Breaking News
Home / ਪੰਜਾਬ / ਇਨਸਾਫ਼ ਨਾ ਮਿਲਣ ਕਾਰਨ ਸਿੱਖ ਮਹਿਸੂਸ ਕਰਦੇ ਕਿ ਉਹਨਾਂ ਨੂੰ ਖ਼ੁਦ ਇਨਸਾਫ ਕਰਨਾ ਚਾਹੀਦਾ

ਇਨਸਾਫ਼ ਨਾ ਮਿਲਣ ਕਾਰਨ ਸਿੱਖ ਮਹਿਸੂਸ ਕਰਦੇ ਕਿ ਉਹਨਾਂ ਨੂੰ ਖ਼ੁਦ ਇਨਸਾਫ ਕਰਨਾ ਚਾਹੀਦਾ

ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਧ ਰਹੀਆਂ ਘਟਨਾਵਾਂ ਅਤੇ ਘੱਟ ਗਿਣਤੀਆਂ ਉੱਤੇ ਹ ਮ ਲਿ ਆਂ ਵਿਚ ਵਾਧੇ ਸਬੰਧੀ ਖਾਲਸਾ ਏਡ ਮੁਖੀ ਰਵੀ ਸਿੰਘ ਨੇ ਅਪਣਾ ਬਿਆਨ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ਪੋਸਟ ਜ਼ਰੀਏ ਉਹਨਾਂ ਕਿਹਾ ਕਿ ਭਾਰਤ ਵਿਚ ਬੇਅਦਬੀ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਅਤੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿਵਾਉਣ ਲਈ ਭਾਰਤੀ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਹੋਣ ਕਰਕੇ ਸੰਸਾਰ ਭਰ ਦੇ ਸਿੱਖਾਂ ਅੰਦਰ ਡੂੰਘਾ ਰੋਸ ਹੈ।

ਰਵੀ ਸਿੰਘ ਨੇ ਕਿਹਾ, ‘ਭਾਰਤ ਸਿੱਖਾਂ ਨੂੰ ਅਨੇਕਾਂ ਵਾਰ ਇਨਸਾਫ਼ ਦੇਣ ਤੋਂ ਇਨਕਾਰੀ ਰਿਹਾ ਹੈ। ਪਿਛਲੇ ਲੰਮੇ ਅਰਸੇ ਤੋਂ ਅਸੀਂ ਸਾਰਿਆਂ ਨੇ ਭਾਰਤ ਵਿੱਚ ਸੱਤਾਧਾਰੀ ਸਿਆਸੀ ਜਮਾਤਾਂ ਨਾਲ ਜੁੜੇ ਹੋਏ ਲੋਕਾਂ ਦੁਆਰਾ ਘੱਟਗਿਣਤੀਆਂ ਉੱਤੇ ਹ ਮ ਲਿ ਆਂ ਵਿਚ ਵਾਧਾ ਹੁੰਦਾ ਦੇਖਿਆ ਹੈ। ਇਹ ਹਮਲਾਵਰ ਸਿਆਸਤਦਾਨਾਂ ਦੀ ਪੁਸ਼ਤਪਨਾਹੀ ਵਿਚ ਘੱਟ ਗਿਣਤੀ ਤੇ ਜ਼ੁ ਲ ਮ ਕਰਕੇ ਸਰਕਾਰੀ ਸੁਰੱਖਿਆ ਹੇਠ ਖੁੱਲ੍ਹੇਆਮ ਸਮਾਜ ਵਿਚ ਵਿਚਰਦੇ ਦੇਖੇ ਜਾ ਸਕਦੇ ਹਨ’।

ਰਵੀ ਸਿੰਘ ਨੇ ਕਿਹਾ, ‘ਭਾਰਤ ਸਿੱਖਾਂ ਨੂੰ ਅਨੇਕਾਂ ਵਾਰ ਇਨਸਾਫ਼ ਦੇਣ ਤੋਂ ਇਨਕਾਰੀ ਰਿਹਾ ਹੈ। ਪਿਛਲੇ ਲੰਮੇ ਅਰਸੇ ਤੋਂ ਅਸੀਂ ਸਾਰਿਆਂ ਨੇ ਭਾਰਤ ਵਿੱਚ ਸੱਤਾਧਾਰੀ ਸਿਆਸੀ ਜਮਾਤਾਂ ਨਾਲ ਜੁੜੇ ਹੋਏ ਲੋਕਾਂ ਦੁਆਰਾ ਘੱਟਗਿਣਤੀਆਂ ਉੱਤੇ ਹ ਮ ਲਿ ਆਂ ਵਿਚ ਵਾਧਾ ਹੁੰਦਾ ਦੇਖਿਆ ਹੈ। ਇਹ ਹ ਮ ਲਾ ਵ ਰ ਸਿਆਸਤਦਾਨਾਂ ਦੀ ਪੁਸ਼ਤਪਨਾਹੀ ਵਿਚ ਘੱਟ ਗਿਣਤੀ ਤੇ ਜ਼ੁਲਮ ਕਰਕੇ ਸਰਕਾਰੀ ਸੁਰੱਖਿਆ ਹੇਠ ਖੁੱਲ੍ਹੇਆਮ ਸਮਾਜ ਵਿਚ ਵਿਚਰਦੇ ਦੇਖੇ ਜਾ ਸਕਦੇ ਹਨ’।

ਉਹਨਾਂ ਕਿਹਾ ਕਿ ਪੰਜਾਬ ਵਿਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੁਣ ਆਮ ਹੋ ਗਈਆਂ ਹਨ। ਇਹਨਾਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਅਤੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿਵਾਉਣ ਲਈ ਭਾਰਤੀ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਹੋਣ ਕਰਕੇ ਸੰਸਾਰ ਭਰ ਦੇ ਸਿੱਖਾਂ ਅੰਦਰ ਡੂੰਘਾ ਰੋਸ ਹੈ। ਖਾਲਸਾ ਏਡ ਮੁਖੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਹਿਰਦੇ ਨੂੰ ਵਲੂੰਧਰਣ ਵਾਲੀਆਂ ਘਟਨਾਵਾਂ ਦਾ ਇਨਸਾਫ਼ ਕਰਨ ਦੇ ਅਸਮਰਥ ਹੋਣ ਕਰਕੇ ਭਾਰਤ ਅਤੇ ਪੰਜਾਬ ਵਿਚ ਵਸਦੇ ਬਹੁਤਾਂਤ ਸਿੱਖ ਮਹਿਸੂਸ ਕਰਦੇ ਹਨ ਕਿ ਉਹਨਾਂ ਨੂੰ ਇਸ ਦਾ ਇਨਸਾਫ ਖ਼ੁਦ ਕਰਨਾ ਚਾਹੀਦਾ ਹੈ।

ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਰਵੀ ਸਿੰਘ ਨੇ ਕਿਹਾ ਕਿ ਜਦੋਂ ਹਾਲ ਹੀ ਵਿਚ ਲਖੀਮਪੁਰ ਯੂਪੀ ਵਿਚ ਸ਼ਾਤਮਈ ਪ੍ਰਦਰਸ਼ਨ ਕਰਦੇ ਹੋਏ 4 ਸਿੱਖਾਂ ਅਤੇ ਇਕ ਪੱਤਰਕਾਰ ਦਾ ਬੇ ਰ ਹਿ ਮੀ ਕ ਤ ਲ ਕੀਤਾ ਗਿਆ ਤਾਂ ਜ਼ਿਆਦਾਤਰ ਭਾਰਤੀ ਮੀਡੀਆ ਨੇ ਹ ਮ ਲਾ ਵ ਰਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਪੀੜਤਾਂ ਸਿੱਖਾਂ ਨੂੰ ਹੀ ਅੱ ਤ ਵਾ ਦੀ ਕਹਿ ਭੰਡਿਆ। ਇਹ ਭਾਰਤ ਵਿਚ ਸਿੱਖਾਂ ਖ਼ਿਲਾਫ਼ ਸਿਰਜੇ ਜਾ ਰਹੇ ਬਿਰਤਾਂਤ ਦੀ ਅਸਲੀਅਤ ਹੈ।

ਉਹਨਾਂ ਕਿਹਾ ਕਿ ਬੇਕਸੂਰ ਸਿੱਖਾਂ ਦਾ ਕ ਤ ਲੇ ਆ ਮ ਕਰਨ ਲਈ ਇਸੇ ਤਰ੍ਹਾਂ ਦਾ ਬਿਰਤਾਂਤ 1984 ਦੌਰਾਨ ਵੀ ਸਿਰਜਿਆ ਗਿਆ ਸੀ। ਉਸ ਸਮੇਂ ਦੇ ਪੁਲਿਸ / ਪ੍ਰਸ਼ਾਸਨ ਵੱਲੋਂ ਸਿਆਸੀ ਪ੍ਰਭਾਵ ਹੇਠਾਂ ਸਿੱਖਾਂ ਨੂੰ ਇਨਸਾਫ਼ ਨਾ ਦਿਵਾ ਸਕਣ ਤੇ ਹਾਲੇ ਤੱਕ ਸਵਾਲੀਆ ਨਿਸ਼ਾਨ ਬਣਿਆ ਹੋਇਆ ਹੈ। ਪ੍ਰਸ਼ਾਸਨ ਨੂੰ ਸਿਆਸੀ ਪੁਸ਼ਤਪਨਾਹੀ ਹੇਠ ਪਲ਼ ਰਹੇ ਜ਼ਾ ਲ ਮ ਲੋਕਾਂ ਅਤੇ ਬੇਅਦਬੀ ਦੀਆਂ ਘਟਨਾਵਾਂ ਤੇ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਲੋਕ ਕਾਨੂੰਨ ਆਪਣੇ ਹੱਥ ਵਿਚ ਲੈਣ ਬਾਰੇ ਨਾ ਸੋਚਣ।

Check Also

ਸੋਸ਼ਲ ਮੀਡੀਆ ਤੇ ਗ਼ਰਜਣ ਵਾਲੀ ਮਿਣ ਮਿਣ ਕਰਦੀ ਖ਼ੁਦ ਦੇਖ ਲਓ

ਅਕਾਲੀ, ਆਪ ਅਤੇ ਹੋਰ ਪਾਰਟੀਆਂ ਵਿਚਲੇ ਫੈਨਾਂ ਦੇ ਹਿਰਦੇ ਵਲੂੰਧਰ ਕੇ ਮੂਸੇਵਾਲਾ ਕਾਂਗਰਸੀ ਬਣ ਗਿਆ। …

%d bloggers like this: