Breaking News
Home / ਪੰਜਾਬ / ਜ਼ੈਜ਼ੀ ਬੀ ਨੇ ਕਿਸਾਨਾਂ ਖਿਲਾਫ ਬੋਲਣ ਵਾਲੇ ਕੱਲੇ ਕੱਲੇ ਬਾਲੀਵੁੱਡ ਐਕਟਰ ਅਤੇ ਕ੍ਰਿਕਟਰ ਦੀ ਬਣਾਈ ਰੇਲ

ਜ਼ੈਜ਼ੀ ਬੀ ਨੇ ਕਿਸਾਨਾਂ ਖਿਲਾਫ ਬੋਲਣ ਵਾਲੇ ਕੱਲੇ ਕੱਲੇ ਬਾਲੀਵੁੱਡ ਐਕਟਰ ਅਤੇ ਕ੍ਰਿਕਟਰ ਦੀ ਬਣਾਈ ਰੇਲ

ਜ਼ੈਜ਼ੀ ਬੀ ਨੇ ਕਿਸਾਨਾਂ ਖਿਲਾਫ ਬੋਲਣ ਵਾਲੇ ਕੱਲੇ ਕੱਲੇ ਬਾਲੀਵੁੱਡ ਐਕਟਰ ਅਤੇ ਕ੍ਰਿਕਟਰ ਦੀ ਬਣਾਈ ਰੇਲ, ਯੁਵਰਾਜ ਸਿੰਘ ਨੂੰ ਕੀ ਕਿਹਾ ਦੇਖੋ

ਪੰਜਾਬੀ ਗਾਇਕ ਜੈਜੀ ਬੈੰਸ ਨੇ ਬਹੁਤ ਜੁਅਰਤ ਨਾਲ ਬਾਲੀਵੁੱਡ ਦੇ ਕਲਾਕਾਰਾਂ ਨੂੰ ਲਲਕਾਰ ਕੇ ਲਾਹਨਤਾਂ ਪਾਈਆਂ ਹਨ। ਅੰਤਰਰਾਸ਼ਟਰੀ ਪ੍ਰਸਿਧੀ ਵਾਲੇ ਗਾਇਕ ਕਲਾਕਾਰ ਜੈਜੀ ਬੈੰਸ ਵਧਾਈ ਦਾ ਪਾਤਰ ਹੈ।


ਕਿਸਾਨ ਦੇ ਪੁੱਤ ਜੈਜ਼ੀ ਬੀ ਨੇ ਸਚਿਨ ਤੇਦਲੁਕਰ, ਵਿਰਾਟ ਕੋਹਲੀ, ਅਕਸ਼ੈ ਕੁਮਾਰ, ਅਜੈ ਦੇਵਗਨ, ਕਰਨ ਜੌਹਰ, ਸੁਨੀਲ ਸ਼ੈਟੀ ਤੇ ਬਾਲੀਵੁੱਡ ਦੀਆਂ ਕਈ ਹੋਰ ਸ਼ਖ਼ਸੀਅਤਾਂ ਨੂੰ ਘੇਰ ਕੇ ਟਵਿਟਰ ‘ਤੇ ਆਹੂ ਲਾਹੇ ਹਨ।
ਇਹ ਚੁੱਪ ਬੈਠੇ ਸੰਘੀ ਕੱਲ ਇੱਕਦਮ ਖੁੱਡਾਂ ‘ਚੋਂ ਬਾਹਰ ਨਿਕਲੇ ਜਦ ਕਿਸਾਨ ਮੋਰਚੇ ਦੀ ਗੱਲ ਹਾਲੀਵੁੱਡ ਨੇ ਚੁੱਕ ਲਈ।

ਅੰਤਰਾਸ਼ਟਰੀ ਪੱਧਰ ‘ਤੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਉੱਠਣ ਮਗਰੋਂ ਬਾਲੀਵੁੱਡ ਨੇ ਕੌਮਾਂਤਰੀ ਹਸਤੀਆਂ ਨੂੰ ਨੂੰ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਕੱਲ੍ਹ ਤੋਂ ਸੋਸ਼ਲ ਮੀਡੀਆ ‘ਤੇ ਕਲਾਕਾਰਾਂ ਦੀ ਟਵਿੱਟਰ ਵਾਰ ਜਾਰੀ ਹੈ।


ਇਸ ਸਿਲਸਿਲੇ ‘ਚ ਅਕਸ਼ੈ ਕੁਮਾਰ ਨੇ ਵੀ ਟਵੀਟ ਕੀਤਾ ਤੇ ਕਿਹਾ, “ਕਿਸਾਨ ਦੇਸ਼ ਦਾ ਬਹੁਤ ਅਹਿਮ ਹਿੱਸਾ ਹਨ। ਉਨ੍ਹਾਂ ਦੇ ਮਸਲਿਆਂ ਨੂੰ ਸੁਲਝਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਇਹ ਨਜ਼ਰ ਵੀ ਆ ਰਿਹਾ ਹੈ। ਆਓ ਆਪਾਂ ਇੱਕ ਸੁਖਾਵੇਂ ਹੱਲ ਦਾ ਸਮਰਥਨ ਕਰੀਏ, ਵੰਡ ਪਾਉਣ ਵਾਲੀਆਂ ਗੱਲਾਂ ਵੱਲ ਧਿਆਨ ਨਾ ਦੇਈਏ।”


ਇਸ ਤੋਂ ਬਾਅਦ ਪੰਜਾਬੀ ਕਲਾਕਾਰ ਜੈਜ਼ੀ ਬੀ (Jazzy B) ਨੇ ਅਕਸ਼ੈ ਕੁਮਾਰ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਅਕਸ਼ੈ ਕੁਮਾਰ ਨੂੰ ਫੇਕ ਕਿੰਗ ਕਿਹਾ ਹੈ। ਅਕਸ਼ੈ ਕੁਮਾਰ ਦੇ ਟਵੀਟ ‘ਤੇ ਜੈਜ਼ੀ ਬੀ ਨੇ ਟਿੱਪਣੀ ਕੀਤੀ ਤੇ ਲਿਖਿਆ,’ ਵਾਹ ਜੀ ਵਾਹ, ਭਾਈ ਤੁਸੀਂ ਹੁਣ ਟਵੀਟ ਕਰ ਰਹੇ ਹੋ! ਕਿਸਾਨ ਦੋ ਮਹੀਨਿਆਂ ਤੋਂ ਸ਼ਾਂਤਮਈ ਅੰਦੋਲਨ ਕਰ ਰਹੇ ਸੀ, ਉਦੋਂ ਤਾਂ ਤੁਹਾਡੇ ਕੋਲੋਂ ਇੱਕ ਟਵੀਟ ਨਹੀਂ ਆਇਆ ਤੇ ਹੁਣ ਤੁਸੀਂ ਪ੍ਰੋਪਗੰਡਾ ਕਹਿ ਰਹੇ ਹੋ। ਓਹ, ਤੁਸੀਂ ਸਿੰਘ ਇਜ਼ ਕਿੰਗ ਨਹੀਂ ਹੋ ਸਕਦੇ ਕਿਉਂਕਿ ਅਸਲੀ ਸਿੰਘ ਤਾਂ ਧਰਨੇ ‘ਤੇ ਬੈਠੇ ਹਨ! ਨਕਲੀ ਕਿੰਗ ਅਕਸ਼ੈ ਕੁਮਾਰ।”

ਰਿਹਾਨਾ ਵੱਲੋ ਕੀਤੀ ਹਮਾਇਤ ਦੇ ਖਿਲਾਫ ਭਾਰਤੀ ਸਰਕਾਰ ਮੀਡੀਆ ਤੇ ਬਾਲੀਵੁੱਡ ਦੇ ਕਲਾਕਾਰ ਸਭ ਇਸ ਮਸਲੇ ਨੂੰ ਭਾਰਤ ਖਿਲਾਫ ਸ਼ਾਜਿਸ ਦੱਸ ਰਹੇ ਹਨ .. ਕਿ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਰਿਹਾਨਾਂ ਨੂੰ ਵੀ ਸਰਕਾਰੀ ਏਜੰਟ ਕਿਹਾ ਜਾਵੇਗਾ .. ਕਿੳਕੀ ਨਿਸ਼ਾਨ ਸਾਹਿਬ ਦੇ ਚੜਾਉਣ ਨੂੰ ਸਰਕਾਰ ਤੇ ਗੋਦੀ ਮਿਡੀਆ ਨੇਂ ਭਾਰਤ ਖਿਲਾਫ ਸ਼ਾਜਿਸ਼ ਆਖਿਆ ਸੀ ਤੇ ਕਿਸਾਨ ਆਗੂਆਂ ਨੇਂ ਲਾਲ ਕਿਲੇ ਤੇ ਜਾਣ ਵਾਲੇ ਲੋਕਾਂ ਨੂੰ ਗਦਾਰ ਕਹਿ ਦਿੱਤਾ ਸੀ ..


ਸੋ ਮੰਦਬੁੱਧੀ ਕਿਸਾਨ ਆਗੂਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸਰਕਾਰ ਨੂੰ ਇਸ ਅੰਦੋਲਨ ਨੂੰ ਭਾਰਤ ਵਿਰੋਧੀ ਸਾਬਤ ਕਰਨ ਲਈ ਕੋਈ ਬਹਾਨਾ ਨਹੀੰ ਚਾਹੀਦਾ .. ਪਰ ਜੇ ਤੁਸੀ ਉਹਨਾਂ ਦੇ ਇਲਜਾਮਾਂ ਤੋਂ ਡਰਕੇ ਆਪਣੇ ਨੌਜਵਾਨਾਂ ਨੂੰ ਗਦਾਰ ਕਹਿਣਾ ਤੇ ਟਾਉਟ ਬਣਕੇ ਸਰਕਾਰ ਨੂੰ ਫੜਾਉਣਾ ਹੈ ਤਾਂ ਫਿਰ ਅੱਜ ਵੀ ਰਿਹਾਨਾਂ ਦੀ ਹਮਾਇਤ ਨਾਂ ਲਓ .. ਕਿਉਕੀ ਸਰਕਾਰ ਨਹੀਂ ਚਾਹੁੰਦੀ ਵਿਦੇਸ਼ੀ ਇਸ ਮਸਲੇ ਚ ਦਖਲ ਦੇਣ .. ਅਤੇ ਤੁਸੀ ਸਰਕਾਰ ਤੇ ਗੋਦੀ ਮਿਡੀਆ ਦੀ ਗੱਲ ਕਿਵੇਂ ਮੋੜ ਸਕਦੇ ਹੋ?

ਅਮ੍ਰਿਤਪਾਲ ਸਿੰਘ

ਅਕਸ਼ੇ ਕੁਮਾਰ ਦੀ ਅ ਕ੍ਰਿ ਤ ਘ ਣਾ:
ਰਿਹਾਨਾ ਤੋਂ ਬਾਅਦ ਗਰੇਟਾ ਥਨਬਰਗ ਤੇ ਮੀਨਾ ਹੈਰਿਸ ਨੇ ਕਿਸਾਨ ਸੰਘਰਸ਼ ਦੀ ਹਿਮਾਇਤ ਕੀਤੀ ਹੈ। ਕਿਸਾਨ ਸੰਘਰਸ਼ ਨੂੰ ਕੌਮਾਂਤਰੀ ਤਰਜੀਹ ਮਿਲਣ ਦੇ ਉਲਟ ਅਕਸ਼ੇ ਕੁਮਾਰ ਨੇ ਸਰਕਾਰੀ ਪੂਛ ਹਿਲਾਈ ਹੈ।


ਇਸ ਦੇ ਜਵਾਬ ਵਜੋਂ ਘਬਰਾਹਟ ‘ਚ ਭਾਰਤ ਸਰਕਾਰ ਨੇ ਸਪੱਸ਼ਟੀਕਰਨ ਜਾਰੀ ਕੀਤਾ, ਜਿਸ ਨੂੰ ਸਾਂਝਾ ਕਰਨ ਦੀ ਸਰਕਾਰੀ ਖੁਸ਼ੀ ਬਾਲੀਵੁਡ ਅਦਾਕਾਰ ਅਕਸ਼ੇ ਕੁਮਾਰ ਨੇ ਪ੍ਰਾਪਤ ਕੀਤੀ ਤੇ ਨਾਲ ਹੀ ਹੁਣ ਲਾਹਨਤਾਂ ਦੇ ਟੋਕਰੇ ਉਸ ਦੀ ਝੋਲ਼ੀ ਪੈ ਰਹੇ ਹਨ।
– ਪਪਲਪ੍ਰੀਤ ਸਿੰਘ

About admin

Check Also

‘ਲੱਖਾ ਸਿਧਾਣਾ ਸਾਡਾ ਬੱਚਾ ਪਰ ਦੀਪ ਸਿੱਧੂ ਸੰਘਰਸ਼ ਦਾ ਹਿੱਸਾ ਨਹੀਂ’ – ਜਗਜੀਤ ਡੱਲੇਵਾਲ

ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਪਿੰਡ ਦੋਦਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਮਾਗਮ ਕੀਤਾ …

%d bloggers like this: