ਮੱਧ ਪ੍ਰਦੇਸ਼ ਵਿੱਚ ਬੀ ਜੇ ਪੀ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਹਨ ਕਿ ਪੰਚਾਇਤ ਦਫ਼ਤਰਾਂ ਤੋਂ ਲੈ ਕੇ ਮੰਤਰਾਲੇ ਤੱਕ ਦੇ ਸਾਰੇ ਸਰਕਾਰੀ ਦਫਤਰ ਹੁਣ ਗਾਂ ਦੇ ਮੂਤ ਤੋਂ ਬਣੇ ਫਿਨਾਇਲ ਨਾਲ ਹੀ ਸਾਫ਼ ਹੋਣਗੇ । ਹੋਰ ਕੋਈ ਸਫਾਈ ਵਾਲਾ ਪਰੋਡਕਟ ਨਹੀਂ ਵਰਤਿਆ ਜਾ ਸਕਦਾ । ਸਰਕਾਰ ਦਾ ਕਹਿਣਾ ਹੈ ਕਿ ਉਹ ਗਾਂ ਮੂਤ ਦਾ ਉਤਪਾਦਨ ਕਰਨ ਵਾਲ਼ੀਆਂ ਫ਼ੈਕਟਰੀਆਂ ਨੂੰ ਹੋਰ ਮਜ਼ਬੂਤੀ ਨਾਲ ਸਥਾਪਤ ਕਰਨਾ ਚਾਹੁੰਦੇ ਹਨ ।
ਭੁਪਾਲ: ਮੱਧ ਪ੍ਰਦੇਸ਼ ਦੇ ਸਰਕਾਰੀ ਦਫਤਰ ਹੁਣ ਗਊ ਮੂਤਰ ਨਾਲ ਬਣੇ ਫੀਨਾਈਲ ਨਾਲ ਸਾਫ਼ ਕੀਤਾ ਜਾਣਗੇ। ਇਹ ਸੁਣਨ ‘ਚ ਅਜੀਬ ਲੱਗ ਸਕਦਾ ਹੈ, ਪਰ ਸੂਬੇ ਦੇ ਜਨਰਲ ਪ੍ਰਸ਼ਾਸਨ ਵਿਭਾਗ ਨੇ ਸ਼ਨੀਵਾਰ ਨੂੰ ਇਸ ਲਈ ਆਦੇਸ਼ ਜਾਰੀ ਕੀਤਾ ਹੈ। ਇਸ ਤਹਿਤ ਸਾਰੇ ਸਰਕਾਰੀ ਦਫਤਰਾਂ ਦੇ ਅਹਾਤੇ ਨੂੰ ਸਾਫ ਕਰਨ ਲਈ ਕੈਮੀਕਲ ਨਾਲ ਭਰਪੂਰ ਫੀਨਾਈਲ ਦੀ ਥਾਂ ਹੁਣ ਗਊ ਮੂਤਰ ਨਾਲ ਬਣੀ ਫੀਨਾਈਲ ਨਾਲ ਸਾਫ਼ ਕੀਤਾ ਜਾਵੇਗਾ।
ਪਸ਼ੂ ਪਾਲਣ ਵਿਭਾਗ ਦੇ ਮੰਤਰੀ ਪ੍ਰੇਮ ਸਿੰਘ ਪਟੇਲ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਗੌਮੁਤਰ ਦੇ ਬੋਟਲਿੰਗ ਪਲਾਂਟ ਨੂੰ ਉਤਸ਼ਾਹਿਤ ਕਰਨਾ ਤੇ ਗੌਮਤਰ ਫੈਕਟਰੀਆਂ ਸਥਾਪਤ ਕਰਨਾ ਹੈ।”
ਹਾਲਾਂਕਿ, ਸਰਕਾਰ ਦੇ ਇਸ ਫੈਸਲੇ ‘ਤੇ ਵਿਰੋਧੀ ਧਿਰ ਹ ਮ ਲਾ ਵ ਰ ਬਣ ਗਈ ਹੈ। ਕਾਂਗਰਸ ਦਾ ਦੋਸ਼ ਹੈ ਕਿ ਸ਼ਿਵਰਾਜ ਸਰਕਾਰ ਗਊ-ਫੀਨਾਈਲ ਦੀ ਆੜ ਹੇਠ ਇੱਕ ਨਿੱਜੀ ਕੰਪਨੀ ਨੂੰ ਲਾਭ ਦੇਣਾ ਚਾਹੁੰਦੀ ਹੈ।