ਕਿਤੇ ਹਰਪਾਲ ਸੰਘਾ ਦੇ ਸਸਪੈਂਡ ਕੀਤੇ ਜਾਣ ਦਾ ਕਾਰਨ ਸ਼ਹੀਦ ਨਵਰੀਤ ਸਿੰਘ ਅਤੇ ਸੰਘੇ ਵੱਲੋਂ ਪੈਸਿਆਂ ਦਾ ਹਿਸਾਬ ਮੰਗਣਾ ਤਾਂ ਨਹੀਂ!
ਅੱਜ ਅਜ਼ਾਦ ਕਿਸਾਨ ਮੋਰਚਾ, ਦੁਆਬਾ ਦੇ ਹਰਪਾਲ ਸੰਘਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਉਸਨੂੰ 31 ਮੈਂਬਰਾਂ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਇਸਦਾ ਕਾਰਨ ਤੁਸੀਂ ਵੱਡੇ ਆਗੂਆਂ ਤੋਂ ਪੁਛ ਸਕਦੇ ਹੋ।
ਕੀ ਹਰਪਾਲ ਸੰਘੇ ਨੂੰ ਕਮੇਟੀ ‘ਚ ਬਾਹਰ ਕੀਤੇ ਜਾਣ ਦਾ ਕਾਰਨ, ਉਸ ਵੱਲੋਂ ਪਿਛਲਾ ਦਿਨੀਂ ਸ਼ਹੀਦ ਨਵਰੀਤ ਸਿੰਘ ਦੇ ਹੱਕ ਵਿਚ ਸ਼ਰੇਆਮ ਨਿਤਰ ਕੇ ਇਹ ਕਹਿਣਾ ਕਿ ਨਵਰੀਤ ਸਿੰਘ ਦਿਲੀ ਪੁਲਿਸ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਇਆ ਹੈ, ਤਾਂ ਨਹੀਂ!
ਲਓ ਜੀ ਪੰਜਾਬੀਅਤ ਦੀ ਇਮਾਨਦਾਰੀ ਨਾਲ ਗੱਲ ਕਰਨ ਵਾਲਾ ਸੰਯੁਕਤ ਮੋਰਚੇ ਦਾ ਇਕ ਇਮਾਨਦਾਰ ਆਗੂ ਹਰਪਾਲ ਸਿੰਘ ਸੰਘਾ ਮੁਅੱਤਲ…. ਵਾਹਿਗੁਰੂ ਇਹਨਾਂ ਨੂੰ ਸੁਮੱਤ ਬਖਸ਼ੇ ਅਤੇ ਇਹ ਇਸ ਆਗੂ ਨੂੰ ਦੁਬਾਰਾ ਮੋਰਚੇ ਵਿੱਚ ਸ਼ਾਮਿਲ ਕਰਨ। pic.twitter.com/Y6ytfCUywR
— Punjab Spectrum (@PunjabSpectrum) February 6, 2021
ਅਜ਼ਾਦ ਕਿਸਾਨ ਮੋਰਚੇ ਵੱਲੋਂ ਇਸ ਸੰਬੰਧੀ ਬਕਾਇਦਾ ਤੌਰ ‘ਤੇ ਪ੍ਰੈਸ ਨੋਟ ਜਾਰੀ ਕੀਤਾ ਗਿਆ।
ਦਸ ਦੇਈਏ ਕਿ ਸ਼ਹੀਦ ਨਵਰੀਤ ਸਿੰਘ ਦੀ ਸ਼ਹਾਦਤ ਨੂੰ ਲੈਕੇ ਵੀ 31 ਜਥੇਬੰਦੀਆਂ ਵਿਚ ਅੰਦਰੂਨੀ ਕਸ਼ਮਕਸ਼ ਚਲਦੀ ਰਹੀ। 26 ਜਨਵਰੀ ਨੂੰ ਜੇਲ ਜਾਣ ਵਾਲਿਆਂ, ਗੁੰਮ ਹੋ ਜਾਣ ਵਾਲਿਆਂ, ਪੁਲਿਸ ਦੀ ਕੁਟ ਦਾ ਸ਼ਿਕਾਰ ਹੋਣ ਵਾਲਿਆਂ ਤੇ ਸ਼ਹੀਦ ਹੋ ਜਾਣ ਵਾਲਿਆਂ ਨੂੰ ਸਟੇਜ ਤੋਂ ਸਟੇਟ ਦੇ ਦੱਲੇ ਤੱਕ ਕਿਹਾ ਗਿਆ।
ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ ਦੀਆਂ ਫੇਸਬੁਕਾਂ ਵਾਲਾਂ ਅਜ ਵੀ ਸ਼ਹੀਦ ਨਵਰੀਤ ਸਿੰਘ ਲਈ ਸ਼ੋਕ ਸੰਦੇਸ਼ਾਂ ਯਾ ਯਾਦ ਪੱਤਰਾਂ ਤੋਂ ਸੱਖਣੀਆਂ ਨੇ।
ਦੂਸਰਾ ਵੱਡਾ ਕਾਰਨ ਭਰੋਸੇਯੋਗ ਸੂਤਰਾਂ ਤੋਂ ਪਤਾ ਲਗਿਆ ਹੈ ਕਿ ਹਰਪਾਲ ਸੰਘੇ ਨੇ ਸੁਯੰਕਤ ਮੋਰਚੇ ਨੂੰ ਆਏਂ ਪੈਸਿਆਂ ਦਾ ਹਿਸਾਬ ਮੰਗ ਲਿਆ ਸੀ। ਜਿਸ ਕਾਰਨ ਉਸਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ।
#ਮਹਿਕਮਾ_ਪੰਜਾਬੀ