ਦੀਪ ਸਿੱਧੂ ਦੀ ਪੂਰੀ ਹਿਮਾਇਤ ਕਰਦੇ ਹਾਂ: ਪਪਲਪ੍ਰੀਤ ਸਿੰਘ
ਸਿਆਸੀ ਮੌਕਾਪ੍ਰਸਤਾਂ ਤੋਂ ਵਿੱਥ ਬਣਾਵੇ ਰਿਕੇਸ਼ ਟਿਕੈਤ: ਪਪਲਪ੍ਰੀਤ ਸਿੰਘ
ਕਿਸਾਨ ਸੰਘਰਸ਼ ਖਿਲਾਫ਼ ਖੜ੍ਹੇ ਬਾਲੀਵੁੱਡ ਅਤੇ ਯੂਨੀਅਨ ਆਗੂਆਂ ਦੀ ਰਣਨੀਤੀ ਬਾਰੇ ਪੜਚੋਲ
ਸਿੱਖ ਕਾਰਕੁੰਨ ਪਪਲਪ੍ਰੀਤ ਸਿੰਘ ਵਲੋੰ ਵਿਦਿਆਰਥੀ ਆਗੂ ਜੁਝਾਰ ਸਿੰਘ ਨਾਲ ਕੀਤੀ ਗੱਲਬਾਤ
ਇਹ ਗੁਰੂ ਮਹਾਰਾਜ ਦੀ ਕਲਾ ਹੀ ਵਰਤ ਰਹੀ ਹੈ: ਜੇਕਰ ਉਸ ਦਿਨ ਮਾਰਚ ਕੱਢ ਕੇ ਵਾਪਸ ਆ ਜਾਂਦੇ ਤਾਂ ਅਗਲੇ ਦਿਨ ਤੱਕ ਹੀ ਗੱਲ ਆਈ ਗਈ ਹੋ ਜਾਣੀ ਸੀ। ਲਾਲ ਕਿਲ੍ਹੇ ਤੇ ਜਾਣ ਨਾਲ ਸਰਕਾਰ ਨੇ ਸੰਘਰਸ਼ ਨੂੰ ਦਬਾਉਣ ਵਾਲੇ ਫੈਸਲੇ ਲਏ। ਇੰਟਰਨੈੱਟ ਤੇ ਟਵਿੱਟਰ ਖਾਤੇ ਬੰਦ ਕਰ ਦਿੱਤੇ ਅਤੇ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦਿੱਲੀ ਦੀਆਂ ਸੜਕਾਂ ਤੇ ਕੰਧਾਂ ਉਸਾਰ ਕੇ ਕਿਲਾ ਬੰ ਦੀ ਕੀਤੀ ਗਈ ਤੇ ਪੁਲਿਸ ਨੇ ਲੋਕਾਂ ਤੇ ਜ ਬ ਰ ਕੀਤਾ।
ਇਹ ਖ਼ਬਰਾਂ ਪੂਰੀ ਦੁਨੀਆਂ’ਚ ਗਈਆਂ ਜਿਸ ਕਾਰਨ “ਰਿਹਾਨਾ” ਸਮੇਤ ਹੋਰ ਬਹੁਤ ਸਾਰੇ ਸੁਪਰ ਸਟਾਰ ਤੇ ਖਿਡਾਰੀ ਕਿਸਾਨ ਸੰਘਰਸ਼ ਦੀ ਹਮਾਇਤ’ਚ ਆ ਗਏ। ਜਦੋਂ ਨਿਸ਼ਾਨ ਸਾਹਿਬ ਝੂਲ ਜਾਵੇ ਉਦੋਂ ਚੜਾਦੀ ਕਲਾ ਹੀ ਹੋਣੀ ਹੁੰਦੀ ਹੈ। ਜਿਨ੍ਹਾਂ ਨੂੰ ਗੁਰੂ ਤੇ ਯਕੀਨ ਨਹੀਂ ਉਹ ਹੀਣ ਭਾਵਨਾ’ਚ ਆਪਣੇ ਅੰਦਰ ਹੀ ਨੁਕਸ ਲੱਭਣ ਲੱਗ ਜਾਂਦੇ ਹਨ। ਜਿਹੜੇ ਰੌਲਾ ਪਾ ਰਹੇ ਸੀ ਕਿ ਸਾਡੇ ਮਾਰਚ ਦੀ ਖ਼ਬਰ ਦੁਨੀਆਂ’ਚ ਜਾਣੀ ਸੀ। ਉਹ ਸਿਰਫ਼ ਤੁਹਾਡੀ ਕਲਪਨਾ ਸੀ; ਪਰ ਆਹ ਦੇਖ ਲਵੋ ਗੁਰੂ ਮਹਾਰਾਜ ਨੇ ਕਲਾ ਵਰਤਾ ਦਿੱਤੀ। ਜਿਹੜੀ ਹਮਾਇਤ ਕਿਸੇ ਨੇ ਸੋਚਿਆ ਵੀ ਨਹੀੰ ਹੋਣਾ ਸਾਡੇ ਸੰਘਰਸ਼ ਨੂੰ ਉਹ ਹਮਾਇਤ ਬਖ਼ਸ਼ ਦਿੱਤੀ। ਗੁਰੂ ਸਾਹਿਬ ਅਤੇ ਗੁਰੂ ਕੇ ਨਿਸ਼ਾਨਾਂ ਉੱਤੇ ਯਕੀਨ ਤੇ ਭਰੋਸਾ ਰੱਖਿਆ ਕਰੋ। ਜਿੱਤ ਇਹਨਾਂ ਨਿਸ਼ਾਨਾਂ ਹੇਠ ਹੀ ਹੋਣੀ ਹੈ।
– ਸਤਵੰਤ ਸਿੰਘ