆਂ ’ਚ ਪ੍ਰਸ਼ਾਸਨ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। ਯੂਪੀ ਦੇ ਬਿਜਨੌਰ, ਕਨੌਜ, ਫ਼ਤਿਹਗੜ੍ਹ, ਪ੍ਰਯਾਗਰਾਜ, ਕਾਨਪੁਰ, ਮਿਰਜ਼ਾਪੁਰ ਤੇ ਵਾਰਾਨਸੀ ’ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਉੱਤਰਾਖੰਡ ਦੇ ਡੀ.ਜੀ.ਪੀ. ਅਸ਼ੋਕ ਕੁਮਾਰ ਨੇ ਦੱਸਿਆ ਕਿ ਤਪੋਵਨ ਡੈਮ ‘ਚ ਫਸੇ 16 ਲੋਕਾਂ ਨੂੰ ਪੁਲਿਸ ਵਲੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।ਉੱਤਰਾਖੰਡ ‘ਚ ਕੁਦਰਤੀ ਆਫ਼ਤ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਉੱਤਰਾਖੰਡ ਦੇ ਨਾਲ ਖੜ੍ਹਾ ਹੈ। ਮੈਂ ਹਰ ਕਿਸੇ ਦੀ ਸੁਰੱਖਿਆ ਲਈ ਅਰਦਾਸ ਕਰਦਾ ਹਾਂ। ਮੈਂ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹਾਂ।

ਉੱਤਰਾਖੰਡ ‘ਚ ਕੁਦਰਤੀ ਆਫ਼ਤ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸੀ.ਐਮ. ਤ੍ਰਿਵੇਂਦਰ ਸਿੰਘ ਰਾਵਤ, ਡੀ.ਜੀ. ਆਈ.ਟੀ.ਬੀ.ਪੀ. ਅਤੇ ਡੀ.ਜੀ. ਐਨ.ਡੀ.ਆਰ.ਐਫ. ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਵ ਭੂਮੀ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।

About admin

Check Also

ਦਿਸ਼ਾ ਰਾਵੀ ਦੀ ਜ਼ਮਾਨਤ ਮਨਜ਼ੂਰ ਕਰਨ ਮੌਕੇ ਜੱਜ ਵੱਲੋਂ ਪੁਲਿਸ ਖਿਲਾਫ ਕੀਤੀਆਂ ਅਹਿਮ ਟਿੱਪਣੀਆਂ ਪੜ੍ਹੋ

ਵਾਤਾਵਰਨ ਕਾਰਕੁੰਨ ‘ਦਿਸ਼ਾ ਰਾਵੀ’ (22), ਜਿਸ ਨੂੰ ਕਿਸਾਨ ਅੰਦੋਲਨ ਨਾਲ ਸੰਬੰਧਿਤ ਇੰਟਰਨੈਟ ‘ਟੂਲ ਕਿੱਟ’ ਸਾਂਝੀ …

%d bloggers like this: