Breaking News
Home / ਵਿਸ਼ੇਸ਼ ਲੇਖ / ਤੂੰ ਕਹਿ ਕਿ ਮੈਂ ਖ‍ਲਿਸਤਾਨੀ ਨਹੀਂ – ਜਾਣੋ ਕੰਗਨਾਂ ਨੇ ਬਾਰ ਬਾਰ ਦਿਲਜੀਤ ਨੂੰ ਇਹ ਗਲ ਕਿਸ ਮਕਸਦ ਨਾਲ ਕਹੀ

ਤੂੰ ਕਹਿ ਕਿ ਮੈਂ ਖ‍ਲਿਸਤਾਨੀ ਨਹੀਂ – ਜਾਣੋ ਕੰਗਨਾਂ ਨੇ ਬਾਰ ਬਾਰ ਦਿਲਜੀਤ ਨੂੰ ਇਹ ਗਲ ਕਿਸ ਮਕਸਦ ਨਾਲ ਕਹੀ

ਦਿਲਜੀਤ ਪੰਜਾਬੀ ਸੰਗੀਤ ਇੰਡਸਟਰੀ ਦਾ ਵਿਚ ਨਾਮਵਰ ਪਗੜੀਧਾਰੀ ਗਾਇਕ ਹੈ, ਜੋ ਬਾਲੀਵੁੱਡ ਵਿੱਚ ਵੀ ਕਾਫ਼ੀ ਮਕਬੂਲ ਹੈ। ਲੱਖਾਂ ਪੰਜਾਬੀਆਂ ਵਾਂਗ ਉਸ ਨੇ ਵੀ ਕਿਸਾਨੀ ਮੋਰਚੇ ਦਾ ਸਮਰਥਨ ਕੀਤਾ ਪਰ ਹਿਮਾਚਲੀ ਅਦਾਕਾਰਾ ਕੰਗਣਾ ਰਣੌਤ ਨੂੰ ਦਿਲਜੀਤ ਦੀ ਇਹ ਗੱਲ ਪਸੰਦ ਨਹੀਂ ਆਈ। ਕੁਝ ਹਫ਼ਤੇ ਟਵਿੱਟਰ ਉੱਤੇ ਚੱਲ ਕੇ ਠੰਢੀ ਹੋ ਚੁੱਕੀ ਲੜਾਈ ਅੱਜ ਦੁਬਾਰਾ ਉਦੋਂ ਭਖੀ ਜਦੋਂ ਕਰੇਬੀਅਨ-ਅਮਰੀਕੀ ਗਾਇਕਾ ਰੇਹਾਨਾ ਨੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਟਵੀਟ ਕੀਤਾ।

ਰਿਹਾਨਾ ਦੀ ਪ੍ਰਸ਼ੰਸ਼ਾ ਕਰਦਿਆਂ ਦਿਲਜੀਤ ਨੇ ਇੱਕ ਗੀਤ ਰਿਕਾਰਡ ਕੀਤਾ। ਜਿਸ ਦੇ ਵਿਰੋਧ ਵਿੱਚ ਕੰਗਨਾ ਰਣੌਤ ਨੇ ਦਲਜੀਤ ਨੂੰ ਖਾਲਿਸਤਾਨੀ ਖਿਤਾਬ ਦਿੰਦੀਆਂ ਵਾਰ ਵਾਰ ਕਿਹਾ ਕਿ ਤੂੰ ਕਹਿ ਕਿ ਮੈਂ ਖ‍ਲਿਸਤਾਨੀ ਨਹੀਂ।


ਕੰਗਨਾ ਦੇ ਖ਼ਾਲਿਸਤਾਨੀ ਕਹਿਣ ਤੋਂ ਪਿੱਛੋਂ ਦਿਲਜੀਤ ਦੁਸਾਂਝ ਗੱਲ ਟਾਲਦਾ ਨਜ਼ਰ ਆ ਰਿਹਾ ਹੈ। ਇਸ ਮਸਲੇ ਚੋਂ ਗੱਲ ਸਮਝਣ ਵਾਲੀ ਇਹ ਹੈ ਕਿ ਤੁਹਾਨੂੰ ਕਿਸੇ ਵੀ ਹੱਕੀ ਮੰਗ ਲਈ ਗੱਲ ਕਰਦਿਆਂ ਜਾਂ ਅਵਾਜ ਚੁੱਕਦਿਆਂ ਸਿਰਫ ਤੁਹਾਡੀ ਪੱਗ ਵੇਖ ਕੇ ਖ਼ਾਲਿਸਤਾਨੀ ਕਹਿਣ ਨਾਲ ਜੇ ਤੁਸੀਂ ਚੁੱਪ ਹੋ ਜਾਂਦੇ ਹੋ ਜਾਂ ਡਿਫੈਂਸਿਵ ਹੋ ਕੇ ਟਾਲਾ ਵੱਟਦੇ ਹੋ ਤਾਂ ਤੁਹਾਡੇ ਵਿਰੋਧੀ ਸਫਲ ਹਨ।


ਸੰਘਰਸ਼ ਲੜ ਰਹੀਆਂ ਧਿਰਾਂ ਨੂੰ ਇਹ ਗੱਲ ਠੋਕ ਵਜਾ ਕੇ ਕਹਿ ਦੇਣੀ ਚਾਹੀਦੀ ਸੀ ਕਿ ਜੇ ਪੱਗ ਬੰਨਣ ਨਾਲ ਕੋਈ ਖ਼ਾਲਿਸਤਾਨੀ ਬਣਦਾ ਹੈ ਤਾਂ ਕਰੀਬ ਢਾਈ ਕਰੋੜ ਸਿੱਖ ਖਾਲਿਸਤਾਨੀ ਹੈ। ਜੇ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਨਾਲ ਕੋਈ ਖ਼ਾਲਿਸਤਾਨੀ ਬਣਦਾ ਹੈ ਤਾਂ ਪੰਜਾਬ ਹਰਿਆਣਾ ਰਾਜਸਥਾਨ ਦੇ ਕਰੋੜਾਂ ਕਿਸਾਨ ਖ਼ਾਲਿਸਤਾਨੀ ਹਨ।
ਪਰ ਕਿਸਾਨ ਯੂਨੀਅਨਾਂ ਇਸ ਬਾਰੇ ਆਪਣੀ ਕਮਜ਼ੋਰੀ ਜੱਗ ਜ਼ਾਹਰ ਕਰ ਚੁੱਕੀਆਂ ਹਨ। ਜੇ ਦਲਜੀਤ ਨੂੰ ਖਾਲਿਸਤਾਨੀ ਖਾਲਿਸਤਾਨੀ ਕਹਿ ਕੇ ਚੁੱਪ ਕਰਵਾਇਆ ਜਾ ਸਕਦਾ ਹੈ ਤਾਂ ਸਮਝ ਲਵੋ ਕਿ ਭਾਰਤੀ ਸਰਕਾਰ, ਮੀਡੀਆ ਤੇ ਹਿੰਦੂਤਵਾ ਨੇ ਤੁਹਾਡਾ ਤੋੜ ਲੱਭ ਲਿਆ ਹੈ।
#ਮਹਿਕਮਾ_ਪੰਜਾਬੀ

About admin

Check Also

ਦਿਲਜੀਤ ਨੇ ਰਿਹਾਨਾ ‘ਤੇ ਗਾਇਆ ਗੀਤ, ਕੰਗਨਾ ਤੜਫੀ

ਚੰਡੀਗੜ੍ਹ: ਗਾਇਕ ਦਿਲਜੀਤ ਦੁਸਾਂਝ ਨੇ ਇੱਕ ਨਵਾਂ ਗਾਣਾ ਰਿਲੀਜ਼ ਕੀਤਾ ਹੈ। ਇਹ ਗੀਤ ਗਾਇਕਾ ਰਿਹਾਨਾ …

%d bloggers like this: