Breaking News
Home / ਪੰਜਾਬ / ਰਿਹਾਨਾ ਦੀ ਟਵੀਟ ਤੋਂ ਤੜਫੇ ਬਾਲੀਵੁੱਡ ਨੇ ਸਰਕਾਰੀ ਪੱਖ ਪੂਰਿਆ, ਜ਼ੈਜ਼ੀ ਬੀ ਨੇ ਫਿਰ ਸਿਖਾਇਆ ਕੱਲੇ ਕੱਲੇ ਨੂੰ ਸਬਕ

ਰਿਹਾਨਾ ਦੀ ਟਵੀਟ ਤੋਂ ਤੜਫੇ ਬਾਲੀਵੁੱਡ ਨੇ ਸਰਕਾਰੀ ਪੱਖ ਪੂਰਿਆ, ਜ਼ੈਜ਼ੀ ਬੀ ਨੇ ਫਿਰ ਸਿਖਾਇਆ ਕੱਲੇ ਕੱਲੇ ਨੂੰ ਸਬਕ

ਮੁੰਬਈ: ਕਿਸਾਨ ਅੰਦੋਲਨ (Farmers Protest) ਨੂੰ ਲੈ ਕੇ ਸਿਤਾਰਿਆਂ ‘ਚ ਵੀ ਇੱਕ ਵਾਰ ਫੇਰ ਤੋਂ ਬਹਿਸ ਸ਼ੁਰੂ ਹੋ ਗਈ ਹੈ। ਇਸ ਜੰਗ ‘ਚ ਪੌਪ ਸਟਾਰ ਰਿਹਾਨਾ (Rihana) ਨੇ ਕਿਸਾਨਾਂ ਦਾ ਸਾਥ ਦਿੱਤਾ। ਇਸ ਦਾ ਜਵਾਬ ਵਿਦੇਸ਼ ਮੰਤਰਾਲੇ (FM) ਨੇ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਕਿਸਾਨਾਂ ਦਾ ਸਾਥ ਛੱਡ ਸਰਕਾਰ ਦੇ ਪੱਖ ‘ਚ ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ (Akshay Kumar) ਨੇ ਵੀ ਆਪਣੀ ਪ੍ਰਤੀਕਿਰੀਆ ਦਿੱਤੀ ਹੈ।

ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ਜ਼ਰੀਏ ਕਿਹਾ ਹੈ ਕਿ ਜਿਹੜੇ ਲੋਕ ਇਸ ਕੇਸ ਨੂੰ ਵਿਗਾੜਨ ਵਿੱਚ ਲੱਗੇ ਹੋਏ ਹਨ, ਉਨ੍ਹਾਂ ‘ਤੇ ਧਿਆਨ ਦੇਣ ਦੀ ਜ਼ਰੂਰਤ ਨਹੀਂ।


ਅਕਸ਼ੈ ਕੁਮਾਰ ਨੇ ਟਵਿੱਟਰ ‘ਤੇ ਲਿਖਿਆ, “ਕਿਸਾਨ ਸਾਡੇ ਦੇਸ਼ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ ਤੇ ਉਨ੍ਹਾਂ ਦੇ ਮਸਲਿਆਂ ਨੂੰ ਸੁਲਝਾਉਣ ਲਈ ਯਤਨ ਕੀਤੇ ਜਾ ਰਹੇ ਹਨ। ਮਤਭੇਦ ਪੈਦਾ ਕਰਨ ਵਾਲੇ ਕਿਸੇ ਵਿਅਕਤੀ ‘ਤੇ ਧਿਆਨ ਕੇਂਦ੍ਰਤ ਕਰਨ ਦੀ ਬਜਾਏ, ਸੁਖਾਵੇਂ ਮਤੇ ਦਾ ਸਮਰਥਨ ਕਰੋ।”

ਇਸੇ ਤਰ੍ਹਾਂ ਅਜੇ ਦੇਵਗਨ (Ajay Devgn ਨੇ ਵੀ ਸਰਕਾਰ ਦੇ ਪੱਖ ਵਿੱਚ ਟਵੀਟ ਕਰਦਿਆਂ ਕਹਿ ਹੈ ਕਿ ਭਾਰਤ ਤੇ ਭਾਰਤ ਦੀਆਂ ਨੀਤੀਆਂ ਖਿਲਾਫ ਕਿਸੇ ਵੀ ਤਰ੍ਹਾਂ ਦੇ ਪ੍ਰਾਪੇਗੰਡਾ ਵਿੱਚ ਨਾ ਫਸੋ।

ਅਕਸ਼ੇ ਕੁਮਾਰ ਦੇ ਟਵੀਟ ‘ਤੇ ਲੋਕ ਕਾਫ਼ੀ ਟਿੱਪਣੀਆਂ ਕਰ ਰਹੇ ਹਨ ਤੇ ਆਪਣੀ ਫੀਡਬੈਕ ਦੇ ਰਹੇ ਹਨ। ਦੱਸ ਦੇਈਏ ਕਿ ਅਕਸ਼ੇ ਕੁਮਾਰ ਨੇ ਪਹਿਲੀ ਵਾਰ ਕਿਸਾਨ ਅੰਦੋਲਨ ‘ਤੇ ਕੋਈ ਪ੍ਰਤੀਕਿਰੀਆ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਕਿਸਾਨ ਅੰਦੋਲਨ ਬਾਰੇ ਉਨ੍ਹਾਂ ਦਾ ਟਵੀਟ ਕਾਫ਼ੀ ਸੁਰਖੀਆਂ ਵਿੱਚ ਆ ਗਿਆ ਹੈ।


About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: