Breaking News
Home / ਦੇਸ਼ / ਦਿੱਲੀ ਪੁਲਿਸ ਨੇ ਗ੍ਰੇਟਾ ਥੁਨਬਰਗ ਖਿਲਾਫ ਮਾਮਲਾ ਕੀਤਾ ਦਰਜ, ਗ੍ਰੇਟਾ ਨੇ ਵੀ ਦਿੱਤਾ ਜਵਾਬ, ਕਿਹਾ ਮੈਂ ਕਿਸਾਨਾਂ ਦੇ ਨਾਲ

ਦਿੱਲੀ ਪੁਲਿਸ ਨੇ ਗ੍ਰੇਟਾ ਥੁਨਬਰਗ ਖਿਲਾਫ ਮਾਮਲਾ ਕੀਤਾ ਦਰਜ, ਗ੍ਰੇਟਾ ਨੇ ਵੀ ਦਿੱਤਾ ਜਵਾਬ, ਕਿਹਾ ਮੈਂ ਕਿਸਾਨਾਂ ਦੇ ਨਾਲ

ਨਵੀਂ ਦਿੱਲੀ, 4 ਫਰਵਰੀ – ਕਿਸਾਨ ਅੰਦੋਲਨ ਨੂੰ ਲੈ ਕੇ ਕਈ ਅੰਤਰਰਾਸ਼ਟਰੀ ਹਸਤੀਆਂ ਵਲੋਂ ਸਮਰਥਨ ਦਿੱਤਾ ਗਿਆ। ਇਸ ਵਿਚਕਾਰ ਸਵੀਡਨ ਦੀ ਰਹਿਣ ਵਾਤਾਵਰਨ ਪ੍ਰੇਮੀ ਤੇ ਵਰਕਰ ਗ੍ਰੇਟਾ ਥੁਨਬਰਗ ਖਿਲਾਫ ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦਿੱਲੀ ਪੁਲਿਸ ਨੇ ਉਨ੍ਹਾਂ ਖਿਲਾਫ ਭ ੜ ਕਾ ਉ ਟਵੀਟ ਕਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ।ਦਿੱਲੀ ਪੁਲਿਸ ਨੇ ਗ੍ਰੇਟਾ ਥੁਨਬਰਗ ਖਿਲਾਫ ਮਾਮਲਾ ਕੀਤਾ ਦਰਜ, ਗ੍ਰੇਟਾ ਨੇ ਵੀ ਦਿੱਤਾ ਜਵਾਬ, ਕਿਹਾ ਮੈਂ ਕਿਸਾਨਾਂ ਦੇ ਨਾਲ


ਇਹ ਗੁਰੂ ਮਹਾਰਾਜ ਦੀ ਕਲਾ ਹੀ ਵਰਤ ਰਹੀ ਹੈ: ਜੇਕਰ ਉਸ ਦਿਨ ਮਾਰਚ ਕੱਢ ਕੇ ਵਾਪਸ ਆ ਜਾਂਦੇ ਤਾਂ ਅਗਲੇ ਦਿਨ ਤੱਕ ਹੀ ਗੱਲ ਆਈ ਗਈ ਹੋ ਜਾਣੀ ਸੀ। ਲਾਲ ਕਿਲ੍ਹੇ ਤੇ ਜਾਣ ਨਾਲ ਸਰਕਾਰ ਨੇ ਸੰਘਰਸ਼ ਨੂੰ ਦਬਾਉਣ ਵਾਲੇ ਫੈਸਲੇ ਲਏ। ਇੰਟਰਨੈੱਟ ਤੇ ਟਵਿੱਟਰ ਖਾਤੇ ਬੰਦ ਕਰ ਦਿੱਤੇ ਅਤੇ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦਿੱਲੀ ਦੀਆਂ ਸੜਕਾਂ ਤੇ ਕੰਧਾਂ ਉਸਾਰ ਕੇ ਕਿ ਲਾ ਬੰ ਦੀ ਕੀਤੀ ਗਈ ਤੇ ਪੁਲਿਸ ਨੇ ਲੋਕਾਂ ਤੇ ਜ ਬ ਰ ਕੀਤਾ।


ਇਹ ਖ਼ਬਰਾਂ ਪੂਰੀ ਦੁਨੀਆਂ’ਚ ਗਈਆਂ ਜਿਸ ਕਾਰਨ “ਰਿਹਾਨਾ” ਸਮੇਤ ਹੋਰ ਬਹੁਤ ਸਾਰੇ ਸੁਪਰ ਸਟਾਰ ਤੇ ਖਿਡਾਰੀ ਕਿਸਾਨ ਸੰਘਰਸ਼ ਦੀ ਹਮਾਇਤ’ਚ ਆ ਗਏ। ਜਦੋਂ ਨਿਸ਼ਾਨ ਸਾਹਿਬ ਝੂਲ ਜਾਵੇ ਉਦੋਂ ਚੜਾਦੀ ਕਲਾ ਹੀ ਹੋਣੀ ਹੁੰਦੀ ਹੈ। ਜਿਨ੍ਹਾਂ ਨੂੰ ਗੁਰੂ ਤੇ ਯਕੀਨ ਨਹੀਂ ਉਹ ਹੀਣ ਭਾਵਨਾ’ਚ ਆਪਣੇ ਅੰਦਰ ਹੀ ਨੁਕਸ ਲੱਭਣ ਲੱਗ ਜਾਂਦੇ ਹਨ। ਜਿਹੜੇ ਰੌਲਾ ਪਾ ਰਹੇ ਸੀ ਕਿ ਸਾਡੇ ਮਾਰਚ ਦੀ ਖ਼ਬਰ ਦੁਨੀਆਂ’ਚ ਜਾਣੀ ਸੀ। ਉਹ ਸਿਰਫ਼ ਤੁਹਾਡੀ ਕਲਪਨਾ ਸੀ; ਪਰ ਆਹ ਦੇਖ ਲਵੋ ਗੁਰੂ ਮਹਾਰਾਜ ਨੇ ਕਲਾ ਵਰਤਾ ਦਿੱਤੀ। ਜਿਹੜੀ ਹਮਾਇਤ ਕਿਸੇ ਨੇ ਸੋਚਿਆ ਵੀ ਨਹੀੰ ਹੋਣਾ ਸਾਡੇ ਸੰਘਰਸ਼ ਨੂੰ ਉਹ ਹਮਾਇਤ ਬਖ਼ਸ਼ ਦਿੱਤੀ। ਗੁਰੂ ਸਾਹਿਬ ਅਤੇ ਗੁਰੂ ਕੇ ਨਿਸ਼ਾਨਾਂ ਉੱਤੇ ਯਕੀਨ ਤੇ ਭਰੋਸਾ ਰੱਖਿਆ ਕਰੋ। ਜਿੱਤ ਇਹਨਾਂ ਨਿਸ਼ਾਨਾਂ ਹੇਠ ਹੀ ਹੋਣੀ ਹੈ।
– ਸਤਵੰਤ ਸਿੰਘ

ਕਿਸਾਨ ਅੰਦੋਲਨ ਦਾ ਸੇਕ ਪਹੁੰਚਣ ਤੋਂ ਬਾਅਦ ਬਾਲੀਵੁੱਡ ਸਿਤਾਰੇ ਵੀ ਇਸ ਅੰਦੋਲਨ ਦੇ ਪੱਖ ਅਤੇ ਵਿਰੋਧ ‘ਚ ਖੜ੍ਹੇ ਨਜ਼ਰ ਆਏ | ਜਿੱਥੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਅਜੈ ਦੇਵਗਨ ਆਦਿ ਸਰਕਾਰ ਦਾ ਪੱਖ ਲੈ ਕੇ ਮਾਮਲੇ ਨੂੰ ਮਿਲ ਬੈਠ ਕੇ ਸੁਲਝਾਉਣ ਦੀ ਕਵਾਇਦ ਦਾ ਸਮਰਥਨ ਕਰਦੇ ਨਜ਼ਰ ਆਏ, ਉੱਥੇ ਆਪਣੇ ਤਿੱਖੇ ਬੋਲਾਂ ਲਈ ਜਾਣੀ ਜਾਂਦੀ ਅਦਾਕਾਰਾ ਕੰਗਨਾ ਰਣੌਤ ਵਲੋਂ ਕਿਸਾਨਾਂ ਨੂੰ ਅੱਤਵਾਦੀ ਕਹਿ ਕੇ ਸੰਬੋਧਨ ਕਰਨ ਨਾਲ ਪਾਏ ਟਵੀਟ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਅਤੇ ਸੋਸ਼ਲ ਮੀਡੀਆ ‘ਤੇ ਹੀ ਕੰਗਨਾ ਰਣੌਤ ਅਤੇ ਗਾਇਕ ਦਿਲਜੀਤ ਦੁਸਾਂਝ ਦਰਮਿਆਨ ਸ਼ਬਦੀ ਜੰਗ ਵੀ ਛਿੜ ਗਈ, ਜਦਕਿ ਦਿਲਜੀਤ ਦੋਸਾਂਝ ਤੋਂ ਇਲਾਵਾ ਸਵਰਾ ਭਾਸਕਰ, ਪੰਜਾਬੀ ਗਾਇਕ ਜੈਜ ਧਾਮੀ ਜਿਹੇ ਕਈ ਹੋਰ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਨਜ਼ਰ ਆਏ | ਇਸ ਦੌਰਾਨ ਦਿਲਜੀਤ ਦੁਸਾਂਝ ਵਲੋਂ ਰਿਹਾਨਾ ਲਈ ਗਾਏ ਅਤੇ ਰਾਜ ਰਣਜੋਧ ਵਲੋਂ ਲਿਖੇ ਗਾਣੇ ‘ਰੀਰੀ’ ਨੂੰ ਆਪਣੇ ਯੂਟਿਊਬ ਚੈਨਲ ‘ਤੇ ਵੀ ਪਾ ਦਿੱਤਾ ਗਿਆ ਹੈ |


ਅਕਸ਼ੈ ਕੁਮਾਰ ਨੇ ਕਿਸਾਨ ਨੂੰ ਦੇਸ਼ ਦਾ ਅਹਿਮ ਹਿੱਸਾ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਮਾਮਲਿਆਂ ਦਾ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ | ਕੁਮਾਰ ਨੇ ਮਿਲ ਬੈਠ ਕੇ ਹੱਲ ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਵੰਡ ਪਾਉਣ ਵਾਲਿਆਂ ਦੀਆਂ ਗੱਲਾਂ ‘ਤੇ ਧਿਆਨ ਨਾ ਦੇਣ ਨੂੰ ਕਿਹਾ | ਅਜੈ ਦੇਵਗਨ ਨੇ ਵੀ ਭਾਰਤ ਜਾਂ ਭਾਰਤੀ ਨੀਤੀਆਂ ਖ਼ਿਲਾਫ਼ ਕਿਸੇ ਵੀ ਝੂਠੇ ਪ੍ਰੋਪੇਗੰਡਾ ਦੇ ਚੱਕਰ ‘ਚ ਨਾ ਫਸਣ ਦੀ ਅਪੀਲ ਕਰਦਿਆਂ ਇਕਜੁੱਟ ਹੋਣ ਨੂੰ ਕਿਹਾ |


ਦੂਜੇ ਪਾਸੇ ਸਵਰਾ ਭਾਸਕਰ, ਦਲਜੀਤ ਦੁਸਾਂਝ, ਜ਼ੋਰਾ ਰੰਧਾਵਾ ਅਤੇ ਜੈਜ ਧਾਮੀ ਨੇ ਅੰਤਰਰਾਸ਼ਟਰੀ ਸ਼ਖ਼ਸੀਅਤਾਂ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦੀ ਖੁੱਲ੍ਹੇ ਦਿਲ ਨਾਲ ਸ਼ਲਾਘਾ ਕੀਤੀ | ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਗ੍ਰਹਿ ਮੰਤਰਾਲੇ ਦੇ ਟਵੀਟ ਨੂੰ ਹੈਸ਼ਟੈਗ ਕਰਦਿਆਂ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ |

ਵਿਦੇਸ਼ੀ ਤਾਕਤਾਂ ਸਿਰਫ ਦੇਖ ਸਕਦੀਆਂ ਹਨ ਪਰ ਹਿੱਸਾ ਨਹੀਂ ਲੈ ਸਕਦੀਆਂ | ਭਾਰਤ ਨੂੰ ਭਾਰਤੀ ਜਾਣਦੇ ਹਨ ਤੇ ਭਾਰਤ ‘ਤੇ ਫੈਸਲਾ ਭਾਰਤੀਆਂ ਨੂੰ ਲੈਣਾ ਚਾਹੀਦਾ ਹੈ | ਆਉ ਇਕ ਰਾਸ਼ਟਰ ਦੇ ਤੌਰ ‘ਤੇ ਇਕਜੁੱਟ ਰਹੀਏ |

About admin

Check Also

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ …

%d bloggers like this: