Breaking News
Home / ਵਿਦੇਸ਼ / ਕੈਨੇਡੀਅਨ ਚੋਣ ਪ੍ਰਣਾਲੀ ਵਿੱਚ ਸਿੱਧਾ ਦਖਲ ਦਿੰਦਾ ਰਿਹਾ ਹੈ ਅਕਸ਼ੇ ਕੁਮਾਰ

ਕੈਨੇਡੀਅਨ ਚੋਣ ਪ੍ਰਣਾਲੀ ਵਿੱਚ ਸਿੱਧਾ ਦਖਲ ਦਿੰਦਾ ਰਿਹਾ ਹੈ ਅਕਸ਼ੇ ਕੁਮਾਰ

2011 ਦੀਆਂ ਕੈਨੇਡੀਅਨ ਫੈਡਰਲ ਚੋਣਾਂ ਦੌਰਾਨ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਤੇ ਕੰਜ਼ਰਵੇਟਿਵ ਆਗੂ ਸਟੀਫਨ ਹਾਰਪਰ ਵਾਸਤੇ ਚੋਣ ਪ੍ਰਚਾਰ ਕਰਨ ਦੇ ਬਦਲੇ ਬਾਲੀਵੁੱਡ ਅਦਾਕਾਰ ਰਾਜੀਵ ਹਰੀ ਉਮ ਭਾਟੀਆ ਉਰਫ਼ ਅਕਸ਼ੇ ਕੁਮਾਰ ਨੂੰ ਕੈਨੇਡੀਅਨ ਸਿਟੀਜਨਸ਼ਿਪ ਦਿੱਤੀ ਗਈ ਸੀ,ਇਸ ਚੋਣ ਪ੍ਰਚਾਰ ਤੋਂ ਬਾਅਦ ਬਰੈਂਪਟਨ ਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਵਧੀਆ ਕਾਰਗੁਜ਼ਾਰੀ ਵਿਖਾਈ ਸੀ ।ਅਕਸ਼ੇ ਕੁਮਾਰ ਵੱਲੋਂ 2019 ਦੀਆਂ ਭਾਰਤੀ ਲੋਕ ਸਭਾ ਚੋਣਾਂ ਦੌਰਾਨ ਵੋਟ ਨਾ ਪਾਉਣ ਦਾ ਕਾਰਣ ਉਸਦਾ ਭਾਰਤੀ ਨਾਗਰਿਕ ਨਾ ਹੋਣਾ ਸਾਹਮਣੇ ਆਇਆ ਸੀ ।

ਇਸਤੋਂ ਬਾਅਦ ਅਕਸ਼ੇ ਕੁਮਾਰ ਦੀ ਕਾਫੀ ਆਲੋਚਨਾ ਵੀ ਹੋਈ ਸੀ ਕਿ ਉਹ ਸੱਚਾ ਭਾਰਤੀ ਨਹੀਂ ਹੈ। ਅਕਸ਼ੇ ਕੁਮਾਰ ਨੇ ਇਹ ਗੱਲ ਮੰਨੀ ਸੀ ਕਿ ਉਸਦੀਆਂ ਫਿਲਮਾਂ ਲਗਾਤਾਰ ਫਲਾਪ ਹੋ ਰਹੀਆਂ ਸਨ ਇਸ ਕਰਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਉਸਨੇ ਕੈਨੇਡੀਅਨ ਸਿਟੀਜਨਸ਼ਿਪ ਲਈ ਸੀ । ਉਸ ਲਈ ਉਸਨੇ ਭਾਰਤੀ ਨਾਗਰਿਕ ਹੁੰਦਿਆਂ ਕੈਨੇਡੀਅਨ ਚੋਣ ਪ੍ਰਣਾਲੀ ਵਿੱਚ ਸਿੱਧੀ ਦਖਲ ਅੰਦਾਜੀ ਕਰਦਿਆਂ ਸਟੀਫਨ ਹਾਰਪਰ ਦੇ ਹੱਕ ਵਿੱਚ ਪ੍ਰਚਾਰ ਕੀਤਾ ਸੀ ਜਿਸਦੇ ਸ਼ੁਕਰਾਨੇ ਵਜੋਂ ਉਸਨੂੰ ਕੈਨੇਡੀਅਨ ਸਿਟੀਜਨ ਬਣਾਈਆਂ ਗਿਆ ਸੀ , ਬੇਸ਼ੱਕ ਅੱਜ ਭਾਵੇਂ ਅਕਸ਼ੇ ਕੁਮਾਰ ਹੋਰਨਾਂ ਨੂੰ ਭਾਰਤੀ ਮਾਮਲਿਆਂ ਵਿੱਚ ਦਖਲ ਦੇਣ ਤੋਂ ਵਰਜ਼ ਰਿਹਾ ਹੈ ।
ਕੁਲਤਰਨ ਸਿੰਘ ਪਧਿਆਣਾ


About admin

Check Also

ਅਫਵਾਹਾ ਤੋਂ ਜ਼ਰਾ ਬਚਕੇ … ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਰਟ ਦੀਆਂ ਖਬਰਾ ਹਨ ਮਹਿਜ ਅਫਵਾਹਾਂ

ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਟੇਸ਼ਨ ਦੀਆਂ ਖਬਰਾ ਹਨ ਮਹਿਜ ਅਫਵਾਵਾ ਸੋਸ਼ਲ ਮੀਡੀਆ ਉੱਤੇ ਇਹੋ …

%d bloggers like this: