Breaking News
Home / ਪੰਜਾਬ / ਕਾਮਰੇਡ ਰਜਿੰਦਰ ਦੀਪ ਸਿੰਘ ਵਾਲਾ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਬਾਰੇ ਪੁੱਛਣ ਤੇ ਹੋ ਗਿਆ ਔਖਾ

ਕਾਮਰੇਡ ਰਜਿੰਦਰ ਦੀਪ ਸਿੰਘ ਵਾਲਾ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਬਾਰੇ ਪੁੱਛਣ ਤੇ ਹੋ ਗਿਆ ਔਖਾ

ਜਿਸ ਤਰਾਂ 25 ਜਨਵਰੀ ਦੀ ਰਾਤ ਨੂੰ ਨੌਜਵਾਨਾਂ ਨੇ ਸਟੇਜ ਤੇ ਚੜ੍ਹ ਕੇ ਸੁਨੇਹਾ ਦਿੱਤਾ ਸੀ ਕਿ ਅਸੀਂ ਸਰਕਾਰ ਵੱਲੋੰ ਮਿੱਥੇ ਹੋਏ ਰੂਟ ਉੱਤੇ ਨਹੀੰ ਜਾਵਾਂਗੇ। ਉਸੇ ਰੂਪ’ਚ ਇਹ ਸੁਨੇਹਾ ਦੇਣਾ ਜ਼ਰੂਰੀ ਹੈ ਕਿ ਅਸੀਂ ਸਾਰੇ ਨੌਜਵਾਨਾਂ ਦੀ ਰਿਹਾਈ ਅਤੇ ਸਾਰੇ ਪਰਚੇ ਰੱਦ ਹੋਣ ਤੋਂ ਪਹਿਲਾਂ ਆਗੂਆਂ ਨੂੰ ਸਰਕਾਰ ਨਾਲ ਗੱਲਬਾਤ ਕਰਨ ਨਹੀੰ ਜਾਣ ਦਵਾਂਗੇ।
ਚਾਹੇ ਕੋਈ ਹੋਵੇ ਪਰ ਦਿੱਲੀ ਆਏ ਤਾਂ ਸਾਰੇ ਖੇਤੀ ਕਾਨੂੰਨ ਕਰਵਉਣ ਹੀ ਸਨ। ਅਸੀਂ ਸਾਡੇ ਨੌਜਵਾਨਾਂ ਨੂੰ ਜੇ ਲਾਂ’ਚ ਰੁਲਣ ਨਹੀੰ ਦੇਣੇ। ਇਸ ਤੋੰ ਪਹਿਲਾਂ ਸਰਕਾਰ ਇਹਨਾਂ ਕੇਸਾਂ ਨੂੰ ਸਮਝੌਤੇ ਦੇ ਪੈਂਤੜੇ ਵਜੋੰ ਵਰਤਣਾ ਸ਼ੁਰੂ ਕਰੇ ਸਾਨੂੰ ਸਾਫ਼ ਸੁਨੇਹਾ ਦੇ ਦੇਣਾ ਚਾਹੀਦਾ ਕਿ ਜਦੋਂ ਤੱਕ ਸਾਰੇ ਰਿਹਾਅ ਨਹੀੰ ਹੁੰਦੇ ਉਦੋਂ ਤੱਕ ਕੋਈ ਗੱਲਬਾਤ ਨਹੀਂ ਹੋਵੇਗੀ।
ਯੂਨੀਅਨ ਆਗੂਆਂ ਨੇ ਲੱਖਾ ਸਿਧਾਣਾ, ਦੀਪ ਸਿੱਧੂ ਤੇ ਹੋਰ ਨੌਜਵਾਨਾਂ ਦੇ ਹੱਕ ਨਹੀੰ ਖੜਨਾ। ਉਹ ਤਾਂ ਇਹਨਾਂ ਨੂੰ ਪਹਿਲਾਂ ਹੀ ਖ਼ਤਮ ਕਰਵਾਉਣਾ ਚਾਹੁੰਦੇ ਹਨ। ਇਹ ਲਹਿਰ ਨੌਜਵਾਨਾਂ ਤੇ ਆਮ ਕਿਸਾਨਾਂ ਨੂੰ ਹੀ ਖੜੀ ਕਰਨੀ ਪੈਣੀ ਹੈ। ਜੇਕਰ ਲੱਖੇ, ਦੀਪ ਵਰਗੇ ਗ੍ਰਿਫ਼ਤਾਰ ਕਰ ਲਏ ਉਸ ਨਾਲ ਉਹਨਾਂ ਨੂੰ ਨਿੱਜੀ ਅਤੇ ਪੰਜਾਬ ਨੂੰ ਵੀ ਸੰਘਰਸ਼ ਤੋਂ ਬਾਅਦ ਵੀ ਨੁਕਸਾਨ ਹੋਣਾ। ਕਿਉਂਕਿ ਇਹ ਕੇਸ ਲੰਮੇ ਚੱਲਣਗੇ। ਇਸ ਲਈ ਸਾਰੇ ਕੇਸ ਵਾਪਸ ਲੈਣ ਅਤੇ ਸਾਰੇ ਨੌਜਵਾਨਾਂ ਦੀ ਰਿਹਾਈ ਤੋੰ ਬਿਨ੍ਹਾਂ ਸਰਕਾਰ ਨਾਲ ਕੋਈ ਤਾਲਮੇਲ ਨਹੀਂ ਬਣਾਉਣਾ ਚਾਹੀਦਾ।


ਸਾਰੇ ਜਾਣੇ ਕੋਈ ਵੀ ਰਾਇ ਬਣਾਉਣ ਤੋਂ ਪਹਿਲਾਂ Deep Sidhu ਦਾ ਅੱਜ ਵਾਲਾ ਲਾਈਵ ਜ਼ਰੂਰ ਸੁਣਿਓ। ਆਪਣੇ ਅੰਦਰ ਝਾਤ ਮਾਰਿਓ ਕਿ ਰਜਿੰਦਰ ਕਾਮਰੇਡ ਤੇ ਰਾਜੇਵਾਲ ਵਰਗੇ ਖ਼ੁਦਗਰਜ਼ਾਂ ਮਗਰ ਲੱਗ ਕੇ ਕਿ ਕਿਸ ਤਰਾਂ ਦਾ ਗੁ ਨਾ ਹ ਕਰ ਰਹੇ ਹੋ। ਸਮਾਂ ਕੱਢ ਕੇ ਇੱਕ ਵਾਰ ਬੰਦੇ ਦੀ ਗੱਲ ਤਾਂ ਸੁਣ ਲਵੋ ਕਿਉਂ ਭੇਡਾਂ ਵਾਂਗੂ ਜਿੱਧਰ ਨੂੰ ਕੋਈ ਹੱਕ ਦਵੇ ਤੁਰ ਪੈਂਦੇ ਹੋ। ਜ਼ਮੀਰਾਂ ਵੇਚ ਕੇ ਜਮੀਨਾਂ ਦੀ ਲੜਾਈ ਲੜਾਂਗੇ ਤਾਂ ਗੁਰੂ ਕੋਲ ਕੀ ਮੂੰਹ ਕੈ ਕੇ ਜਾਵਾਂਗੇ?
ਜੇਕਰ ਸਾਡਾ ਇਹੀ ਸੁਭਾਅ ਰਿਹਾ ਕਿਸੇ ਨੇ ਨਹੀਂ ਮੂਹਰੇ ਹੋਣਾ ਸਾਡੀ ਲੜਾਈ ਲੜਨ ਲਈ। ਸਭ ਸਾਨੂੰ ਲੁੱ ਟ ਣ ਵਾਲੇ ਹੀ ਆਉਣਗੇ। ਜੇਕਰ ਅੱਜ ਨਾ ਬੋਲੇ ਤਾਂ ਆਪਣੀ ਰੂਹ ਤੇ ਸਾਰੀ ਉਮਰ ਭਾਰ ਚੁੱਕੀ ਫਿਰੋਗੇ। ਬਾਕੀ ਗੱਲਾਂ ਫੇਰ ਕਰਾਂਗੇ ਪਰ ਲਾਈਵ ਸੁਣ ਲਿਉ ਦੀਪ ਦੇ ਪੇਜ ਤੇ ਜਾ ਕੇ।
– ਸਤਵੰਤ ਸਿੰਘ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: